10 ਦਿਨਾਂ ਦੀ ਬੈਟਰੀ ਲਾਈਫ ਨਾਲ Huawei watch Fit ਭਾਰਤ ’ਚ ਲਾਂਚ

Tuesday, Nov 02, 2021 - 12:00 PM (IST)

ਗੈਜੇਟ ਡੈਸਕ– ਹੁਵਾਵੇਈ ਵਾਚ ਫਿਟ ਨੂੰ ਭਾਰਤੀ ਬਾਜ਼ਾਰ ’ਚ ਪੇਸ਼ ਕਰ ਦਿੱਤਾ ਗਿਆ ਹੈ। ਇਸ ਨੂੰ ਇਸੇ ਸਾਲ ਅਗਸਤ ’ਚ ਗਲੋਬਲੀ ਲਾਂਚ ਕੀਤਾ ਗਿਆ ਸੀ। ਪਿਛਲੇ ਹਫਤੇ ਹੀ ਐਮਾਜ਼ੋਨ ’ਤੇ ਹੁਵਾਵੇਈ ਵਾਚ ਫਿਟ ਦਾ ਟੀਜ਼ਰ ਜਾਰੀ ਹੋਇਆ ਸੀ। ਹੁਵਾਵੇਈ ਵਾਚ ਫਿਟ ਦੇ ਨਾਲ ਵੱਡੀ ਡਿਸਪਲੇਅ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਇਸ ਵਿਚ 24x7 ਹਾਰਟ ਰੇਟ ਮਾਨਿਟਰ ਵੀ ਹੈ। ਹੁਵਾਵੇਈ ਵਾਚ ਫਿਟ ਦੇ ਨਾਲ 1.64 ਇੰਚ ਦੀ ਵਿਵਿਦ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। 

Huawei watch Fit ਦੀ ਕੀਮਤ
ਹੁਵਾਵੇਈ ਵਾਚ ਫਿਟ ਦੀ ਕੀਮਤ ਭਾਰਤੀ ਬਾਜ਼ਾਰ ’ਚ 8,990 ਰੁਪਏ ਰੱਖੀ ਗਈ ਹੈ। ਇਸ ਦੀ ਵਿਕਰੀ ਐਮਾਜ਼ੋਨ ਇੰਡੀਆ ’ਤੇ ਸ਼ੁਰੂ ਹੋ ਗਈ ਹੈ। ਹੁਵਾਵੇਈ ਵਾਚ ਫਿਟ ਨੂੰ ਸਕੁਰਾ ਪਿੰਕ, ਇਸਲੀ ਬਲੂ ਅਤੇ ਗ੍ਰੇਫਾਈਟ ਬਲੈਕ ਵਰਗੇ ਸਟ੍ਰੈਪ ’ਚ ਖਰੀਦਿਆ ਜਾ ਸਕੇਗਾ। ਲਾਂਚਿੰਗ ਆਫਰ ਤਹਿਤ ਹੁਵਾਵੇਈ ਵਾਚ ਫਿਟ ਦੇ ਨਾਲ ਮੁਫਤ ’ਚ ਹੁਵਾਵੇਈ ਮਿੰਨੀ ਮਿਲ ਰਿਹਾ ਹੈ। 

Huawei watch Fit ਦੀਆਂ ਖੂਬੀਆਂ
ਹੁਵਾਵੇਈ ਵਾਚ ਫਿਟ ’ਚ 1.64 ਇੰਚ ਦੀ ਐੱਚ.ਡੀ. ਐਮੋਲੇਡ ਡਿਸਪਲੇਅ ਹੈ ਜਿਸ ਦਾ ਸਕਰੀਨ ਟੂ ਬਾਡੀ ਰੇਸ਼ੀਓ 70 ਫੀਸਦੀ ਹੈ। ਡਿਸਪਲੇਅ ਦੇ ਨਾਲ ਅਡਾਪਟਿਵ ਬ੍ਰਾਈਟਨੈੱਸ ਹੈ ਅਤੇ 130 ਪਲੱਸ ਵਾਚ ਫੇਸਿਜ਼ ਦਾ ਸਪੋਰਟ ਹੈ। ਇਸ ਦੇ ਨਾਲ 6 ਆਲਵੇਜ਼ ਆਨ ਡਿਸਪਲੇਅ ਵਾਚ ਫੇਸਿਜ਼ ਹਨ। ਇਸ ਵਿਚ 96 ਵਰਕਆਊਟ ਮੋਡ ਹਨ ਅਤੇ ਐਡਵਾਂਸ ਡਾਟਾ ਟ੍ਰੈਕਿੰਗ ਫੀਚਰ ਹੈ। ਇਸ ਵਿਚ 11 ਪ੍ਰੋਫੈਸ਼ਨਲ ਵਰਕਆਊਟ ਮੋਡ ਹਨ ਜਿਨ੍ਹਾਂ ’ਚ ਰਨਿੰਗ, ਵਾਕਿੰਗ ਸਾਈਕਲਿੰਗ, ਸਵਿਮਿੰਗ ਆਦਿ ਸ਼ਾਮਲ ਹਨ। 

Huawei watch Fit ’ਚ 12 ਮੈਨੀਮੇਟਿਡ ਫਿਟਨੈੱਸ ਕੋਰਸਿਜ਼ ਹਨ ਅਤੇ 44 ਸਟੈਂਡਰਡ ਫਿਟਨੈੱਸ ਐਕਸਰਸਾਈਜ਼ ਹੈ। ਇਸ ਵਿਚ ਹਾਰਟ ਰੇਟ ਟ੍ਰੈਕਿੰਗ ਤੋਂ ਇਲਾਵਾ ਸਲੀਪ ਟ੍ਰੈਕਿੰਗ, ਬਲੂਡ ਆਕਸੀਜਨ ਮਾਨਿਟਰਿੰਗ ਵਰਗੇ ਫੀਚਰਜ਼ ਹਨ। ਇਸ ਦੀ ਬੈਟਰੀ ਨੂੰ ਲੈ ਕੇ 10 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਦਾਅਵਾ ਹੈ ਕਿ ਸਿਰਫ 30 ਮਿੰਟਾਂ ’ਚ ਇਸ ਦੀ ਬੈਟਰੀ 70 ਫੀਸਦੀ ਚਾਰਜ ਹੋ ਜਾਵੇਗੀ। ਇਸ ਵਾਚ ਫਿਟ ’ਤੇ ਫੋਨ ’ਤੇ ਆਉਣ ਵਾਲੇ ਸਾਰੇ ਨੋਟੀਫਿਕੇਸ਼ਨ ਮਿਲਣਗੇ। ਵਾਟਰ ਰੈਸਿਸਟੈਂਟ ਲਈ ਇਸ ਨੂੰ 5 ATM ਦੀ ਰੇਟਿੰਗ ਮਿਲੀ ਹੈ। 


Rakesh

Content Editor

Related News