ਨਵੇਂ ਫੀਚਰਜ਼ ਨਾਲ Hyundai Elite i20 ਲਾਂਚ, ਜਾਣੋ ਖੂਬੀਆਂ

Monday, Jan 14, 2019 - 03:26 PM (IST)

ਆਟੋ ਡੈਸਕ– ਹੁੰਡਈ ਨੇ ਆਪਣੀ ਪ੍ਰੀਮੀਅਮ ਹੈਚਬੈਕ Elite i20 ਨੂੰ ਨਵੇਂ ਫੀਚਰਜ਼ ਦੇ ਨਾਲ ਪੇਸ਼ ਕਰ ਦਿੱਤਾ ਹੈ। i20 ਦੇ ਬੇਸ ਵੇਰੀਐਂਟ Era ’ਚ ਹੁਣ ਰੀਅਰ ਪਾਰਕਿੰਗ ਸੈਂਸਰ ਅਤੇ ਏਸੀ ਲਈ ਈ-ਕੋਟਿੰਗ ਤਕਨੀਕ ਸਟੈਂਡਰਡ ਮਿਲੇਗੀ। ਉਥੇ ਹੀ ਅਗਲੇ ਵੇਰੀਐਂਟ Magna Executive ਦਾ ਨਾਂ ਬਦਲ ਕੇ ਹੁਣ Magna+ ਕਰ ਦਿੱਤਾ ਗਿਆ ਹੈ। Magna+ ਵੇਰੀਐਂਟ ਮੈਨੁਅਲ ਟ੍ਰਾਂਸਮਿਸ਼ਨ ’ਚ ਉਪਲੱਬਧ ਹੋਵੇਗਾ, ਜਦੋਂ ਕਿ ਪੈਟਰੋਲ ਮਾਡਲ ਮੇਗਨਾ ਐਗਜ਼ੀਕਿਊਟਿਵ ’ਚ ਮੈਨੁਅਲ ਦੇ ਨਾਲ ਸੀ.ਵੀ.ਟੀ. ਗਿਅਰਬਾਕਸ ਦਾ ਆਪਸ਼ਨ ਮਿਲਦਾ ਸੀ। 

PunjabKesari

ਫੀਚਰਜ਼
Sportz+ ਮੈਨੁਅਲ ਟ੍ਰਾਂਸਮਿਸ਼ਨ ਵੇਰੀਐਂਟ ’ਚ 15-ਇੰਚ ਗਨ-ਮੈਟਲ ਅਲੌਏ ਵ੍ਹੀਲਜ਼, ਐਂਡਰਾਇਡ ਆਟੋ, ਐਪਲ ਕਾਰ ਪਲੇਅ ਅਤੇ ਮਿਰਰਲਿੰਕ ਦੇ ਨਾਲ 7 ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਰਿਵਰਸ ਕੈਮਰਾ, ਫਰੰਟ ਸੈਂਸਰ ਆਰਮ ਰੈਸਟ, ਫਰੰਟ ’ਚ ਯੂ.ਐੱਸ.ਬੀ. ਚਾਰਜਿੰਗ ਪੋਰਟ ਅਤੇ ਟਿਲਟ/ਟੈਲੀਸਕੋਪਿਕ ਅਡਜਸਟੇਬਲ ਸਟੀਅਰਿੰਗ ਵਰਗੇ ਫੀਚਰਜ਼ ਦਿੱਤ ਗਏ ਹਨ। Sportz+ ਦੇ ਸੀ.ਵੀ.ਟੀ. ਵੇਰੀਐਂਟ ’ਚ ਵਾਇਰਲੈੱਸ ਚਾਰਜਿੰਗ, ਡਿਊਲ ਟੋਨ ਵਰਜਨ ’ਚ 16 ਇੰਚ ਡਾਇਮੰਡ-ਕੱਟ ਅਲੌਏ ਵ੍ਹੀਲਜ਼, ਅਡਜਸਟੇਬਲ ਰੀਅਰ ਹੈੱਡਰੈਸਟ ਅਤੇ ਇਕ ਇੰਟੀਰੀਅਰ ਕਲਰ ਪੈਕੇਜ ਵੀ ਦਿੱਤਾ ਗਿਆ ਹੈ। ਟਾਪ ਵੇਰੀਐਂਟ Asta (O) ਦੀ ਗੱਲ ਕਰੀਏ ਤਾਂ ਇਸ ਵਿਚ ਸਭ ਤੋਂ ਵੱਡਾ ਬਦਲਾਅ ਗਿਅਰਬਾਕਸ ਆਪਸ਼ਨ ਨੂੰ ਲੈ ਕੇ ਹੋਇਆ ਹੈ। 

ਹੁਣ Asta (O) ਦੇ ਪੈਟਰੋਲ ਵੇਰੀਐਂਟ ’ਚ ਮੈਨੁਅਲ ਅਤੇ ਆਟੋਮੈਟਿਕ ਗਿਅਰਬਾਕਸ, ਦੋਵਾਂ ਦਾ ਆਪਸ਼ਨ ਮਿਲੇਗਾ। ਉਥੇ ਹੀ ਇਸ ਦੇ ਸਾਰੇ ਫੀਚਰਜ਼ Sportz+ ਡਿਊਲ ਟੋਨ ਵੇਰੀਐਂਟ ਵਾਲੇ ਹਨ। ਦੂਜੇ ਪਾਸੇ ਹੁੰਡਈ ਨੇ ਅਗਲੇ ਦੋ ਵੇਰੀਐਂਟ Sportz+ ਅਤੇ Asta ਨੂੰ ਇਕ ’ਚ ਸ਼ਾਮਲ ਕਰਦੇ ਹੋਏ Sportz+ ਨਾਂ ਦੇ ਨਵੇਂ ਵੇਰੀਐਂਟ ’ਚ ਬਦਲ ਦਿੱਤਾ ਹੈ। ਨਵੇਂ ਵੇਰੀਐਂਟ ਯਾਨੀ Sportz+ ਦੇ ਪੈਟਰੋਲ ਇੰਜਣ ਮਾਡਲ ’ਚ ਮੈਨੁਅਰ ਅਤੇ ਸੀ.ਵੀ.ਟੀ. ਆਪਸ਼ਨ ਮਿਲੇਗਾ। ਇਸ ਤੋਂ ਇਲਾਵਾ ਇਸ ਵਿਚ ਡਿਊਲ ਟੋਨ ਐਕਸਟੀਰੀਅਰ ਫਿਨਿਸ਼ ਦਾ ਆਪਸ਼ਨ ਵੀ ਦਿੱਤਾ ਗਿਆ ਹੈ। 

PunjabKesari

ਆਧੁਨਿਕ ਫੀਚਰਜ਼
ਇਸ ਤੋਂ ਇਲਾਵਾ ਮੇਗਨਾ ਐਗਜ਼ੀਕਿਊਟਿਵ ਦੀ ਤੁਲਨਾ ’ਚ ਮੇਗਨਾ ਪਲੱਸ ਵੇਰੀਐਂਟ ’ਚ ਆਡੀਓ ਸਿਸਟਮ ਲਈ ਬਲੂਟੁੱਥ ਅਤੇ ਵੁਆਇਸ ਰਿਕੋਗਨੀਸ਼ਨ, ਸਟੀਅਰਿੰਗ ਮਾਊਂਟਿਡ ਕੰਟਰੋਲ, ਕੀਅ-ਲੈੱਸ ਐਂਟਰੀ ਅਤੇ ਫਰੰਟ ’ਚ ਡੀ.ਆਰ.ਐੱਲ. ਦੇ ਨਾਲ ਫੋਗ ਲੈਂਪ ਦੀ ਸੁਵਿਧਾ ਜੋੜ ਦਿੱਤੀ ਗਈ ਹੈ। ਦੱਸ ਦੇਈਏ ਕਿ ਨਵੇਂ ਫੀਚਰਜ਼ ਤੋਂ ਬਾਅਦ Hyundai Elite i20 ਦੇ ਬੇਸ ਵੇਰੀਐਂਟਸ ਦੀ ਕੀਮਤ ’ਚ 6,000 ਰੁਪਏ ਤੋਂ 7,000 ਰੁਪਏ ਤਕ ਦਾ ਵਾਧਾ ਹੋਇਆ ਹੈ। 


Related News