Hyundai Grand i10 NIOS ਭਾਰਤ ’ਚ ਲਾਂਚ, ਕੀਮਤ 5 ਲੱਖ ਰੁਪਏ ਤੋਂ ਸ਼ੁਰੂ

08/20/2019 6:29:06 PM

ਆਟੋ ਡੈਸਕ– Hyundai Grand i10 NIOS ਅੱਜ ਯਾਨੀ ਮੰਗਲਵਾਰ ਨੂੰ ਭਾਰਤੀ ਬਾਜ਼ਾਰ ’ਚ ਲਾਂਚ ਹੋ ਗਈ ਹੈ। ਇਸ ਦੀ ਕੀਮਤ 5 ਲੱਖ ਰੁਪਏ ਹੈ। Grand i10 NIOS ਨੂੰ 4 ਵੇਰੀਐਂਟ ਲੈਵਲ ’ਚ ਬਾਜ਼ਾਰ ’ਚ ਉਤਾਰਿਆ ਗਿਆ ਹੈ। ਨਵੀਂ ਕਾਰ ਹੁੰਡਈ ਦੇ i10 ਬ੍ਰਾਂਡ ਦੀ ਥਰਡ ਜਨਰੇਸ਼ਨ ਕਾਰ ਹੈ। ਇਸ ਦੀ ਲੁਕ ਗ੍ਰੈਂਡ ਆਈ10 ਦੇ ਮੌਜੂਦਾ ਮਾਡਲ ਤੋਂ ਅਲੱਗ ਹੈ, ਸਪੋਰਟ ਅਤੇ ਬੋਲਡ ਹੈ। ਇਹ ਕਾਰ 8 ਰੰਗਾਂ ’ਚ ਉਪਲੱਬਧ ਹੈ। ਬਾਜ਼ਾਰ ’ਚ ਇਸ ਦਾ ਮੁਕਾਬਲਾ ਮਾਰੂਤੀ ਸਵਿਫਟ ਅਤੇ ਫੋਰਡ ਫਿਗੋ ਨਾਲ ਹੋਵੇਗਾ। 

ਗ੍ਰੈਂਡ ਆਈ10 ਨਿਓਸ ’ਚ ਦਿੱਤੇ ਗਏ ਸ਼ਾਰਪ ਪ੍ਰੋਜੈਕਟਰ ਹੈੱਡਲੈਂਪਸ, ਐੱਲ.ਈ.ਡੀ., ਨਵੀਂ ਕੇਸਕੇਡਿੰਗ ਗਰਿੱਲ, ਬੋਨਟ ’ਤੇ ਅਗਰੈਸਿਵ ਲਾਈਨਜ਼ ਅਤੇ ਨਵੇਂ ਫੌਗ ਲੈਂਪਸ ਇਸ ਦੀ ਲੁੱਕ ਨੂੰ ਸ਼ਾਨਦਾਰ ਬਣਾਉਂਦੇ ਹਨ। ਕਾਰ ਦੇ ਪਿਛਲੇ ਪਾਸੇ ਰੈਪਅਰਾਊਂਡ ਟੇਲ ਲਾਈਟਸ, ਰੀਅਰ ਬੰਪਰ ’ਚ ਇੰਟੀਗ੍ਰੇਟਿਡ ਰਿਫਲੈਕਟਰਜ਼, ਬੂਟ ਦੇ ਸੈਂਸਰ ’ਚ ਹੁੰਡਈ ਦਾ ਵੱਡਾ ਲੋਗੋ ਅਤੇ ਉਸ ਦੇ ਹੇਠਾਂ NIOS ਲਿਖਿਆ ਹੋਇਆ ਹੈ। ਹੇਠਾਂ ਲੰਬੀ ਕ੍ਰੋਮ ਪੱਟੀ ਅਤੇ ਸੱਜੇ ਪਾਸੇ ਵੇਰੀਐਂਟ ਦਾ ਬੈਜ ਹੈ। ਨੰਬਰ ਪਲੇਟ ਲਗਾਉਣ ਦੀ ਥਾਂ ਬੰਪਰ ’ਚ ਹੈ। X-ਸ਼ੇਪ ਵਾਲੇ ਸੀ-ਪਿਲਰ ਦੇ ਉਪਰ ‘G-i10’ ਲਿਖਿਆ ਹੈ। ਸਾਈਡ ’ਚ ਦਿੱਤੀਆਂ ਗਈਆਂ ਲਾਈਨਜ਼ ਕਾਰ ਦੇ ਸਾਈਡ ਲੁਕ ਨੂੰ ਆਕਰਸ਼ਕ ਬਣਾਉਂਦੀਆਂ ਹਨ। 

ਇੰਟੀਰੀਅਰ
ਗ੍ਰੈਂਡ ਆਈ10 ਨਿਓਸ ਦਾ ਇੰਟੀਰੀਅਰ ਨੂੰ ਵਾਈਟ-ਬਲੈਕ ਡਿਊਲ ਟੋਨ ਟ੍ਰੀਟਮੈਂਟ ਦਿੱਤਾ ਗਿਆ ਹੈ। ਇਸ ਵਿਚ ਤੁਹਾਨੂੰ ਐਂਡਰਾਇਡ ਆਟੋ ਅਤੇ ਐਪਲ ਕਾਰਪਲੇਅ ਦੇ ਨਾਲ 8 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਸੈਮੀ-ਡਿਜੀਟਲ ਇੰਸਟਰੂਮੈਂਟ ਕੰਸੋਲ, 3-ਸਪੋਕ ਮਲਟੀ ਫੰਕਸ਼ਨ ਸਟੀਅਰਿੰਗ ਵ੍ਹੀਲ, ਆਟੋ ਕਲਾਈਮੇਟ ਕੰਟਰੋਲ, ਰੀਅਰ ਏਸੀ ਵੈਂਟਸ ਅਤੇ ਵਾਇਰਲੈੱਸ ਚਾਰਜਰ, ਪੁੱਸ਼ ਬਟਨ ਸਟਾਰਟ/ਸਟਾਪ ਦੇ ਨਾਲ ਸਮਾਰਟ-ਕੀਅ ਵਰਗੇ ਫੀਚਰਜ਼ ਮਿਲਣਗੇ। 

PunjabKesari

ਸੇਫਟੀ 
ਸੇਫਟੀ ਲਈ ਇਸ ਕਾਰ ’ਚ ਰੀਅਰ ਪਾਰਕਿੰਗ ਸੈਂਸਰ, ਡਿਊਲ ਏਅਰਬੈਗਸ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ., ਐਮਰਜੈਂਸੀ ਸਟਾਪ ਸਿਗਨਲ ਅਤੇ ਪੈਡੇਸਟ੍ਰੀਅਨ ਪ੍ਰੋਟੈਕਸ਼ਨ (ਪੈਦਲ ਯਾਤਰੀ ਸੁਰੱਖਿਆ) ਵਰਗੇ ਫੀਚਰਜ਼ ਦਿੱਤੇ ਗਏ ਹਨ। 

ਇੰਜਣ
ਗ੍ਰੈਂਡ ਆਈ10 ਨਿਓਸ ’ਚ 1.2 ਲੀਟਰ ਪੈਟਰੋਲ ਇੰਜਣ ਹੈ, ਜੋ 82bhp ਦੀ ਪਾਵਰ ਅਤੇ 114Nm ਟਾਰਕ ਪੈਦਾ ਕਰਦਾ ਹੈ। ਡੀਜ਼ਣ ਇੰਜਣ ਵੀ 1.2 ਲੀਟਰ ਦਾ ਹੈ, ਜੋ 74bhp ਦੀ ਪਾਵਰ ਅਤੇ 190Nm ਟਾਰਕ ਪੈਦਾ ਕਰਦਾ ਹੈ। ਦੋਵਾਂ ਇੰਜਣ ਨਾਲ 5-ਸਪੀਡ ਮੈਨੁਅਲ ਅਤੇ ਆਟੋਮੇਟਿਡ ਮੈਨੁਅਲ ਟ੍ਰਾਂਸਮਿਸ਼ਨ (AMT) ਦੇ ਆਪਸ਼ਨ ਉਪਲੱਬਧ ਹਨ। ਪੈਟਰੋਲ ਇੰਜਣ ਬੀ.ਐੱਸ.-6 ਨਿਯਮਾਂ ਦੇ ਅਨੁਰੂਪ ਹੈ। 

PunjabKesari

ਕੀਮਤ
ਹੁੰਡਈ ਨੇ ਇਸ ਨਵੀਂ ਕਾਰ ਨੂੰ 4 ਵੇਰੀਐਂਟ ਲੈਵਲ (Era, Magna, Sportz, Asta) ’ਚ ਪੇਸ਼ ਕੀਤਾ ਹੈ। ਮੈਨੁਅਲ ਟ੍ਰਾਂਸਮਿਸ਼ਨ, ਏ.ਐੱਮ.ਟੀ. ਅਤੇ ਡਿਊਲ ਟੋਨ ਸਮੇਤ ਗ੍ਰੈਂਡ ਆਈ10 ਨਿਓਸ ਕੁਲ 8 ਆਪਸ਼ਨ ’ਚ ਉਪਲੱਬਧ ਹੈ। ਇਸ ਦੀ ਕੀਮਤ 499,990 ਰੁਪਏ ਤੋਂ ਸ਼ੁਰੂ ਹੋ ਕੇ 7,99,450 ਰੁਪਏ ਤਕ ਹੈ। 


Related News