ਹੁੰਡਈ ਨੇ ਵਿਖਾਇਆ ਆਪਣੀ ਕਲਾਸਿਕ ਕਾਰ ਪੋਨੀ ਦਾ ਇਲੈਕਟ੍ਰਿਕ ਅਵਤਾਰ (ਵੇਖੋ ਤਸਵੀਰਾਂ)

Saturday, Apr 17, 2021 - 05:15 PM (IST)

ਹੁੰਡਈ ਨੇ ਵਿਖਾਇਆ ਆਪਣੀ ਕਲਾਸਿਕ ਕਾਰ ਪੋਨੀ ਦਾ ਇਲੈਕਟ੍ਰਿਕ ਅਵਤਾਰ (ਵੇਖੋ ਤਸਵੀਰਾਂ)

ਆਟੋ ਡੈਸਕ– ਹੁੰਡਈ ਨੇ ਸਾਲ 1975 ’ਚ ਆਪਣੀ ਕਲਾਸਿਕ ਕਾਰ ਪੋਨੀ ਨੂੰ ਲਾਂਚ ਕੀਤਾ ਸੀ ਜਿਸ ਦੇ ਹੁਣ ਇਲੈਕਟ੍ਰਿਕ ਅਵਤਾਰ ਨੂੰ ਸ਼ੋਅਕੇਸ ਕੀਤਾ ਗਿਆ ਹੈ। ਦੱਖਣ ਕੋਰੀਆ ’ਚ ਹੁੰਡਈ ਆਪਣੇ ਬੁਸਾਨ ਪਲਾਂਟ ’ਚ ਕਈ ਪੁਰਾਣੀਆਂ ਕਲਾਸਿਕ ਕਾਰਾਂ ਨਵੇਂ ਅਵਤਾਰ ’ਚ ਤਿਆਰ ਕਰ ਰਹੀ ਹੈ। ਹੁੰਡਈ ਦਾ ਕਹਿਣਾ ਹੈ ਕਿ ਇਨ੍ਹਾਂ ਕਲਾਸਿਕ ਕਾਰਾਂ ਦੀ ਲੁਕ ਨੂੰ ਬਰਕਾਰ ਰੱਖਿਆ ਜਾ ਰਿਹਾ ਹੈ ਅਤੇ ਇਨ੍ਹਾਂ ’ਚ ਕਈ ਮਾਡਰਨ ਉਪਕਰਣ ਵੀ ਜੋੜੇ ਜਾ ਰਹੇ ਹਨ। 

PunjabKesari

ਦੱਸ ਦੇਈਏ ਕਿ ਇਨ੍ਹਾਂ ’ਚ ਇਲੈਕਟ੍ਰਿਕ ਇੰਜਣ ਕੰਪਨੀ ਦੇ ਰਹੀ ਹੈ। ਇਸ ਦੇ ਨਾਲ ਹੀ ਇਨ੍ਹਾਂ ’ਚ ਐੱਲ.ਈ.ਡੀ. ਲਾਈਟ, ਨਵਾਂ ਮਿਊਜ਼ਿਕ ਸਿਸਟਮ ਅਤੇ ਕਈ ਕਾਸਮੈਟਿਕ ਬਦਲਾਅ ਵੀ ਕੀਤੇ ਗਏ ਹਨ। ਇਸ ਰੀਮੇਕ ਮੁਹਿੰਮ ’ਚ ਕੰਪਨੀ ਨੇ 1975 ਤੋਂ 1982 ਤਕ ਬਣਾਈਆਂ ਪੋਨੀ ਕਾਰਾਂ ਨੂੰ ਸ਼ਾਮਲ ਕੀਤਾ ਹੈ। ਇਹ ਕਾਰਾਂ ਇਕ ਸਮੇਂ ’ਚ ਦੱਖਣ ਕੋਰੀਆ ’ਚ ਕਾਫੀ ਪ੍ਰਸਿੱਧ ਹੁੰਦੀਆਂ ਸਨ। 

PunjabKesari

ਹੁੰਡਈ ਨੇ ਰੀਡਿਜ਼ਾਇਨ ਕੀਤੀ ਗਈ ਕਲਾਸਿਕ ਕਾਰ ਪੋਨੀ ਦੀਆਂ ਕੁਝ ਅਧਿਕਾਰਤ ਤਸਵੀਰਾਂ ਵੀ ਜਾਰੀ ਕੀਤੀਆਂ ਹਨ ਜਿਨ੍ਹਾਂ ’ਚ ਇਸ ਕਾਰ ਦਾ ਬੋਕਸੀ ਡਿਜ਼ਾਇਨ ਕਾਫੀ ਆਕਰਸ਼ਕ ਲੱਗ ਰਿਹਾ ਹੈ। ਇਸ ਦੇ ਫਰੰਟ ’ਚ ਡਿਊਲ ਪੌਡ ਐੱਲ.ਈ.ਡੀ. ਹੈੱਡਲਾਈਟ ਲਗਾਈ ਗਈ ਹੈ ਜਿਸ ਦੇ ਹੇਠਾਂ ਸੰਤਰੀ ਰੰਗ ਦੇ ਟਰਨ ਇੰਡੀਕੇਟਰ ਵੀ ਦਿੱਤੇ ਗਏ ਹਨ। ਕਾਰ ਦੇ ਬੋਨਟ ਦੇ ਦੋਵਾਂ ਪਾਸੇ ਕੈਮਰਾ ਮਾਊਂਟੇਡ ਰੀਅਰ ਵਿਊ ਮਿਰਰ ਲੱਗੇ ਹਨ ਅਤੇ ਇਸ ਵਿਚ 15 ਇੰਚ ਦੇ ਸਟੀਲ ਅਲੌਏ ਵ੍ਹੀਲਜ਼ ਲਗਾਏ ਗਏ ਹਨ। ਇਸ ਦੀ ਹੈੱਡਲਾਈਟ ਨੂੰ ਗੋਲਾਕਾਰ ਰੱਖਿਆ ਗਿਆ ਹੈ ਜਦਕਿ ਪਿੱਛੇ ‘U’ ਸ਼ੇਪ ’ਚ ਐੱਲ.ਈ.ਡੀ. ਟੇਲਲਾਈਟ ਦਿੱਤੀ ਗਈ ਹੈ। 

PunjabKesari

ਇਸ ਕਾਰ ਦਾ ਇੰਸਟਰੂਮੈਂਟ ਸਿਸਟਮ ਬੇਹੱਦ ਅਲੱਗ ਹੈ ਕਿਉਂਕਿ ਇਸ ਵਿਚ ਐਨਾਲਾਗ ਅਤੇ ਡਿਜੀਟਲ ਡਿਸਪਲੇਅ ਦੀ ਬਜਾਏ ਤੁਹਾਨੂੰ ਵੈਕਿਊਮ ਟਿਊਬ ਵਾਲਾ ਸਪੀਡੋਮੀਟਰ ਵੇਖਣ ਨੂੰ ਮਿਲਦਾ ਹੈ। ਇਸ ਵੈਕਿਊਮ ਟਿਊਬ ’ਚ ਸਪੀਡ ਨੂੰ ਵਿਖਾਉਣ ਲਈ ਫਿਲਾਮੈਂਟ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਾਰ ਦੇ ਅੰਦਰ ਕੁਝ ਨਵੇਂ ਉਪਕਰਣ ਵੀ ਲਗਾਏ ਗਏ ਹਨ। ਕਾਰ ’ਚ ਵਾਇਰਲੈੱਸ ਫੋਨ ਚਾਰਜਰ, ਵੌਇਸ ਕਮਾਂਡ ਕੰਟਰੋਲ ਅਤੇ ਮਲਟੀ ਫੰਕਸ਼ਨ ਸਟੀਅਰਿੰਗ ਵ੍ਹੀਲ ਦਿੱਤਾ ਗਿਆ ਹੈ।


author

Rakesh

Content Editor

Related News