1223 ਕਿ. ਮੀ. ਪ੍ਰਤੀ ਘੰਟਾ ਦੀ ਸਪੀਡ ਨਾਲ ਚੱਲੇਗਾ ਪੈਸੰਜਰ ਪੈਡ

03/24/2017 11:39:29 AM

ਜਲੰਧਰ- ਅਮਰੀਕੀ ਰਿਸਰਚ ਕੰਪਨੀ ਹਾਈਪਰਲੂਪ ਟ੍ਰਾਂਸਪੋਰਟੇਸ਼ਨ ਟੈਕਨਾਲੋਜੀ ਨੂੰ ਅੱਜ ਤੋਂ ਕਰੀਬ ਤਿੰਨ ਸਾਲ ਪਹਿਲਾਂ (ਨਵੰਬਰ 2013 ਨੂੰ) ਸ਼ੁਰੂ ਕੀਤਾ ਗਿਆ ਸੀ। ਇਸ ਕੰਪਨੀ ਨੇ ਟ੍ਰਾਂਸਪੋਰਟੇਸ਼ਨ ਨੂੰ ਬਿਹਤਰ ਬਣਾਉਣ ਦੇ ਟੀਚੇ ਨਾਲ ਨਵਾਂ ਹਾਈਪਰਲੂਪ ਪ੍ਰਾਜੈਕਟ ਬਣਾਇਆ ਹੈ, ਜੋ ਹੁਣ ਹੌਲੀ-ਹੌਲੀ ਹੋਂਦ ''ਚ ਆਉਣ ਵਾਲਾ ਹੈ। HTT ਨੇ ਐਲਾਨ ਕਰਦੇ ਹੋਏ ਕਿਹਾ ਹੈ ਕਿ ਕੰਪਨੀ ਨੇ ਪਹਿਲੇ ਪੈਸੰਜਰ ਕੈਪਸੂਲ ਨੂੰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਬਣਾਉਣ ਦਾ ਕੰਮ ਸਪੇਨੀ ਇੰਜੀਨੀਅਰਿੰਗ ਫਰਮ ਕਾਰਬਰੇਸ ਦੇ ਨਾਲ ਸਾਂਝੇਦਾਰੀ ਕਰ ਕੇ ਸ਼ੁਰੂ ਕੀਤਾ ਗਿਆ ਹੈ। HTT ਦਾ ਕਹਿਣਾ ਹੈ ਕਿ ਇਸ ਨੂੰ ਟੋਲਾਊਸ (Toulouse) ''ਚ ਲੱਗੇ ਕੰਪਨੀ ਦੇ ਹੈੱਡਕੁਆਟਰ ''ਚ ਰੈਡੀ-ਟੂ-ਰਨ ਹਾਈਪਰ ਲੂਪ ਸਿਸਟਮ ''ਤੇ ਟੈਸਟ ਕੀਤਾ ਜਾਵੇਗਾ ਉਸ ਤੋਂ ਬਾਅਦ 2018 ਦੇ ਸ਼ੁਰੂਆਤੀ ਮਹੀਨਿਆਂ ''ਚ ਇਸ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। 
 
ਇਕ ਸਮੇਂ ''ਚ 28 ਤੋਂ 30 ਯਾਤਰੀ ਬੈਠ ਸਕਦੇ ਹਨ
ਇਸ ਟਰੈਵਲ ਕੈਪਸੂਲ ਨੂੰ ਲੈ ਕੇ HTT ਨੇ ਐਲਾਨ ਕਰਦੇ ਹੋਏ ਦੱਸਿਆ ਕਿ ਇਹ ਕੈਪਸੂਲ 30 ਮੀਟਰ ਲੰਬਾ, 2.7 ਮੀਟਰ ਚੌੜਾ ਅਤੇ 20 ਟਨ ਭਾਰਾ ਹੋਵੇਗਾ। ਇਸ ਨੂੰ ਇਕ ਸਮੇਂ ''ਚ 28 ਤੋਂ 30 ਯਾਤਰੀਆਂ ਨੂੰ ਇਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣ ਲਈ ਯੂਜ਼ ਕੀਤਾ ਜਾਵੇਗਾ। ਰਫਤਾਰ ਦੀ ਗੱਲ ਕੀਤੀ ਜਾਵੇ ਤਾਂ ਇਹ ਕੈਪਸੂਲ 760 ਮੀਲ (1223 ਕਿਲੋਮੀਟਰ) ਪ੍ਰਤੀ ਘੰਟਾ ਦੀ ਸਪੀਡ ਤੱਕ ਆਸਾਨੀ ਨਾਲ ਪਹੁੰਚੇਗਾ। 
 
ਅਲੱਗ ਤਰ੍ਹਾਂ ਦਾ ਬਣਾਇਆ ਜਾਵੇਗਾ ਟਰੈਕ  
ਨਵੀਂ ਹਾਈਪਰਲੂਪ ਤਕਨੀਕ ਦੀ ਪ੍ਰੰਪਰਿਕ ਯਾਤਰੀ ਰੇਲਵੇ ਨੈੱਟਵਰਕ ਦੇ ਨਾਲ ਤੁਲਨਾ ਕਰਨਾ ਮੁਸ਼ਕਿਲ ਹੈ। HTT ਇਸ ਤਕਨੀਕ ਲਈ ਇਕ ਅਲੱਗ ਤਰ੍ਹਾਂ ਦਾ ਟਰੈਕ ਵਿਕਸਿਤ ਕਰ ਰਹੀ ਹੈ ਜੋ ਕੰਪਨੀ ਦੀ ਸੋਚ ਅਤੇ ਗਿਆਨ ਨੂੰ ਹੋਂਦ ''ਚ ਲਿਆਉਣ ਦੀ ਸਮਰੱਥਾ ਨੂੰ ਦਰਸਾਉਂਦਾ ਹੈ। ਫਿਲਹਾਲ ਕੰਪਨੀ ਨੇ ਇਸ ਲਈ ਬਣਾਏ ਗਏ ਟ੍ਰਾਂਸਪੋਰਟੇਸ਼ਨ ਪਲੇਟਪਾਰਮ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਆਸ ਕੀਤੀ ਜਾ ਰਹੀ ਹੈ ਕਿ ਕੁਝ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਇਹ ਦੇਖਿਆ ਜਾ ਸਕੇਗਾ ਕਿ ਇਹ ਕਿੰਨਾ ਸਫਲ ਹੋਵੇਗਾ।

Related News