IDEA ਨੇ ਪੇਸ਼ ਕੀਤਾ 56 ਦਿਨਾਂ ਦੀ ਮਿਆਦ ਵਾਲਾ ਸਭ ਤੋਂ ਸਸਤਾ ਪਲਾਨ

Tuesday, Nov 20, 2018 - 11:26 AM (IST)

IDEA ਨੇ ਪੇਸ਼ ਕੀਤਾ 56 ਦਿਨਾਂ ਦੀ ਮਿਆਦ ਵਾਲਾ ਸਭ ਤੋਂ ਸਸਤਾ ਪਲਾਨ

ਗੈਜੇਟ ਡੈਸਕ– ਆਈਡੀਆ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ ਇਕ ਨਵਾਂ ਪਲਾਨ ਪੇਸ਼ ਕੀਤਾ ਹੈ ਜਿਸ ਦੀ ਕੀਮਤ 189 ਰੁਪਏ ਰੱਖੀ ਗਈ ਹੈ। ਹਾਲਾਂਕਿ ਇਹ ਪਲਾਨ ਸਿਰਫ ਸੀਮਤ ਯੂਜ਼ਰਜ਼ ਲਈ ਪੇਸ਼ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਪਲਾਨ ਸਿਰਫ ਚੁਣੇ ਹੋਏ ਸਰਕਿਲਾਂ ’ਚ ਹੀ ਉਪਲੱਬਧ ਕਰਵਾਇਆ ਜਾਵੇਗਾ। 189 ਰੁਪਏ ਵਾਲੇ ਇਸ ਪਲਾਨ ’ਚ ਕੰਪਨੀ 2GB 2G/3G/4G ਡਾਟਾ, ਅਨਲਿਮਟਿਡ ਵੁਆਇਸ ਕਾਲ ਅਤੇ ਰੋਜ਼ਾਨਾ 100SMS ਦੇਵੇਗੀ। 

ਸਭ ਤੋਂ ਖਾਸ ਗੱਲ ਇਹ ਹੈ ਕਿ ਆਈਡੀਆ ਆਪਣੇ ਇਸ ਪਲਾਨ ’ਚ ਗਾਹਕਾਂ ਨੂੰ 56 ਦਿਨਾਂ ਦੀ ਮਿਆਦ ਦੇ ਰਹੀ ਹੈ। ਮੰਨਿਆ ਜਾ ਸਕਦਾ ਹੈ ਕਿ ਕੰਪਨੀ ਨੇ ਇਸ ਪਲਾਨ ਨੂੰ ਜ਼ਿਆਦਾ ਕਾਲਿੰਗ ਕਰਨ ਵਾਲੇ ਗਾਹਕਾਂ ਨੂੰ ਧਿਆਨ ’ਚ ਰੱਖ ਕੇ ਉਤਾਰਿਆ ਹੈ ਪਰ ਇਸ ਪਲਾਨ ’ਚ ਕਾਲਿੰਗ ’ਚ ਹੀ ਰੋਜ਼ਾਨਾ ਅਤੇ ਹਫਤੇ ਦੇ ਹਿਸਾਬ ਨਾਲ ਮਿੰਟਾਂ ਦੀ ਰੁਕਾਵਟ ਵੀ ਤੈਅ ਕੀਤੀ ਗਈ ਹੈ। ਇਸ ਪਲਾਨ ’ਚ ਮਿਲ ਰਹੇ 2 ਜੀ.ਬੀ. ਡਾਟਾ ਦੇ ਇਕ ਵਾਰ ਖਤਮ ਹੋਣ ਤੋਂ ਬਾਅਦ ਗਾਹਕਾਂ ਨੂੰ ਟਾਕਟਾਈਮ ਬੈਲੇਂਸ ਤੋਂ ਭੁਗਤਾਨ ਕਰਨਾ ਹੋਵੇਗਾ। ਇਥੇ ਕਾਲਿੰਗ ਨੂੰ ਲੈ ਕੇ ਰੋਜ਼ਾਨਾ 250 ਮਿੰਟ ਅਤੇ ਹਫਤੇ ’ਚ 1000 ਮਿੰਟ ਦੀ ਮਿਆਦ ਹੋਵੇਗੀ। ਇਸ ਤੋਂ ਇਲਾਵਾ ਇਹ ਵੀ ਦੱਸ ਦੇਈਏ ਕਿ 56 ਦਿਨਾਂ ਦੀ ਮਿਆਦ ਦੌਰਾਨ ਯੂਜ਼ਰਜ਼ ਸਿਰਫ 100 ਯੂਨੀਕ ਨੰਬਰਾਂ ’ਤੇ ਹੀ ਕਾਲ ਸਕਦੇ ਹਨ। 

ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ ਫਿਲਹਾਲ ਇਹ 56 ਦਿਨਾਂ ਦੀ ਮਿਆਦ ਵਾਲਾ ਸਭ ਤੋਂ ਸਸਤਾ ਪ੍ਰੀਪੇਡ ਪਲਾਨ ਹੈ ਅਤੇ ਅਜਿਹਾ ਹੀ ਇਕ ਪਲਾਨ ਵੋਡਾਫੋਨ ਕੋਲ ਵੀ ਹੈ। ਵੋਡਾਫੋਨ ਦੇ ਪਲਾਨ ਦੀ ਕੀਮਤ ਵੀ 189 ਰੁਪਏ ਹੈ। 


Related News