ਜ਼ਿਆਦਾ ਪਾਵਰਫੁਲ ਇੰਜਣ ਨਾਲ ਆ ਰਹੀ Elite i20, ਜਾਣੋ ਡਿਟੇਲ

03/09/2020 4:28:25 PM

ਆਟੋ ਡੈਸਕ– ਹੁੰਡਈ ਮੋਟਰ ਇੰਡੀਆ ਲਿਮਟਿਡ ਲਈ ਐਲੀਟ i20 (Elite i20) ਸਭ ਤੋਂ ਸਫਲ ਕਾਰਾਂ ’ਚੋਂ ਇਕ ਰਹੀ ਹੈ। ਕਾਰ ਦਾ ਮੌਜੂਦਾ ਜਨਰੇਸ਼ਨ ਸਾਲ 2014 ਤੋਂ ਸੇਲ ਲਈ ਉਪਲੱਬਧ ਹੈ। ਹੁਣ ਇਸ ਕਾਰ ਨੂੰ ਅਪਡੇਟ ਮਿਲਣ ਵਾਲੀ ਹੈ। ਯੂਰਪੀ ਬਾਜ਼ਾਰ ’ਚ ਗਲੋਬਲ ਲਾਂਚ ਤੋਂ ਬਾਅਦ ਇਹ ਕਾਰ ਭਾਰਤ ’ਚ ਦਸਤਕ ਦੇਵੇਗੀ। ਇਸ ਕਾਰ ਨੂੰ ਹੁਣ ਨਵੇਂ 1.0 ਲੀਟਰ ਟਰਬੋਚਾਰਜਡ GDI ਪੈਟਰੋਲ ਇੰਜਣ ਦਿੱਤਾ ਜਾਵੇਗਾ। ਇਸ ਇੰਜਣ ਦਾ ਇਸਤੇਮਾਲ ਗ੍ਰੈਂਡ i10 ਨਿਓਸ (Grand i10 Nios) ’ਚ ਕੀਤਾ ਗਿਆ ਸੀ। 

ਨਵੇਂ ਇੰਜਣ ਨਾਲ ਮਿਲੇਗੀ ਜ਼ਿਆਦਾ ਪਾਵਰ
ਨਵਾਂ ਇੰਜਣ ਇਸ ਕਾਰ ’ਚ 100 PS ਪਾਵਰ ਅਤੇ 172Nm ਦਾ ਟਾਰਕ ਜਨਰੇਟ ਕਰੇਗਾ। ਕਾਰ ’ਚ 5 ਸਪੀਡ ਮੈਨੁਅਲ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ। ਕਾਰ ਦੀ ARAI ਸਰਟੀਫਾਇਡ ਮਾਈਲੇਜ 20.3 ਕਿਲੋਮੀਟਰ ਪ੍ਰਤੀ ਲੀਟਰ ਹੈ। 

ਨਵੇਂ ਫੀਚਰਜ਼ ਨਾਲ ਆਈ ਸੀ lite i20
ਹੁੰਡਈ ਨੇ ਜਨਵਰੀ ’ਚ ਇਸ ਪ੍ਰੀਮੀਅਮ ਹੈਚਬੈਕ ਨੂੰ ਨਵੇਂ ਅਵਤਾਰ ’ਚ ਪੇਸ਼ ਕੀਤਾ ਸੀ। ਕੰਪਨੀ ਨੇ ਐਲੀਟ ਆਈ20 ’ਚ ਨਵੇਂ ਫੀਚਰਜ਼ ਜੋੜੇ ਹਨ. ਨਾਲ ਹੀ ਇਸ ਦੇ ਲਾਈਨਅਪ ’ਚ ਵੀ ਬਦਲਾਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਪਡੇਟ ਕੀਤੀ ਗਈ Hyundai Elite i20 ਦੇ ਬੇਸ ਮਾਡਲ ਦੀ ਕੀਮਤ ’ਚ 6,000 ਰੁਪਏ ਤੋਂ 7,000 ਰੁਪਏ ਤਕ ਦਾ ਵਾਧਾ ਵੀ ਹੋਇਆ ਹੈ। ਆਈ20 ਦੇ ਬੇਸ ਮਾਡਲ Era ’ਚ ਹੁਣ ਰੀਅਰ ਪਾਰਕਿੰਗ ਸੈਂਸਰ ਅਤੇ ਏਸੀ ਲਈ ਈਕੋ-ਕੋਟਿੰਗ ਤਕਨੀਕ ਸਟੈਂਡਰਡ ਮਿਲੇਗੀ। ਉਥੇ ਹੀ ਅਗਲੇ ਮਾਡਲ Magna Executive ਦਾ ਨਾਂ ਬਦਲ ਕੇ ਹੁਣ Magna+ ਕਰ ਦਿੱਤਾ ਗਿਆ ਹੈ। Magna+ ਮਾਡਲ ਮੈਨੁਅਲ ਟ੍ਰਾਂਸਮਿਸ਼ਨ ’ਚ ਉਪਲੱਬਧ ਹੋਵੇਗਾ, ਜਦਕਿ ਪੈਟਰੋਲ ਮਾਡਲ ਮੈਗਨਾ ਐਗਜ਼ੀਕਿਊਟਿਵ ’ਚ ਮੈਨੁਅਲ ਦੇ ਨਾਲ ਸੀ.ਵੀ.ਟੀ. ਗਿਅਰਬਾਕਸ ਦਾ ਆਪਸ਼ਨ ਵੀ ਮਿਲਦਾ ਹੈ। 

ਅਪਡੇਟ ਦੀ ਗੱਲ ਕਰੀਏ ਤਾਂ ਮੈਗਨਾ ਐਗਜ਼ੀਕਿਊਟਿਵ ਦੇ ਮੁਕਾਬਲੇ ’ਚ ਮੈਗਨਾ ਪਲੱਸ ਮਾਡਲ ’ਚ ਆਡੀਓ ਸਿਸਟਮ ਲਈ ਬਲੂਟੱਥ ਅਤੇ ਵਾਇਸ ਰਿਕੋਗਨੀਸ਼ਨ, ਸਟੀਅਰਿੰਗ ਮਾਊਂਟੇਡ ਕੰਟਰੋਲਸ, ਕੀਅਲੈੱਸ ਐਂਟਰੀ ਅਤੇ ਫਰੰਟ ’ਚ ਡੀ.ਆਰ.ਐੱਲ. ਦੇ ਨਾਲ ਫੌਗ ਲੈਂਪ ਦੀ ਸੁਵਿਧਾ ਜੋੜ ਦਿੱਤੀ ਗਈ ਹੈ। 


Related News