ਇੰਤਜ਼ਾਰ ਹੋਇਆ ਖ਼ਤਮ, ਭਾਰਤ ’ਚ ਸ਼ੁਰੂ ਹੋਈ ਨਵੀਂ 2020 ਮਾਡਲ Hyundai i20 ਦੀ ਬੁਕਿੰਗ

10/28/2020 2:14:44 PM

ਆਟੋ ਡੈਸਕ– ਹੁੰਡਈ ਭਾਰਤ ’ਚ ਜਲਦ ਹੀ ਆਪਣੀ ਲੋਕਪ੍ਰਸਿੱਧ ਕਾਰ Hyundai i20 ਦੇ 2020 ਮਾਡਲ ਨੂੰਲਾਂਚ ਕਰਨ ਵਾਲੀ ਹੈ। ਇਸ ਦੀ ਬੁਕਿੰਗ ਕੰਪਨੀ ਨੇ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਨੂੰ 5 ਨਵੰਬਰ ਨੂੰ ਭਾਰਤ ’ਚ ਲਾਂਚ ਕੀਤਾ ਜਾਵੇਗਾ। ਜੇਕਰ ਤੁਸੀਂ ਇਸ ਕਾਰ ਨੂੰ ਬੁੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਜਾਂ ਡੀਲਰਸ਼ਿਪ ਤੋਂ 21,000 ਰੁਪਏ ਦੀ ਟੋਕਨ ਰਾਸ਼ੀ ਨਾਲ ਇਸ ਨੂੰ ਬੁੱਕ ਕਰ ਸਕਦੇ ਹੋ। 

ਹੁੰਡਈ ਆਈ20 2020 ਮਾਡਲ ਨੂੰ ਚਾਰ ਮਾਡਲਾਂ ਅਤੇ ਤਿੰਨ ਇੰਜਣਾਂ ਨਾਲ ਲਿਆਇਆ ਜਾਵੇਗਾ। ਗਾਹਕਾਂ ਨੂੰ Magna, Sportz, Asta ਅਤੇ Asta (O) ਮਾਡਲ ਦਾ ਆਪਸ਼ਨ ਮਿਲੇਗਾ। ਇਨ੍ਹਾਂ ’ਚ ਵੀ ਪੈਟਰੋਲ, ਟਰਬੋ ਪੈਟਰੋਲ ਅਤੇ ਡੀਜ਼ਲ ਇੰਜਣ ਦਾ ਆਪਸ਼ਨ ਦਿੱਤਾ ਜਾਵੇਗਾ। 

 

ਆਕਰਸ਼ਕ ਡਿਜ਼ਾਇਨ ਨਾਲ ਆਏਗੀ ਨਵੀਂ i20
ਨਵੀਂ 2020 ਮਾਡਲ ਹੁੰਡਈ ਆਈ20 ਡਿਜ਼ਾਇਨ ਦੇ ਮਾਮਲੇ ’ਚ ਇਸ ਦੇ ਅੰਤਰਰਾਸ਼ਟਰੀ ਮਾਡਲ ਵਰਗੀ ਹੋਵੇਗੀ। ਇਸ ਦੇ ਫਰੰਟ ’ਚ ਇਕ ਵੱਡੀ ਹੈਕਸਾਗੋਨਲ ਆਕਾਰ ਦੀ ਗਰਿੱਲ ਲੱਗੀ ਹੋਵੇਗੀ ਜਿਸ ’ਤੇ ਬਲੈਕ ਗਲਾਸੀ ਰੰਗ ਦੀ ਫਿਨਿਸ਼ਿੰਗ ਦਿੱਤੀ ਗਈ ਹੋਵੇਗੀ। ਨਵੇਂ ਫੌਗ ਲੈਂਪਸ ਦੇ ਨਾਲ ਕਾਰ ’ਚ ਨਵੇਂ ਪ੍ਰਾਜੈਕਟਰ ਹੈੱਡਲੈਂਪਸ, LED DRls ਅਤੇ LED ਟਰਨ ਇੰਡੀਕੇਟਰਸ ਦਿੱਤੇ ਗਏ ਹੋਣਗੇ। ਇਸ ਕਾਰ ’ਚ ਜ਼ੈੱਡ-ਸ਼ੇਪ ਐੱਲ.ਈ.ਡੀ. ਟੇਲ-ਲੈਂਪ, ਰੀਅਰ ਵਾਸ਼ਰ ਵਾਈਪਰ ਅਤੇ 5-ਸਪੋਕ 16 ਇੰਚ ਦੇ ਡਾਇਮੰਡ ਕੱਟ ਅਲੌਏ ਵ੍ਹੀਲਜ਼ ਵੇਖਣ ਨੂੰ ਮਿਲਣਗੇ। 

PunjabKesari

ਇੰਟੀਰੀਅਰ ’ਚ ਕੀਤਾ ਗਿਆ ਕਾਫੀ ਬਦਲਾਅ
2020 ਮਾਡਲ ਹੁੰਡਈ ਆਈ20 ’ਚ ਡਿਊਲ-ਟੋਨ ਸਕੀਮ (ਕਾਫੀ ਬ੍ਰਾਊਨ ਦੇ ਨਾਲ ਬਲੈਕ ’ਚ) ਆਲ-ਨਿਊ ਡੈਸ਼ਬੋਰਡ ਦਿੱਤਾ ਗਿਆ ਹੈ। ਕਾਰ ’ਚ ਲੱਗਾ 10.25 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਐਂਡਰਾਇਡ ਆਟੋ, ਐਪਲ ਕਾਰ ਪਲੇਅ, ਨੈਵਿਗੇਸ਼ਨ ਅਤੇ ਵੌਇਸ ਰਿਕੋਗਨੀਸ਼ਨ ਨੂੰ ਸੁਪੋਰਟ ਕਰਦਾ ਹੈ। ਕਾਰ ’ਚ 4-ਸਪੋਕ ਸਟੀਅਰਿੰਗ ਵ੍ਹੀਲ ਦਿੱਤਾ ਗਿਆ ਹੈ। 

ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਵਾਇਰਸ ਪ੍ਰੋਟੈਕਸ਼ਨ, ਡਿਜੀਟਲ ਕੰਸੋਲ, ਆਟੋਮੈਟਿਕ ਏਸੀ, ਸਨਰੂਫ, ਵਾਇਰਲੈੱਸ ਚਾਰਜਿੰਗ ਸਿਸਟਮ, ਕਰੂਜ਼ ਕੰਟਰੋਲ, ਬੋਸ ਪ੍ਰੀਮੀਅਮ ਸਾਊਂਡ ਸਿਸਟਮ, ਰੀਅਰ ਵਿਊ ਕੈਮਰਾ ਆਦਿ ਨਾਲ ਏਅਰ ਪਿਊਰੀਫਾਇਰ ਵਰਗੀਆਂ ਸੁਵਿਧਾਵਾਂ ਮਿਲਣਗੀਆਂ।


Rakesh

Content Editor

Related News