ਸ਼ਾਪਿੰਗ ਸਾਈਟ ਦੇ ਸਕਿਓਰ ਨਾ ਹੋਣ ''ਤੇ ਗੂਗਲ ਕ੍ਰੋਮ ਦੇਵੇਗਾ ਚੇਤਾਵਨੀ

Friday, Jan 27, 2017 - 06:18 PM (IST)

ਸ਼ਾਪਿੰਗ ਸਾਈਟ ਦੇ ਸਕਿਓਰ ਨਾ ਹੋਣ ''ਤੇ ਗੂਗਲ ਕ੍ਰੋਮ ਦੇਵੇਗਾ ਚੇਤਾਵਨੀ

ਜਲੰਧਰ - ਆਨਲਾਈਨ ਬਿਲ ਦਾ ਭੁਗਤਾਨ ਜਾਂ ਖਰੀਦਾਰੀ ਕਰਨ ਦਾ ਸਮਾਂ ਦੀ ਬਚਤ ਹੁੰਦੀ ਹੈ, ਪਰ ਇਸ ਦੇ ਲਈ ਤੁਹਾਨੂੰ ਇਹ ਜਰੂਰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀ ਸਾਈਟ ਸਕਿਓਰ ਹੈ ਕਿਉਂਕਿ ਸ਼ਾਪਿੰਗ ਕਰਦੇ ਸਮੇਂ ਤੁਸੀਂ ਆਪਣੀ ਨਿੱਜੀ ਜਾਣਕਾਰੀ ਪਾਊਂਦੇ ਹੋ ਅਤੇ ਜੇਕਰ ਸਾਈਟ ਸਕਿਓਰ ਨਾ ਹੋ ਤਾਂ ਇਸ ਸੰਵੇਦਨਸ਼ੀਲ ਜਾਣਕਾਰੀ ਦਾ ਗਲਤ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ। ਇਸ ਗੱਲ ''ਤੇ ਧਿਆਨ ਦਿੰਦੇ ਹੋਏ ਗੂਗਲ ਕ੍ਰੋਮ ਦੇ ਲੇਟੈਸਟ ਅਪਡੇਟ ''ਚ ਨਵਾਂ ਫੀਚਰ ਸ਼ਾਮਿਲ ਕੀਤਾ ਗਿਆ ਹੈ ਜੋ ਤੁਹਾਡੀ ਨਿੱਜੀ ਜਾਣਕਾਰੀ ਨੂੰ ਚੋਰੀ ਹੋਣ ਤੋਂ ਬਚਾਵੇਗਾ।

ਗੂਗਲ ਕ੍ਰੋਮ ਦੇ ਇਸ ਨਵੇਂ ਫੀਚਰ ''ਚ ਜੇਕਰ ਕੋਈ ਆਨਲਾਈਨ ਬਿੱਲ ਦਾ ਭੁਗਤਾਨ ਜਾਂ ਖਰੀਦਾਰੀ ਕਰਨ ਵਾਲੀ ਸਾਈਟ ਸਕਿਓਰ ਨਹੀਂ ਹੋਵੇਗੀ ਜਾਂ 8““PS ਸ਼ੋਅ ਨਹੀਂ ਕਰੇਗੀ ਤਾਂ ਕ੍ਰੋਮ ਐਡਰੇਸ ਫੀਲਡ ''ਚ ਲਾਲ ਰੰਗ ''ਚ not secure ਸ਼ੋਅ ਕਰਨ ਲਗੇਗਾ। ਗੂਗਲ ਨੇ ਕ੍ਰੋਮ ਦੇ ਅਪਡੇਟ ''ਚ 8““PS for all ਅਲਗੋਰਿਥਮ ਦਾ ਇਸਤੇਮਾਲ ਕੀਤਾ ਹੈ ਜੋ ਸਾਈਟ ਸਕਿਓਰ ਨਾ ਹੋਣ ''ਤੇ ਉਸ ਨੂੰ ਡਿਟੈਕਟ ਕਰੇਗੀ ਅਤੇ ਚੇਤਾਵਨੀ ਦੇਵੇਗੀ। ਦ ਕਰੋਮਿਅਮ ਬਲਾਗ ਦੀ ਇਕ ਰਿਪੋਰਟ ਦੇ ਮੁਤਾਬਕ ਗੂਗਲ ਕ੍ਰੋਮ ਦੇ ਮੋਬਾਇਲ ਅਪਡੇਟ ''ਚ ਵਾਰ-ਵਾਰ ਯੂਜ਼ ਹੋਣ ਵਾਲੀ ਸਾਈਟ ''ਤੇ ਰੀਲੋਡ ਸਪੀਡ ਨੂੰ 28 ਫ਼ੀਸਦੀ ਵਧਾਇਆ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਸ ਅਪਡੇਟ ਨੂੰ ਸਮਾਰਟਫੋਨ ਜਾਂ ਪੀ. ਸੀ ਲਈ ਜਾਰੀ ਕਰ ਦਿੱਤਾ ਜਾਵੇਗਾ।


Related News