ਹੁੰਡਈ ਨੇ ਕਲੱਚ ਤੇ ਬੈਟਰੀ ''ਚ ਖਰਾਬੀ ਕਾਰਨ ਰੀ-ਕਾਲ ਕੀਤੀਆਂ ਇਆਨ ਕਾਰਾਂ

Thursday, Oct 06, 2016 - 05:51 PM (IST)

ਹੁੰਡਈ ਨੇ ਕਲੱਚ ਤੇ ਬੈਟਰੀ ''ਚ ਖਰਾਬੀ ਕਾਰਨ ਰੀ-ਕਾਲ ਕੀਤੀਆਂ ਇਆਨ ਕਾਰਾਂ
ਜਲੰਧਰ- ਹੁੰਡਈ ਮੋਟਰ ਇੰਡੀਆ ਨੇ ਆਪਣਾ ਛੋਟੀ ਹੈਚਬੈਕ ਕਾਰ ਇਆਨ ਦੀ 7657  ਇਕਾਈਆਂ ਨੂੰ ਰਿਕਾਲ ਕੀਤਾ ਹੈ ਕਿਉਂਕਿ ਇਨ੍ਹਾਂ ਕਾਰਾਂ ''ਚ ਕਲੱਚ ਅਤੇ ਬੈਟਰੀ ਕੇਬਲ ਦੀ ਤਕਨੀਕੀ ਖਰਾਬੀ ਦੇਖੀ ਗਈ ਹੈ। ਕੰਪਨੀ ਨੇ ਰਿਕਾਲ ''ਚ ਸਿਰਫ ਜਨਵਰੀ 2015 ''ਚ ਬਣਾਈਆਂ ਗਈਆਂ ਇਆਨ ਕਾਰਾਂ ਨੂੰ ਹੀ ਸ਼ਾਮਲ ਕੀਤਾ ਹੈ। 
ਹੁੰਡਈ ਮੋਟਰ ਇੰਡੀਆ ਨੇ ਬਿਆਨ ''ਚ ਕਿਹਾ ਕਿ ਕੰਪਨੀ ਨੇ ਜਨਵਰੀ 2015 ''ਚ ਬਣੀਆਂ ਇਆਨ ਕਾਰਾਂ ਦੀ ਕਲੱਸ ਕੇਬਲ ਫਾਊਲਿੰਗ ਅਤੇ ਬੈਟਰੀ ਕੇਬਲ ਦੇ ਨਿਰੀਖਣ ਅਤੇ ਜਾਂਚ ਲਈ ਇਨ੍ਹਾਂ ਨੂੰ ਵਾਪਸ ਮੰਗਾਇਆ ਹੈ। ਇਨ੍ਹਾਂ ਦੀ ਖਰਾਬੀ ਨੂੰ ਕੰਪਨੀ ਫ੍ਰੀ ''ਚ ਫਿਕਸ ਕਰੇਗੀ ਅਤੇ ਨਾਲ ਹੀ ਕਿਹਾ ਗਿਆ ਕਿ ਇਨ੍ਹਾਂ ਕਾਰਾਂ ਦੇ ਕਲੱਚ ਕੇਬਲ ਫਾਊਲਿੰਗ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਬੈਟਰੀ ਕੇਬਲ ਜੇਕਰ ਖਰਾਬ ਹੋਈ ਤਾਂ ਉਸ ਨੂੰ ਵੀ ਬਦਲਿਆ ਜਾਵੇਗਾ। ਇਸ ਰੀ-ਕਾਲ ਲਈ ਕੰਪਨੀ ਨੇ ਗਾਹਕਾਂ ਨੂੰ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ ਹੈ।

Related News