ਚੰਡੀਗੜ੍ਹ ਦੀ ਫਰਨੀਚਰ ਮਾਰਕਿਟ ''ਤੇ ਭਲਕੇ ਚੱਲੇਗਾ ਬੁਲਡੋਜ਼ਰ, 1000 ਪੁਲਸ ਮੁਲਾਜ਼ਮ ਰਹਿਣਗੇ ਤਾਇਨਾਤ

Saturday, Jul 19, 2025 - 12:48 PM (IST)

ਚੰਡੀਗੜ੍ਹ ਦੀ ਫਰਨੀਚਰ ਮਾਰਕਿਟ ''ਤੇ ਭਲਕੇ ਚੱਲੇਗਾ ਬੁਲਡੋਜ਼ਰ, 1000 ਪੁਲਸ ਮੁਲਾਜ਼ਮ ਰਹਿਣਗੇ ਤਾਇਨਾਤ

ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ ਦੇ ਸੈਕਟਰ-53 ਦੀ ਫਰਨੀਚਰ ਮਾਰਕਿਟ 'ਤੇ 20 ਜੁਲਾਈ ਦਿਨ ਐਤਵਾਰ ਨੂੰ ਸਵੇਰੇ 7 ਵਜੇ ਬੁਲਡੋਜ਼ਰ ਚੱਲੇਗਾ। ਇਸ ਸਬੰਧੀ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਦੀ ਪ੍ਰਧਾਨਗੀ ਹੇਠ ਪ੍ਰਸਤਾਵਿਤ ਕਬਜ਼ੇ ਹਟਾਉਣ ਦੀ ਮੁਹਿੰਮ ਦੀਆਂ ਤਿਆਰੀਆਂ ਸਬੰਧੀ ਇੱਕ ਸਮੀਖਿਆ ਬੈਠਕ ਆਯੋਜਿਤ ਕੀਤੀ ਗਈ। ਬੈਠਕ ਵਿੱਚ ਪੁਲਸ ਵਿਭਾਗ, ਫਾਇਰ ਵਿਭਾਗ, ਇੰਜੀਨੀਅਰਿੰਗ ਵਿਭਾਗ, ਸਿਹਤ ਵਿਭਾਗ ਅਤੇ ਨਗਰ ਨਿਗਮ, ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐੱਸ. ਡੀ. ਐੱਮਜ਼./) ਸ਼ਾਮਲ ਹੋਏ। ਬੈਠਕ ਦੇ ਦੌਰਾਨ ਡਿਪਟੀ ਕਮਿਸ਼ਨਰ ਨੇ ਵਿਭਿੰਨ ਵਿਭਾਗਾਂ ਦੇ ਦਰਮਿਆਨ ਤਾਲਮੇਲ ਨੂੰ ਅਤਿਅੰਤ ਜ਼ਰੂਰੀ ਦੱਸਦੇ ਹੋਏ ਸਾਰੇ ਸਬੰਧਿਤ ਵਿਭਾਗਾਂ ਨੂੰ ਮੁਹਿੰਮ ਦੇ ਸੁਚਾਰੂ ਸੰਚਾਲਨ ਹਿਤ ਪੂਰਨ ਲੌਜਿਸਟਿਕ ਸਹਿਯੋਗ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, EXAMS ਦੀਆਂ ਤਾਰੀਖ਼ਾਂ ਦਾ ਐਲਾਨ

ਉਨ੍ਹਾਂ ਨੇ ਸੁਰੱਖਿਆ, ਟ੍ਰੈਫਿਕ ਕੰਟਰੋਲ, ਅੱਗ ਬੁਝਾਊ ਤਿਆਰੀ, ਮੈਡੀਕਲ ਸਹਾਇਤਾ ਅਤੇ ਮੁਹਿੰਮ ਉਪਰੰਤ ਸਫ਼ਾਈ ਨਾਲ ਸਬੰਧਿਤ ਸਾਰੇ ਜ਼ਰੂਰੀ ਪ੍ਰਬੰਧ ਯਕੀਨੀ ਕਰਨ ਨੂੰ ਕਿਹਾ। ਮੁਹਿੰਮ ਦੇ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਹਿਤ ਲਗਭਗ 1000 ਪੁਲਸ ਕਰਮੀਆਂ ਦੀ ਤਾਇਨਾਤੀ ਦੀ ਯੋਜਨਾ ਬਣਾਈ ਗਈ ਹੈ। ਪੁਲਸ ਵਿਭਾਗ ਨੂੰ ਇੱਕ ਵਿਸਤ੍ਰਿਤ ਤਾਇਨਾਤੀ ਯੋਜਨਾ ਤਿਆਰ ਕਰਨ ਅਤੇ ਪੁਰਸ਼ ਅਤੇ ਮਹਿਲਾ ਪੁਲਸ ਕਰਮੀਆਂ ਦੀ ਲੋੜੀਂਦੀ ਮੌਜੂਦਗੀ ਅਤੇ ਕੁਇੱਕ ਰਿਸਪਾਂਸ ਟੀਮਾਂ (ਕਿਊਆਰਟੀਜ਼) ਦੀ ਉਪਲੱਬਧਤਾ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ 'ਚ 21-22 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਮੌਸਮ ਨੂੰ ਲੈ ਕੇ ਨਵੀਂ ਅਪਡੇਟ ਆਈ ਸਾਹਮਣੇ

ਫਾਇਰ ਵਿਭਾਗ ਨੂੰ ਲੋੜੀਂਦੇ ਉਪਕਰਣਾਂ ਨਾਲ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਦਕਿ ਸਿਹਤ ਵਿਭਾਗ ਐਮਰਜੈਂਸੀ ਮੈਡੀਕਲ ਸੇਵਾਵਾਂ ਦੀ ਉਪਲੱਬਧਤਾ ਯਕੀਨੀ ਕਰੇਗਾ। ਇੰਜੀਨੀਅਰਿੰਗ ਵਿਭਾਗ ਮੁਹਿੰਮ ਨੂੰ ਤਕਨੀਕੀ ਤੌਰ 'ਤੇ ਲਾਗੂ ਕਰਨ ਦੀ ਜ਼ਿੰਮੇਦਾਰੀ ਸੰਭਾਲ਼ੇਗਾ ਅਤੇ ਨਗਰ ਨਿਗਮ ਕਬਜ਼ੇ ਹਟਾਉਣ ਤੋਂ ਬਾਅਦ ਕਚਰਾ ਅਤੇ ਮਲਬਾ ਹਟਾਉਣ ਦਾ ਕਾਰਜ ਕਰੇਗਾ। ਡਿਪਟੀ ਕਮਿਸ਼ਨਰ ਨੇ ਦੁਹਰਾਇਆ ਕਿ ਇਹ ਮੁਹਿੰਮ ਕਾਨੂੰਨੀ ਪ੍ਰਾਵਧਾਨਾਂ ਦੇ ਅਨੁਰੂਪ ਅਤੇ ਜਨ ਹਿਤ ਵਿੱਚ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ-ਆਪਣੀਆਂ ਜ਼ਿੰਮੇਵਾਰੀਆਂ ਪੂਰੀ ਨਿਸ਼ਠਾ ਅਤੇ ਜ਼ਿੰਮੇਦਾਰੀ ਨਾਲ ਨਿਭਾਉਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News