Hyundai ਲਿਆਈ ਇਲੈਕਟ੍ਰਿਕ ਡਬਲ ਡੇਕਰ ਬੱਸ, 72 ਮਿੰਟ ’ਚ ਹੁੰਦੀ ਹੈ ਫੁੱਲ ਚਾਰਜ

Friday, May 31, 2019 - 05:43 PM (IST)

Hyundai ਲਿਆਈ ਇਲੈਕਟ੍ਰਿਕ ਡਬਲ ਡੇਕਰ ਬੱਸ, 72 ਮਿੰਟ ’ਚ ਹੁੰਦੀ ਹੈ ਫੁੱਲ ਚਾਰਜ

ਆਟੋ ਡੈਸਕ– ਹੁੰਡਈ ਮੋਟਰਸ ਨੇ ਸਾਊਥ ਕੋਰੀਆ ਦੀ ਰਾਜਧਾਨੀ ਸਿਓਲ ’ਚ ਇਲਕਟ੍ਰੋਨਿਕ ਡਬਲ ਡੇਕਰ ਬੱਸ ਪੇਸ਼ ਕੀਤੀ ਹੈ। ਇਸ ਬੱਸ ਨੂੰ ਪੂਰੀ ਤਰ੍ਹਾਂ ਹੁੰਡਈ ਨੇ ਡਿਜ਼ਾਈਨ ਕੀਤਾ ਹੈ। ਇਸ ਬੱਸ ਨੂੰ ਸਾਊਥ ਕੋਰੀਆ ਸਰਕਾਰ ਨੇ ਵੀ ਸਪੋਰਟ ਕੀਤਾ ਹੈ। ਇਸ ਬੱਸ ਦੀ ਮਦਦ ਨਾਲ ਸ਼ਹਿਰ ’ਚ ਟ੍ਰੈਫਿਕ ਦੀ ਸਥਿਤੀ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਬੱਸ ਨੂੰ ਸਾਊਥ ਕੋਰੀਆ ’ਚ ਚੱਲ ਰਹੇ ਲੈਂਡ, ਇੰਫਰਾਸਟ੍ਰਕਚਰ ਐਂਡ ਟ੍ਰਾਂਸਪੋਰਟ ਟੈਕਨਾਲੋਜੀ ਫੇਅਰ ’ਚ ਪੇਸ਼ ਕੀਤਾ ਗਿਆ। 

18 ਮਹੀਨਿਆਂ ’ਚ ਹੋਈ ਡਿਵੈਲਪ
ਹੁੰਡਈ ਨੇ ਇਸ ਇਲੈਕਟ੍ਰੋਨਿਕ ਡਬਲ ਡੇਕਰ ਬੱਸ ਨੂੰ 18 ਮਹੀਨਿਆਂ ’ਚ ਡਿਵੈਲਪ ਕੀਤਾ ਹੈ। ਇਸ ਬੱਸ ’ਚ 70 ਯਾਤਰੀ ਸਫਰ ਕਰ ਸਕਦੇ ਹਨ। ਇਸ ਵਿਚ ਫਰਸਟ ਫਲੋਰ ’ਤੇ 11 ਅਤੇ ਬਾਈਕ ਸੈਕਿੰਡ ਫਲੋਰ ’ਤੇ ਸਫਰ ਕਰ ਸਕਦੇ ਹਨ। ਯਾਨੀ ਰਾਗੁਲਰ ਬੱਸ ਦੇ ਮੁਕਾਬਲੇ ਇਹ ਬੱਸ 50 ਫੀਸਦੀ ਜ਼ਿਆਦਾ ਲੋਕਾਂ ਨੂੰ ਕੈਰੀ ਕਰ ਸਕਦੀ ਹੈ। 

PunjabKesari

ਇਸ ਬੱਸ ਦਾ ਇਸਤੇਮਾਲ ਪਬਲਿਕ ਟ੍ਰਾਂਸਪੋਰਟ ਦੇ ਰੂਪ ’ਚ ਕੀਤਾ ਜਾਵੇਗਾ। ਇਸ ਬੱਸ ’ਚ 2 ਵ੍ਹੀਲ ਚੇਅਰਾਂ ਵੀ ਮੌਜੂਦ ਹੋਣਗੀਆਂ। ਹੁੰਡਈ ਮੋਟਰਸ ਦੇ ਕਮਰਸ਼ਲ ਵ੍ਹੀਕਲ ਐਡਵਾਂਸਡ ਇੰਜੀਨੀਅਰਿੰਗ ਟੀਮ ਦੇ ਹੈੱਡ ByoungWoo Hwang ਨੇ ਕਿਹਾ ਕਿ ਡਬਲ ਡੇਕਰ ਇਲੈਕਟ੍ਰਿਕ ਬੱਸ ਇਕ ਈਕੋ ਫਰੈਂਡਲੀ ਵ੍ਹੀਕਲ ਹੈ ਜਿਸ ਨੂੰ ਗਲੋਬਲ ਈਕੋ ਫਰੈਂਡਲੀ ਟ੍ਰੈਂਡਿੰਗ ਲਈ ਆਪਟਿਮਾਈਜ਼ ਕੀਤਾ ਗਿਆ ਹੈ। ਇਸ ਨਾਲ ਨਾ ਸਿਰਫ ਹਵਾ ਦੀ ਸ਼ੁੱਧਤਾ ਵਧੇਗੀ ਸਗੋਂ ਜ਼ਿਆਦਾ ਯਾਤਰੀਆਂ ਨੂੰ ਕੈਰੀ ਕਰਕੇ ਟ੍ਰੈਫਿਕ ਸਿਸਟਮ ਨੂੰ ਵੀ ਬਿਹਤਰ ਕਰੇਗੀ। 

PunjabKesari

300 ਕਿਲੋਮੀਟਰ ਦੀ ਰੇਂਜ
ਹੁੰਡਈ ਦੀ ਇਸ ਬੱਸ ’ਚ 384 kWh ਵਾਟਰਕੂਲਡ ਪਾਲੀਮਰ ਬੈਟਰੀਆਂ ਦਿੱਤੀਆਂ ਗਈਆਂ ਹਨ, ਜੋ 70 ਯਾਤਰੀਆਂ ਨੂੰ ਕੈਰੀ ਕਰਨ ’ਤੇ 300 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀਆਂ ਹਨ। ਇਹ ਬੈਟਰੀ 0 ਤੋਂ 100 ਫੀਸਦੀ ਤਕ 72 ਮਿੰਟ ’ਚ ਚਾਰਜ ਕੀਤੀ ਜਾ ਸਕਦੀ ਹੈ। ਇਹ ਬੱਸ 12,990 mm ਲੰਬੀ ਅਤੇ 3,995 mm ਉੱਚੀ ਹੈ। ਯਾਤਰੀਆਂ ਦੀ ਸੁਰੱਖਿਆ ਲਈ ਇਸ ਬੱਸ ’ਚ ਵ੍ਹੀਕਲ ਡਾਇਨਾਮਿਕ ਕੰਟਰੋਲ ਸਿਸਟਮ ਅਤੇ ਲੈਨ ਕੀਪਿੰਗ ਅਸਿਸਟ ਵਰਗੇ ਕਈ ਫੀਚਰਜ਼ ਦਿੱਤੇ ਗਏ ਹਨ। 


Related News