ਨਵੇਂ ਐਪ ਜਾਂ ਵੈੱਬਸਾਈਟ ''ਤੇ ਰਜਿਸਟਰ ਕਰਨ ਲਈ ਕਰਦੇ ਹੋ ਸੋਸ਼ਲ ਮੀਡੀਆ ਅਕਾਊਂਟ ਦੀ ਵਰਤੋਂ ਤਾਂ ਹੋ ਜਾਓ ਸਾਵਧਾਨ!

Monday, Jul 17, 2017 - 01:56 PM (IST)

ਨਵੇਂ ਐਪ ਜਾਂ ਵੈੱਬਸਾਈਟ ''ਤੇ ਰਜਿਸਟਰ ਕਰਨ ਲਈ ਕਰਦੇ ਹੋ ਸੋਸ਼ਲ ਮੀਡੀਆ ਅਕਾਊਂਟ ਦੀ ਵਰਤੋਂ ਤਾਂ ਹੋ ਜਾਓ ਸਾਵਧਾਨ!

ਜਲੰਧਰ- ਅਜਿਹਾ ਕਦੇ-ਕਦੇ ਤੁਹਾਡੇ ਨਾਲ ਵੀ ਹੁੰਦਾ ਹੋਵੇਗਾ ਕਿ ਤੁਸੀਂ ਕਿਸੇ ਨਵੇਂ ਐਪ ਜਾਂ ਵੈੱਬਸਾਈਟ 'ਤੇ ਜਾਂਦੇ ਹੋ ਅਤੇ ਰਜਿਸਟਰ ਕਰਨ ਲਈ ਆਪਣੇ ਸੋਸ਼ਲ ਮੀਡੀਆ ਅਕਾਊਂਟ ਦਾ ਇਸਤੇਮਾਲ ਕਰਦੇ ਹੋ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਸਾਵਧਾਨੀ ਵਰਤਨ ਦੀ ਲੋੜ ਹੈ। ਇਕ ਅਜਿਹੀ ਰਿਪੋਰਟ ਸਾਹਮਣੇ ਆਈ ਹੈ ਜੋ ਤੁਹਾਡੇ ਹੋਸ਼ ਉਡਾ ਦੇਵੇਗੀ। ਪਾਲਿਟੈਕਨਿਕ ਇੰਸਟੀਚਿਊਟ ਦੇ ਇਕ ਅਧਿਐਨ ਮੁਤਾਬਕ ਪਲੇ ਸਟੋਰ 'ਚ ਮੌਜੂਦ ਹਜ਼ਾਰਾਂ ਐਪਸ ਯੂਜ਼ਰ ਪਰਮਿਸ਼ਨ ਤੋਂ ਬਿਨਾਂ ਹੀ ਯੂਜ਼ਰ ਦੀਆਂ ਗੁੱਪਤ ਅਤੇ ਨਿਜੀ ਜਾਣਕਾਰੀਆਂ ਦੂਜੇ ਐਪਸ ਨਾਲ ਸ਼ੇਅਰ ਕਰ ਰਹੇ ਹਨ। ਅਜਿਹੇ 'ਚ ਇਹ ਸਮਝਣਾ ਬਹੁਤ ਆਸਾਨ ਹੈ ਕਿ ਤੁਸੀਂ ਆਪਣੀਆਂ ਜਾਣਕਾਰੀਆਂ ਇਨ੍ਹਾਂ ਐਪਸ ਨੂੰ ਮੁਫਤ 'ਚ ਪਰੋਸ ਰਹੇ ਹੋ, ਜਿਨ੍ਹਾਂ ਦਾ ਗਲਤ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਨ੍ਹਾਂ ਜਾਣਕਾਰੀਆਂ 'ਚ ਸਾਡੀ ਜਨਮ ਤਰੀਕ, ਨਾਂ, ਪਤਾ ਅਤੇ ਅੱਜਕਲ ਬੈਂਕ ਨਾਲ ਜੁੜੀਆਂ ਜਾਣਕਾਰੀਆਂ ਵੀ ਸ਼ਾਮਲ ਹੁੰਦੀਆਂ ਹਨ। ਜੇਕਰ ਗੌਰ ਕਰੀਏ ਕਿ ਅਸੀਂ ਅਜਿਹਾ ਕਿਹੜੇ ਹਾਲਾਤਾਂ 'ਚ ਕਰਦੇ ਹਾਂ ਤਾਂ ਤੁਹਾਨੂੰ ਸਿੱਧਾ ਜਿਹਾ ਜਵਾਬ ਮਿਲ ਜਾਵੇਗਾ, ਸਮਾਂ ਬਚਾਉਣ ਅਤੇ ਵਾਰ-ਵਾਰ ਟਾਈਪ ਕਰਨ ਤੋਂ ਬਚਣ ਲਈ। ਆਮਤੌਰ 'ਤੇ ਲੋਕ ਸਾਈਨ-ਇਨ ਕਰਨ ਲਈ ਫੇਸਬੁੱਕ ਅਤੇ ਗੂਗਲ ਦਾ ਇਸਤੇਮਾਲ ਕਰਦੇ ਹਨ। 
ਇਸ ਤੋਂ ਬਚਣ ਲਈ ਗੂਗਲ ਅਤੇ ਫੇਸਬੁੱਕ ਖੁਦ ਤੁਹਾਡੀ ਮਦਦ ਕਰਨਗੇ। ਗੂਗਲ ਪਲੱਸ ਅਤੇ ਫੇਸਬੁੱਕ ਯੂਜ਼ਰਜ਼ ਨੂੰ ਜਾਣਕਾਰੀ ਦੇਣਗੇ ਕਿ ਕਿਹੜੇ ਐਪਸ ਨੂੰ ਸੋਸ਼ਲ ਮੀਡੀਆ ਅਕਾਊਂਟਸ ਨੂੰ ਐਕਸੈਸ ਕਰਨ ਦੀ ਪਰਮਿਸ਼ਨ ਹੈ। ਨਾਲ ਹੀ ਉਨ੍ਹਾਂ ਐਪਸ ਨੂੰ ਡੀਲਿੰਕ ਕਰਨ ਦਾ ਵੀ ਆਪਸ਼ਨ ਉਪਲੱਬਧ ਹੋਵੇਗਾ। ਫੇਸਬੁੱਕ 'ਚ ਇਸ ਲਈ ਇਹ ਤਰੀਕਾ ਅਪਣਾਓ- Menu->Account settings->Apps ਅਤੇ ਗੂਗਲ ਪਲੱਸ 'ਚ Menu->Account->Apps । ਨਾਲ ਹੀ ਇਹ ਵੀ ਧਿਆਨ ਰਹੇ ਕਿ ਕਿਸੇ ਸਵੀ ਅਨਆਥੈਂਟਿਕ ਐਪਸ 'ਚ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਈਨ-ਇਨ ਨਾ ਕਰੋ।


Related News