ਸਮਾਰਟਵਾਚ ’ਚ 8 ਸਕਰੀਨਾਂ, ਪਲਕ ਝਪਕਦੇ ਹੀ ਬਣ ਜਾਵੇਗਾ ਟੈਬਲੇਟ

07/11/2019 12:04:46 PM

ਗੈਜੇਟ ਡੈਸਕ– ਅਮਰੀਕੀ ਟੈੱਕ ਕੰਪਨੀ ਆਈ.ਬੀ.ਐੱਮ. ਸਮਾਰਟਵਾਚ ਇੰਡਸਟਰੀ ਨੂੰ ਬਹੁਤ ਜਲਦੀ ਬਦਲ ਸਕਦੀ ਹੈ। ਕੰਪਨੀ ਨੇ ਇਕ ਅਜਿਹੀ ਡਿਵਾਈਸ ਦਾ ਪੇਟੈਂਟ ਕਰਵਾਇਆ ਹੈ ਜਿਸ ਵਿਚ ਸਾਧਾਰਣ ਦਿਸਣ ਵਾਲੀ ਸਮਾਰਟਵਾਚ ਪਲਕ ਝਪਕਦੇ ਹੀ ਇਕ ਵੱਡੀ ਸਕਰੀਨ ਵਾਲੇ ਟੈਬਲੇਟ ਦਾ ਰੂਪ ਲੈ ਲਵੇਗੀ। ਪਹਿਲੀ ਵਾਰ ਸੁਣਨ ’ਚ ਇਹ ਥੋੜ੍ਹਾ ਅਜੀਬ ਜ਼ਰੂਰ ਲੱਗ ਸਕਦਾ ਹੈ ਪਰ ਫੋਲਡੇਬਲ ਡਿਸਪਲੇਅ ਦੇ ਆਉਣ ਤੋਂ ਬਾਅਦ ਇਸ ਤਰ੍ਹਾਂ ਦੀ ਸਮਾਰਟਵਾਚ ਦੀ ਕਲਪਨਾ ਕੀਤੀ ਜਾ ਸਕਦੀ ਹੈ। 

ਦੱਸ ਦੇਈਏ ਕਿ ਆਈ.ਪੀ.ਐੱਮ. ਨੇ ਫਿਲਹਾਲ ਅਜੇ ਅਜਿਹੀ ਕਿਸੇ ਡਿਵਾਈਸ ਦੀ ਪ੍ਰੋਡਕਸ਼ਨ ਨੂੰ ਸ਼ੁਰੂ ਨਹੀਂ ਕੀਤਾ ਗਿਆ ਪਰ ਡਿਜ਼ਾਈਨ ਪੇਟੈਂਟ ਕਰਾਉਣ ਦਾ ਮਤਲਬ ਇਹ ਜ਼ਰੂਰ ਹੈ ਕਿ ਕੰਪਨੀ ਅਜਿਹਾ ਕੁਝ ਬਣਾਉਣ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। 

PunjabKesari

ਲੈਟਸ ਗੋ ਡਿਜੀਟਲ ਦੀ ਇਕ ਰਿਪੋਰਟ ਮੁਤਾਬਕ, ਆਈ.ਪੀ.ਐੱਮ. ਨੇ ਇਸ ਡਿਵਾਈਸ ਦਾ ਪੇਟੈਂਟ ਸਾਲ 2016 ’ਚ ਕਰਵਾਇਆ ਸੀ। ਇਸ ਪੇਟੈਂਟ ਨੂੰ ਅਮਰੀਕੀ ਏਜੰਸੀ ਯੂਨਾਈਟਿਡ ਸਟੇਟਸ ਪੇਟੈਂਟ ਐਂਡ ਟ੍ਰੇਡਮਾਰਕ ਆਫਿਸ ਨੂੰ ਇਸੇ ਨੂੰ ਅਪਰੂਵ ਕਰਨ ’ਚ 3 ਸਾਲ ਲੱਗ ਗਏ। 

ਪੇਟੈਂਟ ’ਚ ਇਕ ਵਿਅਰੇਬਲ ਡਿਵਾਈਸ ਦਾ ਜ਼ਿਕਰ ਕੀਤਾ ਗਿਆ ਸੀ ਜਿਸ ਵਿਚ 2x3 ਇੰਚ ਦੀ ਫੁਲ 8 ਅਨਫੋਲਡਿੰਗ ਡਿਸਪਲੇਅ ਹੋਣਗੀਆਂ। ਸਟੈਂਡਰਡ ਕਨਫੀਗ੍ਰੇਸ਼ਨ ’ਚ ਇਹ ਸਮਾਰਟਵਾਚ ਇਨ੍ਹਾਂ 8 ਡਿਸਪਲੇਅ ’ਚੋਂ ਇਕ ਦਾ ਹੀ ਇਸਤੇਮਾਲ ਕਰੇਗੀ ਅਤੇ ਬਾਕੀ ਦੀਆਂ ਡਿਸਪਲੇਅ ਇਕ ਛੋਟੇ ਜਿਹੇ ਕੰਪਾਰਟਮੈਂਟ ਦੇ ਅੰਦਰ ਹੋਣਗੀਆਂ। ਯੂਜ਼ਰ ਆਪਣੀ ਲੋੜ ਦੇ ਹਿਸਾਬ ਨਾਲ ਇਨ੍ਹਾਂ ਡਿਸਪਲੇਅ ਨੂੰ ਸਲਾਈਡ ਕਰਕੇ ਐਕਸਟਰਾ ਵਾਈਡ ਡਿਸਪਲੇਅ ਦਾ ਮਜ਼ਾ ਲੈ ਸਕਦੇ ਹਨ। 

ਇਸ ਦੀ ਖਾਸ ਗੱਲ ਹੈ ਕਿ ਜਦੋਂ ਯੂਜ਼ਰ ਸਾਰੀਆਂ 8 ਸਕਰੀਨਾਂ ਨੂੰ ਸਲਾਈਡ ਕਰਕੇ ਬਾਹਰ ਕੱਢ ਲੈਣਗੇ ਤਾਂ ਇਹ ਸਮਾਰਟਵਾਚ ਇਕ ਟੈਬਲੇਟ ਬਣ ਜਾਵੇਗਾ ਜਿਸ ਨੂੰ ਆਪਰੇਟ ਕਰਨ ਲਈ ਦੋ ਹੱਥਾਂ ਦੀ ਲੋੜ ਪਵੇਗੀ। 

ਹਾਲਾਂਕਿ, ਪੇਟੈਂਟ ’ਚ ਇਹ ਨਹੀਂ ਦੱਸਿਆ ਗਿਆ ਕਿ ਇਹ ਡਿਵਾਈਸ ਕਿਵੇਂ ਕੰਮ ਕਰੇਗੀ ਪਰ ਲੈਟਸ ਗੋ ਡਿਜੀਟਲ ਨੇ ਇਸ ਦੀ 3ਡੀ ਰੈਂਡਰ ਤਸਵੀਰ ਨੂੰ ਜਾਰੀ ਕਰਕੇ ਯੂਜ਼ਰਜ਼ ਨੂੰ ਇਸ ਡਿਵਾਈਸ ਦੇ ਡਿਜ਼ਾਈਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। 


Related News