ਜੇਕਰ ਠੀਕ ਰੱਖਣੀ ਹੈ ਫੋਨ ਦੀ ਬੈਟਰੀ ਲਾਈਫ਼, ਤਾਂ ਅਪਣਾਓ 40-80 ਦਾ ਨਿਯਮ

Thursday, Jan 11, 2024 - 12:04 AM (IST)

ਜੇਕਰ ਠੀਕ ਰੱਖਣੀ ਹੈ ਫੋਨ ਦੀ ਬੈਟਰੀ ਲਾਈਫ਼, ਤਾਂ ਅਪਣਾਓ 40-80 ਦਾ ਨਿਯਮ

ਗੈਜਟ ਡੈਸਕ- ਅੱਜ-ਕੱਲ ਮੋਬਾਈਲ ਫੋਨ ਵੀ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਮਨੋਰੰਜਨ ਹੋਵੇ, ਜਾਂ ਕਿਸੇ ਨਾਲ ਸੰਪਰਕ ਕਰਨਾ, ਜਾਂ ਕੋਈ ਕੰਮ ਹੀ ਕਿਉਂ ਨੀ ਹੋਵੇ, ਅਸੀਂ ਫੋਨ ਤੋਂ ਬਗੈਰ ਨਹੀਂ ਕਰ ਸਕਦੇ। ਰੋਜ਼ਾਨਾ ਦੀ ਜ਼ਿੰਦਗੀ 'ਚ ਜ਼ਰੂਰੀ ਬਣ ਚੁੱਕੇ ਮੋਬਾਈਲ ਫ਼ੋਨ ਦੀ ਬੈਟਰੀ ਬਹੁਤ ਹੀ ਜ਼ਰੂਰੀ ਹਿੱਸਾ ਹੈ, ਜਿਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। 

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਸ਼ੁਰੂ ਕੀਤੀ 'ਬਿੱਲ ਲਿਆਓ, ਇਨਾਮ ਪਾਓ' ਸਕੀਮ, ਜਾਣੋ ਕੀ ਹੈ ਪੂਰੀ ਯੋਜਨਾ

ਫੋਨ ਦੀ ਬੈਟਰੀ ਨੂੰ ਲੰਬੇ ਸਮੇਂ ਤੱਕ ਸਹੀ ਤਰ੍ਹਾਂ ਕੰਮ ਕਰਦੇ ਰਹਿਣ ਲਈ ਜ਼ਰੂਰੀ ਹੈ ਕਿ ਫੋਨ ਨੂੰ 80 ਫ਼ੀਸਦੀ ਤੋਂ ਵੱਧ ਚਾਰਜ ਨਹੀਂ ਕਰਨਾ ਚਾਹੀਦਾ ਤੇ 40 ਫ਼ੀਸਦੀ ਤੋਂ ਘੱਟ ਹੋਣ ਤੋਂ ਪਹਿਲਾਂ ਚਾਰਜ ਨਹੀਂ ਕਰਨਾ ਚਾਹੀਦਾ। ਕਈ ਫ਼ੋਨ ਕੰਪਨੀਆਂ ਮੁਤਾਬਕ ਫ਼ੋਨ ਨੂੰ 80 ਫ਼ੀਸਦੀ ਤੱਕ ਹੀ ਚਾਰਜ ਕਰਨਾ ਚਾਹੀਦਾ ਹੈ ਤੇ 20 ਫ਼ੀਸਦੀ ਰਹਿ ਜਾਣ ਤੋਂ ਬਾਅਦ ਹੀ ਚਾਰਜ ਕਰਨਾ ਚਾਹੀਦਾ ਹੈ। 

ਇਹ ਵੀ ਪੜ੍ਹੋ- IPL ਦੇ ਇਸ ਮਸ਼ਹੂਰ ਖਿਡਾਰੀ ਦਾ ਕਰੀਅਰ ਖ਼ਤਰੇ 'ਚ, ਜ਼ਬਰ-ਜਨਾਹ ਮਾਮਲੇ 'ਚ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ

ਕੰਪਨੀਆਂ ਦਾ ਦਾਅਵਾ ਹੈ ਕਿ ਜੇਕਰ ਅਸੀਂ ਫੋਨ ਨੂੰ ਵਾਰ-ਵਾਰ ਚਾਰਜ ਕਰਦੇ ਹਾਂ ਜਾਂ ਪੂਰਾ ਚਾਰਜ ਕਰਦੇ ਹਾਂ ਤਾਂ ਫ਼ੋਨ ਦੀ ਬੈਟਰੀ ਲਾਈਫ਼ ਘਟ ਸਕਦੀ ਹੈ, ਭਾਵ ਫੋਨ ਦੀ ਬੈਟਰੀ ਜਲਦੀ ਡਾਊਨ ਹੋ ਸਕਦੀ ਹੈ। ਇਸ ਲਈ ਫ਼ੋਨ ਨੂੰ ਹਮੇਸ਼ਾ ਲੋਅ ਹੋ ਜਾਣ 'ਤੇ ਹੀ ਚਾਰਜ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News