Truecaller ਕਰਦੇ ਹੋ ਇਸਤੇਮਾਲ ਤਾਂ ਇਨ੍ਹਾਂ ਪੰਜ ਖਾਸ ਫੀਚਰਸ ਦੇ ਬਾਰੇ ''ਚ ਜਰੂਰ ਜਾਣੋ

Tuesday, Jul 25, 2017 - 09:07 PM (IST)

Truecaller ਕਰਦੇ ਹੋ ਇਸਤੇਮਾਲ ਤਾਂ ਇਨ੍ਹਾਂ ਪੰਜ ਖਾਸ ਫੀਚਰਸ ਦੇ ਬਾਰੇ ''ਚ ਜਰੂਰ ਜਾਣੋ

ਜਲੰਧਰ—ਟਰੂਕਾਲਰ ਨੇ ਆਪਣੀ ਸ਼ੁਰੂਆਤ ਕਾਲਰ ਆਈ.ਡੀ ਐਪ ਦੇ ਤੌਰ 'ਤੇ ਕੀਤੀ ਸੀ ਅਤੇ ਹੁਣ ਇਹ ਐਪ ਸਪੈਮ ਕਾਲ ਅਤੇ ਮੈਸੇਜ ਰੋਕਣ, ਸਮਾਰਟ ਡਾਇਲਰ, ਕਾਲ ਹਿਸਟਰੀ ਵਰਗੇ ਫੀਚਰਸ ਨਾਲ ਲੈਸ ਹੈ। ਇਸ ਸਾਲ ਟਰੂਕਾਲਰ ਦੇ ਐਂਡ੍ਰਾਇਡ ਐਪ ਨੂੰ ਟਰੂਕਾਲ 8 'ਤੇ ਅਪਗਰੇਡ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਕਈ ਨਵੇਂ ਫੀਚਰਸ ਐਪ ਵੀ ਜੋੜੇ ਗਏ ਹਨ। ਇਨ੍ਹਾਂ 'ਚ ਪੇਮੈਂਟ, ਰੀਚਾਰਜ ਅਤੇ ਫਲੈਸ਼ ਮੈਸੇਜਿੰਗ ਵਰਗੇ ਫੀਚਰ ਸ਼ਾਮਲ ਹੈ। ਟਰੂਕਾਲਰ ਭਾਰਤ 'ਚ ਇਕ ਲੋਕਪ੍ਰਸਿੱਧ ਐਪ ਹੈ ਅਤੇ ਬਾਜ਼ਾਰ 'ਚ ਇਸ ਦਾ ਸਭ ਤੋਂ ਵੱਡਾ ਬਾਜ਼ਾਰ ਹੈ। ਅੱਜ ਅਸੀਂ ਤੁਹਾਨੂੰ ਟਰੂਕਾਲਰ ਐਪ ਦੇ ਉਨ੍ਹਾਂ ਫੀਚਰ ਬਾਰੇ ਦਸਾਂਗੇ ਜੋ ਬਿਹਦ ਕੰਮ ਦੇ ਹਨ ਅਤੇ ਤੁਹਾਡੀ ਰੋਜ਼ਾਨਾ ਜਿੰਦਗੀ ਨੂੰ ਆਸਾਨ ਬਣਾਉਂਦੇ ਹਨ। 
ਟਰੂਕਾਲਰ ਫਲੈਸ਼ ਮੈਸੇਜਿੰਗ

PunjabKesari
ਟਰੂਕਾਲਰ 8 ਐਂਡ੍ਰਾਇਡ ਐਪ 'ਚ ਫਲੈਸ਼ ਮੈਸੇਜਿੰਗ ਸਪੋਰਟ ਆਇਆ ਹੈ। ਫਲੈਸ਼ ਮੈਸੇਜ ਦੀ ਮਦਦ ਨਾਲ ਤੁਸੀਂ ਕਿਸੇ ਵੀ ਟਰੂਕਾਲਰ ਯੂਜ਼ਰਸ ਨੂੰ ਪਹਿਲਾਂ ਤੋਂ ਲਿਖੇ ਮੈਸੇਜ ਨੂੰ ਝੱਟ ਭੇਜ ਸਕਦੇ ਹੋ। ਇਸ ਦੇ ਇਲਾਵਾ ਟਰੂਕਾਲਰ ਯੂਜ਼ਰ ਉਨ੍ਹਾਂ ਨੂੰ ਆਪਣੀ ਲੋਕੇਸ਼ਨ ਦੇ ਇਲਾਵਾ ਇਮੋਜੀ ਵੀ ਭੇਜ ਸਕਦੇ ਹੋ।  
ਟਰੂਕਾਲਰ ਕਾਲ ਮੀ ਬੈਕ

PunjabKesari
ਟਰੂਕਾਰਲਰ ਦੇ 'ਕਾਲ ਮੀ ਬੈਕ' ਫੀਚਰ ਦੀ ਗੱਲ ਕਰੀਏ ਤੇ ਇਸ ਨੂੰ ਪਿਛਲੇ ਸਾਲ ਦੇ ਆਖੀਰ 'ਚ ਪੇਸ਼ ਕੀਤਾ ਗਿਆ ਸੀ। ਇਸ ਦੀ ਮਦਦ ਨਾਲ ਤੁਸੀਂ ਜਦੋਂ ਵੀ ਕਿਸੇ ਵਿਅਕਤੀ ਨੂੰ ਕਾਲ ਕਰਦੇ ਹੋ ਤਾਂ ਉਹ ਕਿਸੇ ਕਾਰਨ ਕਾਲ ਨਹੀਂ ਚੁੱਕਦਾ ਹੈ ਤਾਂ ਤੁਹਾਨੂੰ ਦੋ ਵਿਕਲਪ ਮਿਲਦੇ ਹਨ। ਇਨ੍ਹਾਂ ਚੋਂ ਇਕ ਹੈ, ਉਸ ਵਿਅਕਤੀ ਨੂੰ 'ਕਾਲ ਬੈਕ' ਕਰਨ ਦਾ ਨੋਟੀਫਿਕੈਸ਼ਨ ਅਤੇ ਦੂਜਾ ਕਾਲ ਅਗੇਨ। ਇਸ ਫੀਚਰਸ ਨਾਲ ਆਮ ਯੂਜ਼ਰਸ ਨੂੰ ਤਾਂ ਮਦਦ ਮਿਲਦੀ ਹੀ ਹੈ ਉੱਥੇ ਈ-ਕਾਮਰਸ ਕੰਪਨੀਆਂ ਨੂੰ ਡਲੀਵਰੀ ਕਰਨ 'ਚ ਵੀ ਆਸਾਨੀ ਰਹਿੰਦੀ ਹੈ। ਜੇਕਰ ਦੂਜਾ ਵਿਕਲਪ ਚੁਣਦੇ ਹੋ ਤਾਂ ਨੰਬਰ ਫਿਰ ਤੋਂ ਡਾਇਲ ਹੋ ਜਾਂਦਾ ਹੈ। ਜੇਕਰ ਰਸੀਵਰ ਦਾ ਨੰਬਰ ਪਹਿਲਾਂ ਤੋਂ ਫੋਨ ਬੁੱਕ 'ਚ ਸਟੋਰ ਹੈ ਤਾਂ ਕਾਲਰ ਦਾ ਇੰਟਰਫੈਸ ਥੋੜਾ ਵੱਖ ਹੋਵੇਗਾ। 
ਟਰੂਕਾਲਰ ਹਿਸਟਰੀ ਅਤੇ ਇਨਬਿਲਟ ਡਾਇਲਰ

PunjabKesari
ਸਮਾਰਟਕਾਲ ਹਿਸਟਰੀ ਫੀਚਰ ਨਾਲ ਟਰੂਕਾਲਰ 'ਚ ਕਾਲ ਹਿਸਟਰੀ 'ਚ ਅਣਜਾਣ ਨੰਬਰ ਦੀ ਜਗ੍ਹਾਂ ਉਨ੍ਹਾਂ ਦੇ ਵਾਸਤਵਿਕ ਨਾਂ ਅਤੇ ਚਿਹਰੇ (ਉਪਲੱਬਧ ਹੋਣ 'ਤੇ) ਦਿਖਾਦਾ ਹੈ, ਜੇਕਰ ਤੁਹਾਡੇ ਕਨਟੈਕਟ 'ਚ ਉਨ੍ਹਾਂ ਦਾ ਨੰਬਰ ਸੇਵ ਨਹੀਂ ਤਾਂ ਤਾਂ ਵੀ। ਇਸ ਦੇ ਇਲਾਵਾ ਲਾਈਵ ਕਾਲਰ ਆਈ.ਡੀ ਦੇ ਜਰੀਏ ਕਾਲ ਕਰਨ ਤੋਂ ਪਹਿਲਾਂ ਹੀ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਉਸ ਸਮੇਂ ਤੁਹਾਡਾ ਕਾਨਟਾਕਟ ਗੱਲ ਕਰਨ ਲਈ ਉਪਲੱਬਧ ਹੈ ਜਾਂ ਨਹੀਂ। 
ਟਰੂਕਾਲਰ ਪੇ

PunjabKesari
ਟਰੂਕਾਲਰ ਪੇ 'ਚ ਤੁਸੀਂ ਵਰਚੁਅਲ ਪੇਮੈਂਟ ਅਡਰੇਸ ਬਣਾ ਸਕਦੇ ਹੋ। ਜਿਸ ਦਾ ਇਸਤੇਮਾਲ ਕਿਸੇ ਵੀ ਯੂ.ਪੀ.ਆਈ. ਆਧਾਰਿਤ ਟ੍ਰਾਂਜੇਕਸ਼ਨ ਲਈ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡਾ ਬੈਂਕ UPI ਨੂੰ ਸਪੋਰਟ ਕਰਦਾ ਹੈ ਤਾਂ ਤੁਸੀ ਟਰੂਕਾਲਰ ਦੇ ਜਰੀਏ ਪੈਸੇ ਭੇਜ ਜਾਂ ਰਸੀਵ ਕਰ ਪਾਓਗੇ ਅਤੇ ਰਿਚਾਰਜ ਵੀ ਕਰਵਾ ਸਕੋਗੇ।
ਟਰੂਕਾਲਰ ਆਈ.ਡੀ
ਟਰੂਕਾਲਰ ਨੇ ਮਾਰਚ 'ਚ ਭਾਰਤ 'ਚ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਨਾਲ ਸਾਂਝੇਦਾਰੀ ਦਾ ਐਲਾਨ ਕੀਤਾ ਸੀ। ਸਾਂਝੇਦਾਰੀ ਤੋਂ ਬਾਅਦ ਏਅਰਟੈੱਲ ਨੈੱਟਵਰਕ 'ਤੇ ਚੱਲ ਰਹੇ ਫੀਚਰ ਫੋਨ 'ਚ ਵੀ ਟਰੂਕਾਲਰ ਆਈ.ਡੀ ਕੰਮ ਕਰਨ ਦੀ ਗੱਲ ਕਹੀ ਗਈ ਸੀ। ਇਸ ਦੇ ਲਈ ਡਾਟੇ ਦੀ ਵੀ ਜਰਰੂਤ ਨਹੀਂ ਹੋਵੇਗੀ। ਕੰਪਨੀ ਮੁਤਾਬਕ ਕਾਲਰ ਦੀ ਟਰੂਕਾਲਰ ਦੇ ਡਾਟਾਬੈਸ ਨਾਲ ਪਹਿਚਾਣ ਕੀਤੀ ਜਾਂਦੀ ਹੈ। ਇਸ ਜਾਣਕਾਰੀ ਨੂੰ ਏਅਰਟੈੱਲ ਗਾਹਕਾਂ ਨੂੰ ਫੋਨ 'ਤੇ ਕਾਲ ਆਉਣ ਤੋਂ ਪਹਿਲਾਂ ਫਲੈਸ਼ SMS ਦੇ ਜ਼ਰੀਏ ਭੇਜਿਆ ਜਾਂਦਾ ਹੈ। ਏਅਰਟੈੱਲ ਅਤੇ ਟਰੂਕਾਲਰ ਇਸ ਸੇਵਾ ਨੂੰ ਸਬਸਕਰਿਪਸ਼ਨ ਦੇ ਆਧਾਰ 'ਤੇ ਦਿੰਦਾ ਹੈ। ਇਸ ਸੇਵਾ ਦਾ ਮੁੱਦਾ ਹੈ ਕਿ ਯੂਜ਼ਰਸ ਨੂੰ ਸਮਾਰਟਫੋਨ ਜਾਂ ਡਾਟਾ ਸਰਵਿਸ ਦੀ ਜਰੂਰਤ ਨਾ ਪਵੇ। ਇਸ ਦਾ ਨਾਮ '' ਏਅਰਟੈੱਲ ਟਰੂਕਾਲਰ ਆਈ.ਡੀ'' ਹੈ। ਇਹ ਸੇਵਾ ਦੇਸ਼ਭਰ 'ਚ ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਏਅਰਟੈੱਲ ਮੋਬਾਇਲ ਨੈੱਟਵਰਕ ਨਾਲ ਫੀਚਰ ਫੋਨ ਇਸਤੇਮਾਲ ਕਰਨ ਵਾਲੇ ਸਾਰੇ ਯੂਜ਼ਰਸ ਇਸ ਸੇਵਾ ਦੇ ਫਾਇਦਾ ਲੈ ਸਕਦੇ ਹਨ। 


Related News