ਦਸੰਬਰ ''ਚ ਕਾਵਾਸਾਕੀ ਦੇ ਮੋਟਰਸਾਈਕਲਾਂ ''ਤੇ ਮਿਲ ਰਿਹਾ ਬੰਪਰ ਡਿਸਕਾਊਂਟ
Thursday, Dec 19, 2024 - 12:40 AM (IST)

ਆਟੋ ਡੈਸਕ- ਕਾਵਾਸਾਕੀ Versus 650 ਸਪੋਰਟਸ ਟੂਰਰ 'ਤੇ 30,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਬਾਈਕ ਦੀ ਕੀਮਤ 7.77 ਲੱਖ ਰੁਪਏ ਹੈ। ਡਿਸਕਾਊਂਟ ਤੋਂ ਬਾਅਦ ਇਸ ਦੀ ਕੀਮਤ 7.47 ਲੱਖ ਰੁਪਏ ਹੋ ਗਈ ਹੈ। Versus 650 ਨੂੰ 2022 'ਚ ਟ੍ਰੈਕਸ਼ਨ ਕੰਟਰੋਲ ਸਿਸਟਮ, ਟੀ.ਐੱਫ.ਟੀ. ਡਿਸਪਲੇਅ ਅਤੇ ਸ਼ਾਰਪ ਫੇਅਰਿੰਗ ਦੇ ਰੂਪ 'ਚ ਅਪਡੇਟ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਨਿੰਜਾ 650 'ਤੇ 45,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਦੀ ਕੀਮਤ 7.16 ਲੱਖ ਰੁਪਏ ਹੈ, ਜੋ ਡਿਸਕਾਊਂਟ ਤੋਂ ਬਾਅਦ ਘੱਟ ਕੇ 6.71 ਲੱਖ ਰੁਪਏ ਹੋ ਗਈ ਹੈ।
ਭਾਰਤ 'ਚ ਸਭ ਤੋਂ ਸਸਤੇ ਇਨਲਾਈਨ-4 ਮੋਟਰਸਾਈਕਲਾਂ 'ਚੋਂ ਇਕ, ਕਾਵਾਸਾਕੀ Z900, 40,000 ਰੁਪਏ ਦੀ ਛੋਟ ਦੇ ਨਾਲ ਉਪਲੱਬਧ ਹੈ। ਇਸ ਦੀ ਕੀਮਤ 9.38 ਲੱਖ ਰੁਪਏ ਘੱਟ ਕੇ 8.98 ਲੱਖ ਰੁਪਏ ਹੋ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਡਿਸਕਾਊਂਟ ਆਫਰਜ਼ 31 ਦਸੰਬਰ ਜਾਂ ਫਿਰ ਸਟਾਕ ਰਹਿਣ ਤਕ ਹੀ ਯੋਗ ਹੋਣਗੇ।