7800mAh ਬੈਟਰੀ ਨਾਲ iBall Side Brace-XJ ਟੈਬਲੇਟ ਭਾਰਤ ''ਚ ਹੋਇਆ ਲਾਂਚ

Wednesday, Mar 07, 2018 - 12:02 PM (IST)

7800mAh ਬੈਟਰੀ ਨਾਲ iBall Side Brace-XJ ਟੈਬਲੇਟ ਭਾਰਤ ''ਚ ਹੋਇਆ ਲਾਂਚ

ਜਲੰਧਰ-ਘਰੇਲੂ ਇਲੈਕਟ੍ਰੋਨਿਕ ਕੰਪਨੀ iBall ਨੇ ਭਾਰਤ 'ਚ ਆਪਣੀ ਸਲਾਈਡਰ ਸੀਰੀਜ਼ 'ਚ ਲੇਟੈਸਟ ਟੈਬਲੇਟ ਲਾਂਚ ਕਰ ਦਿੱਤਾ ਹੈ, ਜੋ iBall Side Brace-XJ ਨਾਂ ਆਉਦਾ ਹੈ। ਇਸ ਟੈਬਲੇਟ ਦੀ ਕੀਮਤ 19,999 ਰੁਪਏ ਨਾਲ ਗੋਲਡ ਕਲਰ ਆਪਸ਼ਨਜ਼ 'ਚ ਉਪਲੱਬਧ ਹੋਵੇਗਾ।

 

iBall Slide Brace-XJ ਟੈਬਲੇਟ ਦੇ ਸਪੈਸੀਫਿਕੇਸ਼ਨ-

ਇਸ ਟੈਬਲੇਟ ਦੀ ਖਾਸੀਅਤ ਬਾਰੇ ਗੱਲ ਕਰੀਏ ਤਾਂ ਇਸ ਲੇਟੈਸਟ ਟੈਬਲੇਟ 'ਚ 7800mAh ਦੀ ਬੈਟਰੀ ਦਿੱਤੀ ਗਈ ਹੈ। ਇਹ ਟੈਬਲੇਟ ਮੇਟਲ ਯੂਨੀਬਾਡੀ ਨਾਲ ਆਉਦਾ ਹੈ ਅਤੇ ਇਸ ਦੀ ਅਜਿਹੀ ਡਿਜ਼ਾਇਨ ਭਾਸ਼ਾ ਹੈ ਜੋ ਕਿ ਲੇਨੋਵੋ ਯੋਗਾਂ ਟੈਬਲੇਟਸ 'ਚ ਦੇਖੀ ਗਈ ਹੈ। ਇਹ ਡਿਵਾਈਸ 10.1 ਇੰਚ HD IPS ਡਿਸਪੇਲਅ ਨਾਲ ਸਕਰੀਨ ਰੈਜ਼ੋਲਿਊਸ਼ਨ 1280x800 ਪਿਕਸਲ ਨਾਲ ਆਉਦਾ ਹੈ। ਇਸ ਦੇ ਨਾਲ ਡਿਵਾਈਸ 'ਚ 1.3GHz ਆਕਟਾ-ਕੋਰ ਪ੍ਰੋਸੈਸਰ ਅਤੇ ਮਾਲੀ T720 GPU ਨਾਲ ਚੱਲਦਾ ਹੈ। ਡਿਵਾਈਸ 'ਚ ਇਕ ਫਲੈਕਸੀਬਲ ਕਿੱਕਸਟੈਂਡ ਵੀ ਮੌਜੂਦ ਹੈ।

 

ਆਈਬਲ ਦੇ ਇਸ ਟੈਬਲੇਟ 'ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਸਲਾਟ ਨਾਲ 64 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਟੈਬਲੇਟ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਨਾਲ LED ਫਲੈਸ਼ ਅਤੇ ਸੈਲਫੀ ਅਤੇ ਵੀਡੀਓ ਕਾਲਿੰਗ ਲਈ 5 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਡਿਵਾਈਸ ਐਂਡਰਾਇਢ 7.0 ਨੂਗਟ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ ਅਤੇ ਇਸ ਦੇ ਨਾਲ ਡਿਵਾਈਸ 'ਚ ਕੁਨੈਕਟੀਵਿਟੀ ਦੇ ਲਈ 4G VoLTE, ਵਾਈ-ਫਾਈ , ਬਲੂਟੁੱਥ 4.0 , USB OTG , ਮਾਈਕ੍ਰੋ HDMI , USB 2.0 ਅਤੇ GPS ਆਦਿ ਫੀਚਰਸ ਮੌਜੂਦ ਹਨ।


Related News