Huawei Watch GT 2 ਦਾ ਨਿਊ ਯੀਅਰ ਐਡੀਸ਼ਨ, ਨਵੇਂ ਕਲਰ ’ਚ ਆਏ Freebuds 3

Monday, Dec 09, 2019 - 12:55 PM (IST)

Huawei Watch GT 2 ਦਾ ਨਿਊ ਯੀਅਰ ਐਡੀਸ਼ਨ, ਨਵੇਂ ਕਲਰ ’ਚ ਆਏ Freebuds 3

ਗੈਜੇਟ ਡੈਸਕ– Huawei Watch GT 2 ਨੂੰ ਹਾਲ ਹੀ ’ਚ ਭਾਰਤ ’ਚ ਲਾਂਚ ਕੀਤਾ ਗਿਆ ਹੈ। ਹੁਣ ਕੰਪਨੀ ਨੇ ਇਸ ਵਾਚ ਦੇ ਨਿਊ ਯੀਅਰ ਐਡੀਸ਼ਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਫ੍ਰੀਬਡਸ 3 ਵੀ ਇਕ ਨਵੇਂ ਕਲਰ ਵੇਰੀਐਂਟ ’ਚ ਲਿਆਏਗੀ। ਫ੍ਰੀਬਡਸ 3 ਹੁਣ ਹਨੀ ਰੈੱਡ ਲਰ ’ਚ ਉਪਲੱਬਧ ਹੋਣਗੇ। Huawei Watch GT 2 ਦੋ ਵਰਜ਼ਨ 42mm ਅਤੇ 46mm ’ਚ ਉਪਲੱਬਧ ਹੈ। ਇਸ ਵਾਚ ਦਾ ਨਿਊ ਯੀਅਰ ਐਡੀਸ਼ਨ ਸਿਰਫ ਚੀਨ ’ਚ ਹੀ ਲਾਂਚ ਕੀਤਾ ਗਿਆ ਹੈ। ਹੁਵਾਵੇਈ ਦੀ ਇਹ ਲੇਟੈਸਟ ਸਮਾਰਟਵਾਚ ਕਈ ਹਾਈਟੈੱਕ ਫੀਚਰਜ਼ ਨਾਲ ਲੈਸ ਹੈ ਜੋ ਯੂਜ਼ਰ ਦੇ ਸਟਾਈਲ ਨੂੰ ਵਧਾਉਂਦੇ ਹੋਏ ਉਨ੍ਹਾਂ ਦੀ ਹੈਲਥ ਅਤੇ ਫਿੱਟਨੈੱਸ ਨੂੰ ਵੀ ਟ੍ਰੈਕ ਕਰੇਗੀ। 

15 ਫਿੱਟਨੈੱਸ ਟ੍ਰੈਕਿੰਗ ਮੋਡ
ਫਿੱਟਨੈੱਸ ਟ੍ਰੈਕਿੰਗ ਲਈ ਇਸ ਵਾਚ ’ਚ 15 ਸਪੈਸ਼ਲ ਮੋਡ ਦਿੱਤੇ ਗਏ ਹਨ। ਇਸ ਵਿਚ 8 ਆਊਟਡੋਰ ਸਪੋਰਟਸ ਜਿਵੇਂ- ਰਨਿੰਗ, ਵਾਕਿੰਗ, ਕਲਾਇੰਬਿੰਗ, ਹਾਈਕਿੰਗ ਟ੍ਰੇਲ ਰਨਿੰਗ, ਸਾਈਕਲਿੰਗ, ਓਪਨ ਵਾਟਰ ਅਤੇ ਟ੍ਰਾਈਥਲਾਨ ਸ਼ਾਮਲ ਹਨ। ਇਨਡੋਨ ਸਪੋਰਟਸ ਲਈ ਇਸ ਵਿਚ 7 ਮੋਡ ਜਿਵੇਂ- ਵਾਕਿੰਗ, ਰਨਿੰਗ, ਸਾਈਕਲਿੰਗ, ਸਵਿਮਿੰਗ ਪੂਲ, ਫ੍ਰੀ ਟ੍ਰੇਨਿੰਗ, ਇਲਿਪਟਿਕਲ ਮਸ਼ੀਨ, ਰੋਇੰਗ ਮਸ਼ੀਨ ਦਿੱਤੇ ਗਏ ਹਨ। 

PunjabKesari

ਭਾਰਤ ’ਚ ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਇਸ ਦਾ 46mm ਸਪੋਰਟ ਬਲੈਕ ਵੇਰੀਐਂਟ 15,990 ਰੁਪਏ, 46mm ਲੈਦਰ ਵੇਰੀਐਂਟ 17,999 ਰੁਪਏ ਅਤੇ 46mm ਮੈਟਲ ਵੇਰੀਐਂਟ 21,990 ਰੁਪਏ ਦਾ ਹੈ। ਹੁਵਾਵੇਈ ਵਾਚ GT2 ਨੂੰ 12 ਤੋਂ 18 ਦਸੰਬਰ ਤਕ ਪ੍ਰੀਬੁੱਕ ਕੀਤਾ ਜਾ ਸਕਦਾ ਹੈ। ਪ੍ਰੀਬੁੱਕ ਕਰਨ ਵਾਲੇ ਗਾਹਕਾਂ ਨੂੰ ਕਈ ਸ਼ਾਨਦਾਰ ਫਾਇਦੇ ਮਿਲਣਗੇ ਜਿਸ ਵਿਚ 6,999 ਰੁਪਏ ਦੀ ਕੀਮਤ ’ਚ ਆਉਣ ਵਾਲਾ  Huawei Freelace ਸ਼ਾਮਲ ਹੈ। ਸਮਾਰਟਵਾਚ ਨੂੰ ਫਲਿਪਕਾਰਟ, ਐਮਾਜ਼ੋਨ ਦੇ ਨਾਲ ਹੀ ਹੋਰ ਪ੍ਰਮੁੱਖ ਈ-ਕਾਮਰਸ ਪਲੇਟਫਾਰਮਾਂ ਦੇ ਨਾਲ ਹੀ ਕ੍ਰੋਮ ਅਤੇ ਦੂਜੇ ਰਿਟੇਲ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ।


Related News