ਹੁਣ ਹੁੰਡਈ ਲਿਆ ਰਹੀ ਹੈ 7-ਸੀਟਰ ਐੱਸ. ਯੂ. ਵੀ. ਅਲਕਾਜ਼ਾਰ

04/22/2021 11:07:07 AM

ਨਵੀਂ ਦਿੱਲੀ– ਦੱਖਣੀ ਕੋਰੀਆ ਦੀ ਪ੍ਰਮੁੱਖ ਕਾਰ ਨਿਰਮਾਤਾ ਕੰਪਨੀ ਹੁੰਡਈ ਵਲੋਂ ਇਸ ਸਾਲ ਇਕ ਨਵੀਂ 7-ਸੀਟਰ ਐੱਸ. ਯੂ. ਵੀ. ਨੂੰ ਮਾਰਕੀਟ ’ਚ ਅਲਕਾਜ਼ਾਰ ਦੇ ਨਾਂ ਨਾਲ ਉਤਾਰਿਆ ਜਾ ਰਿਹਾ ਹੈ। ਕੰਪਨੀ ਨੂੰ ਭਰੋਸਾ ਹੈ ਕਿ ਇਹ ਨਵੀਂ ਕਾਰ ਗਾਹਕਾਂ ਨੂੰ ਆਪਣੇ ਵੱਲ ਖਿੱਚੇਗੀ ਅਤੇ ਐੱਸ. ਯੂ. ਵੀ. ਦੇ ਖੇਤਰ ’ਚ ਆਪਣੀ ਇਕ ਵੱਖਰੀ ਕਿਸਮ ਦੀ ਪਛਾਣ ਬਣਾਏਗੀ।
ਇਸ ਸਮੇਂ ਦੁਨੀਆ ’ਚ ਐੱਸ. ਯੂ. ਵੀ. ਦਾ ਦੌਰ ਚੱਲ ਰਿਹਾ ਹੈ ਅਤੇ ਭਾਰਤ ’ਚ ਵੀ ਇਸ ਦੇ ਗਾਹਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਹੁੰਡਈ ਮੋਟਰ ਗਰੁੱਪ ਨੇ 2020 ਦੇ ਕੈਲੰਡਰ ਸਾਲ ’ਚ ਐੱਸ. ਯੂ. ਵੀ. ਦਾ ਉਤਪਾਦਨ ਕਰ ਕੇ ਇਕ ਵੱਖਰੀ ਪਛਾਣ ਬਣਾਈ। ਕੰਪਨੀ ਵਲੋਂ ਹੁੰਡਈ ਅਤੇ ਕੀਆ ਨੇ ਇਸ ਖੇਤਰ ’ਚ ਮੱਲਾਂ ਮਾਰੀਆਂ ਹਨ।

ਹੁੰਡਈ ਮੋਟਰ ਇੰਡੀਆ ਲਿਮਟਿਡ ਵਲੋਂ ਭਾਰਤ ’ਚ ਵੈਨਿਊ, ਕਰੇਟਾ ਅਤੇ ਟਕਸਨ ਨੂੰ ਵੇਚਿਆ ਜਾਂਦਾ ਹੈ। ਕੰਪਨੀ ਦੇ ਵਿਕਰੀ, ਮਾਰਕੀਟਿੰਗ ਅਤੇ ਸਰਵਿਸਿਜ਼ ਬਾਰੇ ਨਿਰਦੇਸ਼ਕ ਤਰੁਣ ਗਰਗ ਨੇ ਦੱਸਿਆ ਕਿ ਪਿਛਲੇ ਸਾਲ ਸਾਡੀ ਕੰਪਨੀ ਨੇ ਕਈ ਤਰ੍ਹਾਂ ਦੀਆਂ ਕਾਰਾਂ ਲਾਂਚ ਕੀਤੀਆਂ। ਅਸੀਂ ਮਹਿਸੂਸ ਕਰਦੇ ਹਾਂ ਕਿ ਹੁਣ ਇਹ ਨਵੀਂ 7-ਸੀਟਰ ਐੱਸ. ਯੂ. ਵੀ. ਇਕ ਨਵਾਂ ਇਤਿਹਾਸ ਰਚੇਗੀ।

ਉਨ੍ਹਾਂ ਕਿਹਾ ਕਿ ਅਲਕਾਜ਼ਾਰ ਉਨ੍ਹਾਂ ਗਾਹਕਾਂ ਨੂੰ ਵੀ ਆਪਣੇ ਵੱਲ ਖਿੱਚੇਗੀ, ਜਿਨ੍ਹਾਂ ਨੇ ਹੁਣ ਤੱਕ ਸਾਡੇ ਸਫਲ ਮਾਡਲ ਕਰੇਟਾ ਦੀ ਵਰਤੋਂ ਕੀਤੀ ਹੈ। ਕ੍ਰੇਟਾ ਕੰਪਨੀ ਦਾ ਸਫਲ ਮਾਡਲ ਹੈ, ਜਿਸ ਦੀਆਂ ਉਸ ਨੇ 6,00,000 ਇਕਾਈਆਂ ਵੇਚੀਆਂ ਹਨ ਜੋ ਆਪਣੇ-ਆਪ ’ਚ ਇਕ ਰਿਕਾਰਡ ਹੈ।

ਕੋਰੋਨਾ ਦੌਰਾਨ ਪੂਰੀ ਫੈਮਿਲੀ ਲਈ ਚੰਗਾ ਬਦਲ
ਗਰਗ ਨੇ ਕਿਹਾ ਕਿ ਨਵੀਂ ਸੱਤ ਸੀਟਰ ਐੱਸ. ਯੂ. ਵੀ. ਨੌਜਵਾਨਾਂ ਲਈ ਵੀ ਖਿੱਚ ਦਾ ਕੇਂਦਰ ਹੈ। ਉਹ ਇਸ ਐੱਸ. ਯੂ. ਵੀ. ਰਾਹੀਂ ਇਕ ਲੰਮੇ ਸਫਰ ’ਤੇ ਜਾ ਸਕਣਗੇ ਅਤੇ ਉਨ੍ਹਾਂ ਦਾ 5-6 ਘੰਟਿਆਂ ਦਾ ਸਫਰ ਬਹੁਤ ਵਧੀਆ ਢੰਗ ਨਾਲ ਬੀਤੇਗਾ। ਇਸ ਕਾਰ ਰਾਹੀਂ ਇਕ ਪਰਿਵਾਰ ਦੇ 5 ਤੋਂ ਵੱਧ ਮੈਂਬਰ ਵੀ ਆਸਾਨੀ ਨਾਲ ਖੁੱਲ੍ਹੇ ਅਤੇ ਵਧੀਆ ਮਾਹੌਲ ’ਚ ਸਫਰ ਕਰ ਸਕਣਗੇ ਜੋ ਕੋਰੋਨਾ ਦੌਰਾਨ ਪੂਰੀ ਫੈਮਿਲੀ ਲਈ ਚੰਗਾ ਬਦਲ ਹੈ।

ਜ਼ਿਕਰਯੋਗ ਹੈ ਕਿ ਭਾਰਤ ਦੀ ਆਟੋ ਮਾਰਕੀਟ ’ਚ ਐੱਸ. ਯੂ. ਵੀ. ਕਾਰਾਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਪਿਛਲੇ ਸਾਲ ਕੁਲ ਕਾਰਾਂ ਦਾ 34 ਫੀਸਦੀ ਹਿੱਸਾ ਐੱਸ. ਯੂ. ਵੀ. ਸੈਗਮੈਂਟ ਦਾ ਸੀ। ਇਕੱਲੀ ਹੁੰਡਈ ਨੇ ਹੀ ਐੱਸ. ਯੂ. ਵੀ. ਦੇ ਸੈਗਮੈਂਟ ’ਚ 26 ਫੀਸਦੀ ਦਾ ਯੋਗਦਾਨ ਪਾਇਆ ਹੈ। ਗਰਗ ਨੇ ਕਿਹਾ ਕਿ ਸਾਡੇ ਕੋਲ ਆਪਣੀਆਂ ਕਾਰਾਂ ਦੀਆਂ ਕਈ ਰੇਜ਼ਾਂ ਹਨ। ਇਨ੍ਹਾਂ ’ਚ ਇਲੈਕਟ੍ਰਿਕ ਕਾਰ ਵੀ ਸ਼ਾਮਲ ਹਨ।


Rakesh

Content Editor

Related News