ਹੁੰਡਈ ਗ੍ਰੈਂਡ i10 Nios ਦਾ ਪਾਵਰਫੁਲ ਮਾਡਲ ਲਾਂਚ, ਜਾਣੋ ਕੀਮਤ

02/26/2020 3:25:20 PM

ਆਟੋ ਡੈਸਕ– ਹੁੰਡਈ ਨੇ ਭਾਰਤੀ ਬਾਜ਼ਾਰ ’ਚ ਗ੍ਰੈਂਡ i10 Nios ਦਾ ਪਾਵਰਫੁਲ ਮਾਡਲ ਲਾਂਚ ਕੀਤਾ ਹੈ। ਇਸ ਵਿਚ ਬੀ.ਐੱਸ.-6 ਕੰਪਲਾਇੰਟ 1.0-ਲੀਟਰ ਟਰਬੋ ਜੀ.ਡੀ.ਆਈ. ਇੰਜਣ ਦਿੱਤਾ ਗਿਆ ਹੈ। ਟਰਬੋ ਇੰਜਣ ਵਾਲੀ ਹੁੰਡਈ ਗ੍ਰੈਂਡ i10 Nios ਦੋ ਮਾਡਲਾਂ- Sportz ਅਤੇ Sportz Dual Tone ’ਚ ਉਪਲੱਬਧ ਹੈ। ਇਨ੍ਹਾਂ ਦੀ ਕੀਮਤ 7.68 ਲੱਖ ਰੁਪਏ ਅਤੇ 7.73 ਲੱਖ ਰੁਪਏ ਹੈ। 

ਹੁੰਡਈ ਗ੍ਰੈਂਡ ਆਈ 10 ਨਿਓਸ ’ਚ ਦਿੱਤਾ ਗਿਆ ਟਰਬੋਚਾਰਜਡ ਪੈਟਰੋਲ ਇੰਜਣ 998 ਸੀਸੀ ਦਾ ਹੈ। ਇਹ 6,000rpm ’ਤੇ 99bhp ਦੀ ਪਾਵਰ ਅਤੇ 1,500 ਤੋਂ 4,000rpm ਦੇ ਵਿਚ 172 ਨਿਊਟਨ ਮਟਰ ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ ਕਾਰ ਨੂੰ ਹੁਣ ਤਕ ਦੀ ਸਭ ਤੋਂ ਪਾਵਰਫੁਲ ਗ੍ਰੈਂਡ ਆਈ 10 ਬਣਾਉਂਦਾ ਹੈ। ਇਸ ਇੰਜਣ ਦੇ ਨਾਲ 5-ਸਪੀਡ ਮੈਨੁਅਲ ਗਿਅਰਬਾਕਸ ਸਟੈਂਡਰਡ ਦਿੱਤਾ ਗਿਆ ਹੈ। 

PunjabKesari

ਨਵੇਂ ਕਲਰ ਆਪਸ਼ਨ
ਕਾਰ ਦੀ ਲੁਕ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਦੀ ਫਰੰਟ ਗਰਿੱਲ ’ਤੇ ਸਿਰਫ ‘ਟਰਬੋ’ ਦੀ ਬੈਜਿੰਗ ਦਿੱਤੀ ਗਈ ਹੈ, ਜੋ ਪਾਵਰਫੁਲ ਵਰਜ਼ਨ ਦੀ ਪਛਾਣ ਨੂੰ ਅਲੱਗ ਕਰਦੀ ਹੈ। ਹਾਲਾਂਕਿ, ਹੁੰਡਈ ਇਸ ਨੂੰ ਡਿਊਲ-ਟੋਨ ਕਲਰਸ ’ਚ ਪੇਸ਼ ਕਰੇਗੀ, ਜਿਨ੍ਹਾਂ ’ਚ ਬਲੈਕ ਛੱਤ ਦੇ ਨਾਲ ਫੇਅਰੀ ਰੈੱਡ ਅਤੇ ਬਲੈਕ ਰੂਫ ਦੇ ਨਾਲ ਪੋਲਾਰ ਵਾਈਟ ਸ਼ਾਮਲ ਹਨ। ਇਸ ਤੋਂ ਇਲਾਵਾ ਕਾਰ ਸਿੰਗਲ ਟੋਨ ਕਲਰਸ ਐਕਟਾ ਟੀਲ ਪੋਲਾਰ ਵਾਈਟ ’ਚ ਵੀ ਉਪਲੱਬਧ ਹੋਵੇਗੀ। 

PunjabKesari

ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਰੈਗੂਲਰ Sportz ਮਾਡਲ ਦੇ ਮੁਕਾਬਲੇ ਟਰਬੋ ਵਰਜ਼ਨ ’ਚ ਪ੍ਰਾਜੈਕਟਰ ਹੈੱਡਲੈਂਪ, 15 ਇੰਚ ਡਾਇਮੰਡ ਕੱਟ ਅਲੌਏ ਵ੍ਹੀਲਜ਼, ਕਲਰ ਇੰਸਰਟਸ ਦੇ ਨਾਲ ਬਲੈਕ ਇੰਟੀਰੀਅਰ, ਲੈਦਰ ਫਿਨਿਸ਼ ਸਟੀਅਰਿੰਗ ਵ੍ਹੀਲ, ਵਾਇਰਲੈੱਸ ਚਾਰਜਰ ਅਤੇ ਫਰੰਟ ਯੂ.ਐੱਸ.ਬੀ. ਚਾਰਜਰ ਵਰਗੇ ਫੀਚਰਜ਼ ਮਿਲਣਗੇ। ਇਸ ਤੋਂ ਇਲਾਵਾ ਬਾਕੀ ਫੀਚਰ ਰੈਗੂਲਰ Sportz ਮਾਡਲ ਵਾਲੇ ਹਨ। 


Related News