Huawei ਨੇ ਲਾਂਚ ਕੀਤੀ Porsche Design Edition ਸਮਾਰਟਵਾਚ, ਜਾਣੋ ਸਪੈਸੀਫਿਕੇਸ਼ਨ ਅਤੇ ਕੀਮਤ
Tuesday, Jul 25, 2017 - 02:19 PM (IST)
ਜਲੰਧਰ- ਹੁਵਾਵੇ ਨੇ Porsche Design ਦੇ ਨਾਲ ਆਪਣੇ ਸਮੱਝੌਤੇ ਨੂੰ ਅੱਗੇ ਵਧਾਉਂਦੇ ਹੋਏ ਇਕ ਨਵੀਂ ਸਮਾਰਟਵਾਚ ਲਾਂਚ ਕੀਤੀ ਹੈ। ਕੰਪਨੀ ਦੁਆਰਾ ਇਸ ਨੂੰ ਹੁਵਾਵੇ ਸਮਾਰਟਵਾਚ Porsche Design ਐਡੀਸ਼ਨ ਦੇ ਨਾਮ ਨਾਲ ਲਾਂਚ ਕੀਤਾ ਗਿਆ ਹੈ ਅਤੇ ਇਸ ਦੀ ਕੀਮਤ 795 ਯੂਰੋ ਲਗਭਗ 59,700 ਰੁਪਏ ਹੈ। ਇਹ ਸਮਾਰਟਵਾਚ ਫਿਲਹਾਲ ਯੂਰੋਪ 'ਚ ਸੇਲ ਲਈ ਉਪਲੱਬਧ ਹੋਵੇਗੀ। ਹੁਵਾਵੇ ਸਮਾਰਟਵਾਚ ਦਾ ਇਹ ਐਕਜ਼ਰੀ ਐਡੀਸ਼ਨ Porsche sports car ਦੇ ਡਿਜ਼ਾਇਨ ਤੋਂ ਪ੍ਰਭਾਵਿਤ ਹੈ। ਹਾਲਾਂਕਿ ਇਸ ਤੋਂ ਪਹਿਲਾਂ ਕੰਪਨੀ ਦੁਆਰਾ Porsche Design ਦੇ ਨਾਲ ਸਮਾਰਟਫੋਨ ਵੀ ਪੇਸ਼ ਕੀਤਾ ਜਾ ਸਕਦਾ ਹੈ।
ਇਸ ਵਾਚ ਦੇ ਫੇਸ ਇਕ ਟੱਚ ਕਰੋਨੋਗਰਾਫੀ ਫੰਕਸ਼ਨ ਵਰਗਾ ਹੈ ਜੋ ਕਿ ਪੋਰਸ਼ ਸਪੋਰਟਸ ਕਾਰ ਡੈਸ਼-ਬੋਰਡ ਵਰਗਾ ਹੁੰਦਾ ਹੈ। ਹੁਵਾਵੇ ਸਮਾਰਟਵਾਚ 'ਚ ਲੈਦਰ ਰਬਰ ਹਾਇ-ਬਰਿਡ ਸਟ੍ਰੇਪ ਦਿੱਤਾ ਗਿਆ ਹੈ। ਜੋ ਕਿ ਕਾਲੇ ਰੰਗ ਦਾ ਹੈ ਅਤੇ ਇਸ ਦੇ ਦੋਨਾਂ ਪਾਸੇ ਲਾਲ ਰੰਗ ਦਾ ਬਾਰਡਰ ਹੈ। ਇਸ ਤੋਂ ਇਲਾਵਾ ਵਾਚ ਸਟਰੇਪ ਦਾ ਪੱਟਾ ਅਤੇ ਕੇਸ ਦੋਨੋਂ ਹੀ ਸਟੇਨਲੈੱਸ ਸਟੀਲ ਨਾਲ ਨਿਰਮਿਤ ਹਨ। ਪੋਰਸ਼ ਡਿਜ਼ਾਇਨ ਟ੍ਰੇਡਮਾਰਕ ਵਾਲਾ ਵਾਚ ਦਾ ਫੇਸ ਸਪੀਡੋਮੀਟਰ ਬੇਜ਼ੇਲ ਦੇ ਨਾਲ ਆਉਂਦਾ ਹੈ।

ਸਮਾਰਟਵਾਚ 'ਚ ਸੱਜੇ ਪਾਸੇ ਵੱਲ ਦੋ ਬਟਨ ਹਨ। ਬਲੈਕ ਕਲਰ ਦੇ ਇਸ ਬਟਨ 'ਚ ਰੈੱ ਕਲਰ ਦੀ ਲਾਈਨ ਦਿੱਤੀ ਗਈ ਹੈ। ਇਹ ਸਮਾਰਟਵਾਚ 'ਚ ਸਪੋਰਟੀ ਲੁੱਕ 'ਚ ਹੋਣ ਤੋਂ ਬਾਅਦ ਵੀ ਕਲਾਸਿਕ ਨਜ਼ਰ ਆਉਂਦੀ ਹੈ। ਕਿਉਂਕਿ ਇਸ 'ਚ DLC ਫਿਨਿਸ਼ ਦਿੱਤੀ ਗਈ ਹੈ ਜਿਸ ਨੂੰ ਹਾਈ ਰੇਸਿਸਟੇਂਸ ਮੰਨਿਆ ਜਾਂਦਾ ਹੈ। ਸਮਾਰਟਵਾਚ ਦੇ ਫੀਚਰ ਦੀ ਗੱਲ ਕਰੀਏ ਤਾਂ ਇਸ 'ਚ ਰਿਅਲ ਟਾਈਮ ਹਾਰਟ ਰੇਟ ਸੈਂਸਰ ਦੇ ਨਾਲ ਜੀ. ਪੀ. ਐੱਸ ਟ੍ਰੈਕਿੰਗ, VO2 ਮੈਕਸ ਅਤੇ ਬੇਰੋਮੀਟਰ ਦਿੱਤੇ ਗਏ ਹਨ। ਇਹ ਸਮਾਰਟਵਾਚ ਆਈ. ਪੀ. 68 ਸਰਟਿਫਾਇਡ ਹੈ ਜੋ ਕਿ ਇਸ ਨੂੰ ਪਾਣੀ ਅਤੇ ਧੂੜ ਮਿੱਟੀ ਅਵਰੋਧਕ ਬਣਾਉਂਦੀ ਹੈ। ਇਸ ਨੂੰ 30 ਮਿੰਟ ਤੱਕ 1.5 ਮੀਟਰ ਪਾਣੀ 'ਚ ਇਸਤੇਮਾਲ ਕੀਤੀ ਜਾ ਸਕਦੀ ਹੈ।
ਹੁਵਾਵੇ ਸਮਾਰਟਵਾਚ Porsche Design ਐਡੀਸ਼ਨ ਦੇ ਸਪੈਸੀਫਿਕੇਸ਼ਨ 'ਤੇ ਨਜ਼ਰ ਪਾਈਏ ਤਾਂ ਇਸ 'ਚ 390x390 ਪਿਕਸਲ ਰੈਜ਼ੋਲਿਊਸ਼ਨ ਨਾਲ 1.2-ਇੰਚ ਦੀ ਡਿਸਪਲੇ ਹੈ। Porsche Design edition 'ਚ 512 ਐੱਮ. ਬੀ ਰੈਮ ਅਤੇ 4ਜੀ. ਬੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਹ ਐਂਡ੍ਰਾਇਡ ਵਿਅਰ 2.0 'ਤੇ ਕੰਮ ਕਰਦੀ ਹੈ ਅਤੇ ਇਸ 'ਚ ਕੁਨੈੱਕਟੀਵਿਟੀ ਆਪਸ਼ਨ ਦੇ ਤੌਰ 'ਤੇ ਬਲੂਟੁੱਥ, ਵਾਈ-ਫਾਈ, ਜੀ. ਪੀ. ਐੱਸ ਅਤੇ ਐੱਨ. ਐੱਫ. ਸੀ ਦਿੱਤੇ ਗਏ ਹੈ। ਇਹ ਸਮਾਰਟਵਾਚ ਕਾਲ ਰਿਸੀਵ ਕਰਨ 'ਚ ਸਮਰੱਥ ਹੈ।
