iBall ਨੇ ਜਬਰਦਸਤ ਪ੍ਰੋਸੈਸਿੰਗ ਸਪੀਡ ਵਾਲਾ ਨਵਾਂ ਲੈਪਟਾਪ ਕੀਤਾ ਲਾਂਚ
Tuesday, Feb 06, 2018 - 10:13 AM (IST)
ਜਲੰਧਰ-ਘਰੇਲੂ ਇਲੈਕਟ੍ਰੋਨਿਕ ਕੰਪਨੀ iBall ਨੇ ਆਪਣਾ ਨਵਾਂ ਲੈਪਟਾਪ ਲਾਂਚ ਕੀਤਾ ਹੈ। ਇਸ ਲੇਟੈਸਟ ਲੈਪਟਾਪ ਦਾ ਨਾਂ CompBook Premio v2.0 ਲੈਪਟਾਪ ਦਾ ਨਾਂ ਦਿੱਤਾ ਗਿਆ ਹੈ, ਜੋ ਜਿਆਦਾ ਪ੍ਰੋਸੈਸਿੰਗ ਪਾਵਰ, ਮੈਮਰੀ ਅਤੇ ਸਟੋਰੇਜ ਨਾਲ ਲੈਸ ਡਿਵਾਈਸ ਹੈ। ਇਸ ਦੀ ਕੀਮਤ 21,999 ਰੁਪਏ ਰੱਖੀ ਗਈ ਹੈ। ''CompBook Premio v2.0'' ਬਿਜ਼ਨੈੱਸ, ਯੂਜ਼ਰਸ , ਵਿਦਿਆਰਥੀਆਂ ਅਤੇ ਹੋਮਮੇਕਰ ਨੂੰ ਧਿਆਨ 'ਚ ਰੱਖ ਕੇ ਲਾਂਚ ਕੀਤਾ ਗਿਆ ਹੈ। ਇਹ Gun Mustard Metallic ਕਲਰ ਆਪਸ਼ਨਜ਼ 'ਚ ਸਾਰੇ ਮਸ਼ਹੂਰ ਰੀਟੇਲ ਸਟੋਰਾਂ 'ਤੇ ਵਿਕਰੀ ਲਈ ਉਪਲੱਬਧ ਹੈ।

ਸਪੈਸੀਫਿਕੇਸ਼ਨ-
ਇਸ ਲੈਪਟਾਪ ਦੀ ਸਕਰੀਨ 14 ਇੰਚ ਹੈ ਅਤੇ ਇਸ 'ਚ ਲੇਂਟੈਸਟ ਵਿੰਡੋਜ਼ 10 ਪ੍ਰੀ-ਇੰਸਟਾਲਡ ਹੈ। ਇਸ 'ਚ ਇੰਟੇਲ ਦਾ ਨਵਾਂ ਪੇਂਟਿਅਮ ਕਵਾਡ ਕੋਰ ਪ੍ਰੋਸੈਸਰ ਲੱਗਾ ਹੈ, ਜਿਸ ਦੀ ਪ੍ਰੋਸੈਸਿੰਗ ਸਪੀਡ 2.5 ਗੀਗਾਹਰਟਜ਼ ਹੈ। ਇਹ ਲੈਪਟਾਪ 4 ਜੀ. ਬੀ. ਰੈਮ ਅਤੇ 32 ਜੀ. ਬੀ. ਇਨਬਿਲਟ ਸਟੋਰੇਜ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 128 ਜੀ. ਬੀ. ਤੱਕ ਸਮੱਰਥਾ ਵਧਾਈ ਜਾ ਸਕਦੀ ਹੈ। ਇਸ ਦੇ ਨਾਲ ਇਸ ਲੈਪਟਾਪ ਦੇ ਅੰਦਰ ਵੀ SSD/HDD ਲਗਾ ਕੇ ਇਸ ਦੀ ਸਟੋਰੇਜ ਸਮੱਰਥਾ ਨੂੰ 1 ਟੀ. ਬੀ. ਤੱਕ ਵਧਾਈ ਜਾ ਸਕਦੀ ਹੈ।
ਇਸ 'ਚ ਮਾਈਕ੍ਰੋਸਾਫਟ ਦਾ ਡਿਜੀਟਲ ਪਰਸਨਲ ਅਸਿਸਟੈਂਟ ਕੋਰਟਾਨਾ ਇਨਬਿਲਟ ਹੈ। ਇਸ ਦੇ ਨਾਲ ਹੀ ਬਲੂਟੁੱਥ , ਮਿਨੀ HDMI ਪੋਰਟ ਅਤੇ ਇੰਟਰਨੈੱਟ ਅਤੇ ਡਾਟਾ ਸ਼ੇਅਰਿੰਗ ਦੇ ਲਈ ਲੈਨ ਪੋਰਟ ਵੀ ਦਿੱਤਾ ਗਿਆ ਹੈ।
