ਹੁੰਡਈ ਨੇ ਲਾਂਚ ਕੀਤਾ ਹਾਟ-ਸੈਲਿੰਗ SUV ਦਾ ਡੀਜ਼ਲ ਆਟੋਮੈਟਿਕ ਵੇਰੀਅੰਟ

07/24/2016 2:17:57 PM

ਜਲੰਧਰ-ਦੱਖਣ ਕੋਰੀਆ ਦੀ ਵਾਹਨ ਨਿਰਮਾਤਾ ਕੰਪਨੀ ਹੁੰਡਈ ਨੇ ਹਾਟ-ਸੈਲਿੰਗ SUV CRETA ਦਾ S + ਆਟੋਮੈਟਿਕ ਡੀਜਲ ਵੇਰੀਅੰਟ ਭਾਰਤ ''ਚ ਲਾਂਚ ਕੀਤਾ ਹੈ ਜਿਸ ਦੀ ਕੀਮਤ 13.56 ਲੱਖ ਰੁਪਏ ਐਕਸ ਸ਼ੋਅਰੂਮ ਦਿੱਲੀ ਹੈ। ਅੱਜ ਤੋਂ ਪੂਰੇ ਭਾਰਤ ''ਚ ਇਸ SUV ਦੀ ਬੁਕਿੰਗਜ਼ ਸ਼ੁਰੂ ਹੋ ਗਈਆਂ ਹਨ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕੰਪਨੀ ਨੇ ਆਟੋਮੈਟਿਕ ਟ੍ਰਾਂਸਮਿਸ਼ਨ ਸਿਰਫ SX ਵੇਰੀਅੰਟ ''ਚ ਉਪਲੱਬਧ ਕੀਤਾ ਸੀ, ਲੇਕਿਨ ਹੁਣ ਇਸ ਨੂੰ ਲੋਅਰ ਵੇਰੀਅੰਟ S + ''ਚ ਵੀ ਉਪਲੱਬਧ ਕੀਤਾ ਗਿਆ ਹੈ। ਕਾਰ ਦੇ ਸਟਾਇਲ ਅਤੇ ਫੀਚਰ ਪਿਛਲੇ ਮਾਡਲ ਵਾਲੇ ਹੀ ਹਨ, ਲੇਕਿਨ ਇਹ ਕਾਰ ਪਿਛਲੇ ਮਾਡਲ ਤੋਂ 1.06 ਲੱਖ ਰੁਪਏ ਘੱਟ ਕੀਮਤ ''ਚ ਮਿਲੇਗੀ । 
ਕਾਰ ਦੀਆਂ ਖੂਬੀਆਂ  - 
 
ਇੰਜਣ-
Creta S + ''ਚ 1.6-ਲੀਟਰ ਫੋਰ ਸਿਲੰਡਰ CRDi ਇੰਜਣ ਮਿਲੇਗਾ ਜੋ 126bhp ਦੀ ਪਾਵਰ ਅਤੇ 256 Nm ਦਾ ਪੀਕ ਟਾਰਕ ਜਨਰੇਟ ਕਰੇਗਾ ।  

ਹੋਰ ਫੀਚਰ-
ਇਸ ਵੇਰੀਅੰਟ ''ਚ ਕਰੂਜ ਕੰਟਰੋਲ, ਲੈਦਰ ਸੀਟਸ, ਟਚ ਸਕ੍ਰੀਨ ਇੰਫੋਟੇਨਮੈਂਟ ਸਿਸਟਮ ਅਤੇ ਵਾਇਸ ਕੰਟਰੋਲਡ ਨੈਵੀਗੇਸ਼ਨ ਸਿਸਟਮ ਮਿਲੇਗਾ। ਸੇਫਟੀ ਵਜੋਂ ਦੇਖਿਆ ਜਾਵੇ ਤਾਂ ਕਾਰ ''ਚ ਡਿਊਲ ਏਅਰਬੈਗਜ਼, EBD ਦੇ ਨਾਲ ABS ਸਿਸਟਮ ਅਤੇ ਕੈਮਰੇ  ਦੇ ਨਾਲ ਰਿਅਰ ਪਾਰਕਿੰਗ ਸੈਂਸਰ ਮਿਲੇਗਾ । ਹੁੰਡਈ ਕ੍ਰੇਟਾ S +  ਰੇਨਾਲਟ ਡਸਟਰ 110PS AMT ਵੇਰੀਅੰਟ ਨੂੰ ਤਗੜੀ ਟੱਕਰ ਦਵੇਗੀ, ਜਿਸ ਦੀ ਕੀਮਤ 13.13 ਲੱਖ ਰੁਪਏ ਐਕਸ ਸ਼ੋਰੂਮ ਦਿੱਲੀ ਹੈ ।

Related News