8 ਸਾਲਾਂ ''ਚ ਹੁੰਡਈ ਕ੍ਰੇਟਾ ਨੇ ਪਾਰ ਕੀਤਾ 10 ਲੱਖ ਵਿਕਰੀ ਦਾ ਅੰਕੜਾ, 2015 ''ਚ ਹੋਈ ਸੀ ਲਾਂਚ

02/20/2024 7:07:36 PM

ਆਟੋ ਡੈਸਕ- ਹੁੰਡਈ ਕ੍ਰੇਟਾ ਸਾਲ 2015 'ਚ ਲਾਂਚ ਕੀਤੀ ਗਈ ਸੀ। ਇਸ ਕਾਰ ਨੇ ਨਵੀਂ ਪ੍ਰਾਪਤੀ ਹਾਸਿਲ ਕਰਦੇ ਹੋਏ 10 ਲੱਖ ਦਾ ਅੰਕੜਾ ਪਾਰ ਕਰ ਲਿਆ ਹੈ, ਜਿਸ ਲਈ ਕਰੀਬ 8 ਸਾਲਾਂ ਦਾ ਸਮਾਂ ਲੱਗਾ ਹੈ। ਇਸ ਗੱਡੀ ਨੂੰ ਪਹਿਲੀ 5 ਲੱਖ ਦੀ ਵਿਕਰੀ ਕਰਨ 'ਚ 5 ਸਾਲਾਂ ਦਾ ਸਮਾਂ ਲੱਗਾ ਪਰ ਅਗਲੇ 5 ਲੱਖ ਨਵੇਂ ਗਾਹਕ ਬਣਾਉਣ 'ਚ ਸਿਰਫ 41 ਮਹੀਨਿਆਂ ਦਾ ਸਮਾਂ ਲੱਗਾ ਹੈ। 

ਪਿਛਲੇ ਸਾਲ ਰਹੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਗੱਡੀ

2023 'ਚ ਕ੍ਰੇਟਾ ਨੇ ਭਾਰਤ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਮਿਡ-ਸਾਈਜ਼ ਐੱਸ.ਯੂ.ਵੀ. ਦਾ ਖਿਤਾਬ ਬਰਕਰਾਰ ਰੱਖਿਆ। 2023 'ਚ ਇਸਦੀਆਂ 1.57 ਲੱਖ ਗੱਡੀਆਂ ਵਿਕੀਆਂ। ਉਥੇ ਹੀ 2022 'ਚ 1.4 ਲੱਖ ਵਿਕੀਆਂ। ਕ੍ਰੇਟਾ ਨੇ ਪਿਛਲੇ ਸਾਲ ਕੰਪਨੀ ਦੇ ਕੁੱਲ 3.6 ਉਪਯੋਗੀ ਵਾਹਨਾਂ ਦੀ ਵਿਕਰੀ ਵਿੱਚ 44 ਪ੍ਰਤੀਸ਼ਤ ਦਾ ਯੋਗਦਾਨ ਪਾਇਆ। ਲਾਂਚ ਤੋਂ ਲੈ ਕੇ ਹੁਣ ਤੱਕ ਕ੍ਰੇਟਾ ਦਾ ਨਿਰਯਾਤ 2.82 ਲੱਖ ਰਿਹਾ ਹੈ।

ਇਸ ਸਾਲ ਲਾਂਚ ਹੋਇਆ ਨਵਾਂ ਮਾਡਲ

ਪਿਛਲੇ ਮਹੀਨੇ ਕ੍ਰੇਟਾ ਦਾ ਫੇਸਲਿਫਟ ਮਾਡਲ ਲਾਂਚ ਕੀਤਾ ਗਿਆ ਸੀ, ਜਿਸ ਦੇ ਬਾਹਰੀ ਅਤੇ ਅੰਦਰੂਨੀ ਹਿੱਸੇ 'ਚ ਕਈ ਬਦਲਾਅ ਕੀਤੇ ਗਏ ਹਨ। ਇਸ ਵਿੱਚ ਇੱਕ ਨਵੀਂ ਗ੍ਰਿਲ, ਨਵੀਂ LED ਹੈੱਡਲਾਈਟਸ, L-ਆਕਾਰ ਦੇ ਐਲੀਮੈਂਟਸ ਦੇ ਨਾਲ ਇੱਕ LED ਲਾਈਟ ਬਾਰ ਅਤੇ ਪਿਛਲੇ ਪਾਸੇ ਇੱਕ ਸਪਲਿਟ ਟੇਲੈਂਪ ਸੈੱਟਅੱਪ ਮਿਲਦਾ ਹੈ। ਇਸ ਤੋਂ ਇਲਾਵਾ ਇਸ 'ਚ 10.25-ਇੰਚ ਦੀ ਕਨੈਕਟਿਡ ਸਕਰੀਨ, ਡਿਊਲ-ਜ਼ੋਨ ਕਲਾਈਮੇਟ ਕੰਟਰੋਲ, ਪੈਨੋਰਾਮਿਕ ਸਨਰੂਫ ਅਤੇ 70 ਤੋਂ ਜ਼ਿਆਦਾ ਕੁਨੈਕਟੀਵਿਟੀ ਫੀਚਰਸ ਹਨ। ਇਸ ਦੀ ਸ਼ੁਰੂਆਤੀ ਕੀਮਤ 11 ਲੱਖ ਰੁਪਏ ਐਕਸ-ਸ਼ੋਰੂਮ ਹੈ।


Rakesh

Content Editor

Related News