ਜੀਓ ਦੀ ਟੱਕਰ ''ਚ ਆਈਡੀਆ ਦਾ ਪਲਾਨ, ਸਿਰਫ 1 ਰੁਪਏ ''ਚ ਅਨਲਿਮਟਿਡ 4ਜੀ ਡਾਟਾ
Thursday, Oct 06, 2016 - 01:45 PM (IST)
ਜਲੰਧਰ- ਰਿਲਾਇੰਸ ਜੀਓ ਦੇ ਜਵਾਬ ''ਚ ਏਅਰਟੈੱਲ, ਵੋਡਾਫੋਨ ਅਤੇ ਬੀ. ਐੱਸ. ਐੱਨ. ਐੱਲ ਤੋਂ ਬਾਅਦ ਹੁਣ ਆਈਡੀਆ ਵੀ ਡਾਟਾ ਪ੍ਰਾਈਸ ਵਾਰ ''ਚ ਕੁੱਦ ਗਈ ਹੈ। ਆਈਡੀਆ ਆਪਣੇ 4-ਜੀ ਯੂਜ਼ਰਸ ਲਈ ਬਿਲਕੁਲ ਵੱਖਰਾ ਪਲਾਨ ਲੈ ਕੇ ਆਈ ਹੈ। ਕੰਪਨੀ ਨੇ ਸਿਰਫ 1 ਰੁਪਏ ''ਚ ਅਨਲਿਮਟਿਡ 4-ਜੀ ਡਾਟਾ ਪਲਾਨ ਪੇਸ਼ ਕੀਤਾ ਹੈ। ਹਾਲਾਂਕਿ ਇਸ ਆਫਰ ''ਚ ਕੰਡੀਸ਼ਨ ਵੀ ਲਾਗੂ ਹੋਵੇਗੀ। ਇਹ ਅਨਲਿਮਟਿਡ 4-ਜੀ ਡਾਟਾ ਸਿਰਫ ਇਕ ਘੰਟੇ ਲਈ ਦਿੱਤਾ ਜਾ ਰਿਹਾ ਹੈ।
ਕਿਸ ਨੂੰ ਮਿਲੇਗਾ ਆਫਰ
ਤੁਹਾਡੇ ਕੋਲ 4-ਜੀ ਸਮਾਰਟਫੋਨ ਅਤੇ ਆਈਡੀਆ ਸੈਲੂਲਰ ਦਾ 4-ਜੀ ਸਿਮ ਕਾਰਡ ਹੋਣਾ ਚਾਹੀਦਾ ਹੈ। ਆਫਰ ਮੁਤਾਬਕ ਅਨਲਿਮਟਿਡ 4-ਜੀ ਡਾਟਾ ਲਈ ਇਹ ਸ਼ਰਤਾਂ ਲਾਗੂ ਹਨ। ਜੇਕਰ ਤੁਸੀਂ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੇ ਤਾਂ ਤੁਹਾਨੂੰ ਆਫਰ ਨਹੀਂ ਮਿਲੇਗਾ।
ਹੋਰ ਕੀ ਸ਼ਰਤਾਂ ਹਨ ਲਾਗੂ
ਤੁਹਾਡਾ ਆਈਡੀਆ ਨੰਬਰ ''ਤੇ ਮਿਨੀਮਮ ਬੈਲੇਂਸ 1 ਰੁਪਏ ਹੋਣਾ ਚਾਹੀਦਾ ਹੈ। ਤੁਹਾਨੂੰ ਸਿਰਫ 1 ਰੁਪਏ ''ਚ ਅਨਲਿਮਟਿਡ 4-ਜੀ ਡਾਟਾ ਮਿਲੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਆਫਰ ਤਹਿਤ ਤੁਹਾਨੂੰ ਅਨਲਿਮਟਿਡ 4-ਜੀ ਡਾਟਾ ਸਿਰਫ ਇਕ ਘੰਟੇ ਦੀ ਵੈਲਡਿਟੀ ਦੇ ਨਾਲ ਮਿਲੇਗਾ। ਇਸ ਪੀਰੀਅਡ ਤੋਂ ਬਾਅਦ ਤੁਹਾਨੂੰ ਇਹ ਆਫਰ ਨਹੀਂ ਮਿਲੇਗੀ। ਇਕ ਵਾਰ ਕਿਸੇ ਆਈਡੀਆ ਨੰਬਰ ''ਤੇ ਇਹ ਆਫਰ ਲਿਆ ਗਿਆ ਤਾਂ ਦੁਬਾਰਾ ਉਸ ਨੰਬਰ ''ਤੇ ਆਫਰ ਨਹੀਂ ਲਿਆ ਜਾ ਸਕਦਾ।
