ਹੁਵਾਵੇਈ ਦੇ ਇਨ੍ਹਾਂ ਦੋ ਸਮਾਰਟਫੋਨਜ਼ ਨੂੰ ਜਲਦ ਹੀ ਮਿਲੇਗੀ ਐਂਡ੍ਰਾਇਡ ਪਾਈ EMIUI 9 ਅਪਡੇਟ

Friday, Jan 04, 2019 - 05:08 PM (IST)

ਹੁਵਾਵੇਈ ਦੇ ਇਨ੍ਹਾਂ ਦੋ ਸਮਾਰਟਫੋਨਜ਼ ਨੂੰ ਜਲਦ ਹੀ ਮਿਲੇਗੀ ਐਂਡ੍ਰਾਇਡ ਪਾਈ EMIUI 9 ਅਪਡੇਟ

ਗੈਜੇਟ ਡੈਸਕ- ਹੈਂਡਸੈੱਟ ਨਿਰਮਾਤਾ ਕੰਪਨੀ Huawei ਨੇ ਹਾਲ ਹੀ 'ਚ ਆਪਣੇ ਸਾਰੇ ਸੋਸ਼ਲ ਮੀਡੀਆ ਚੈਨਲ 'ਤੇ ਇਕ ਟੀਜ਼ਰ ਜਾਰੀ ਕੀਤਾ ਹੈ। ਟੀਜ਼ਰ ਈਮੇਜ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਕੰਪਨੀ ਛੇਤੀ ਈ. ਐੱਮ. ਯੂ. ਆਈ 9 ਅਪਡੇਟ ਨੂੰ ਸਭ ਤੋਂ ਪਹਿਲਾਂ Huawei P20 Pro ਅਤੇ Huawei Nova 3 ਯੂਜ਼ਰਸ ਲਈ ਜਾਰੀ ਕਰੇਗੀ। ਐਂਡ੍ਰਾਇਡ 9.0 ਪਾਈ 'ਤੇ ਅਧਾਰਿਤ ਈ ਐੱਮ ਆਈ ਯੂ ਆਈ 9 ਦੇ ਨਾਲ ਯੂਜਰਸ ਨੂੰ ਨਵਾਂ ਯੂ, ਆਈ, ਜੈਸਚਰ ਅਧਾਰਿਤ ਨੈਵੀਗੇਸ਼ਨ ਅਤੇ ਹਾਈਵਿਜਨ ਵਿਜ਼ੂਅਲ ਸਰਚ ਜਿਵੇਂ ਕੰਮ ਦੇ ਫੀਚਰਸ ਮਿਲਣਗੇ। ਇਸ ਤੋਂ ਇਲਾਵਾ Paytm ਇੰਟੀਗ੍ਰੇਸ਼ਨ, ਲੋਕਲ ਭਾਸ਼ਾ ਲਈ ਸਪੋਰਟ ਤੇ ਭਾਰਤੀ ਕੈਲੇਂਡਰ ਜਿਹੇ ਫੀਚਰਸ ਵੀ ਦਿੱਤੇ ਜਾਣਗੇ।

ਟੀਜ਼ਰ ਈਮੇਜ 'ਚ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਕਿ ਅਖੀਰ ਕਦੋਂ ਤੱਕ ਅਪਡੇਟ ਨੂੰ ਜਾਰੀ ਕੀਤਾ ਜਾਵੇਗਾ। ਪਰ ਕੰਪਨੀ ਨੇ ਇਸ ਗੱਲ ਨਾਲ ਪਰਦਾ ਜਰੂਰ ਚੁੱਕ ਦਿੱਤਾ ਹੈ ਕਿ ਅਖੀਰ ਉਹ ਕਿਹੜੇ ਪਹਿਲਾਂ ਸਮਾਰਟਫੋਨ ਹੋਣਗੇ ਜਿਨ੍ਹਾਂ ਨੂੰ ਐਂਡ੍ਰਾਇਡ 9.0 ਪਾਈ 'ਤੇ ਅਧਾਰਿਤ EMIUI ਅਪਡੇਟ ਮਿਲੇਗਾ। ਨਾਲ ਹੀ ਤਸਵੀਰ 'ਤੇ Coming Soon ਲਿੱਖਿਆ ਨਜ਼ਰ ਆ ਰਿਹਾ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਦੋਨਾਂ ਹੀ ਸਮਾਰਟਫੋਨ 'ਚ ਸਪੀਡ ਅਤੇ ਮਲਟੀਟਾਸਕਿੰਗ ਲਈ ਹਾਈ ਸਿਲੀਕਾਨ ਕਿਰਨ 970 ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ। Huawei ਬਰਾਂਡ ਦੇ ਹੋਰ ਹੈਂਡਸੈੱਟ ਜੋ ਇਸ ਚਿਪਸੈੱਟ ਦੇ ਨਾਲ ਆਉਂਦੇ ਹੈ ਉਨ੍ਹਾਂ ਨੂੰ ਵੀ ਅਪਡੇਟ ਮਿਲਣ ਦੀ ਉਮੀਦ ਹੈ।PunjabKesari
Huawei P20 Pro ਤੇ Huawei Nova 3 ਤੋਂ ਇਲਾਵਾ Huawei P20, Huawei Mate 10, Huawei Mate 10 Pro, Honor Play, Honor View 10 ਤੇ Honor 10 ਜਿਹੇ ਸਮਾਰਟਫੋਨ ਨੂੰ ਵੀ ਅਪਡੇਟ ਮਿਲ ਸਕਦਾ ਹੈ। ਯੂਜ਼ਰਸ ਨੂੰ ਹਾਈ ਟੱਚ ਫੀਚਰ ਮਿਲੇਗਾ ਜਿਸ ਦੀ ਮਦਦ ਨਾਲ ਯੂਜ਼ਰਸ ਕਿਸੇ ਵੀ ਚੀਜ ਨੂੰ ਆਨਲਾਈਨ ਸਰਚ ਕਰ ਸਕਣਗੇ। ਹੁਵਾਵੇ ਦਾ ਦਾਅਵਾ ਹੈ ਕਿ ਇਹ ਫੀਚਰ 120 ਮਿਲੀਅਨ ਤੋਂ ਜ਼ਿਆਦਾ ਚੀਜਾਂ ਦੀ ਅਸਾਨੀ ਨਾਲ  ਪਹਿਚਾਣ ਕਰਨ 'ਚ ਸਮਰੱਥ ਹੈ। ਈ. ਐਮ. ਯੂ. ਆਈ 9.0 ਦੇ ਨਾਲ ਤੁਹਾਨੂੰ ਵਨ-ਕਲਿੱਕ ਪ੍ਰੋਜੈਕਸ਼ਨ, ਜੀ. ਪੀ. ਯੂ. ਟਰਬੋ 2.0 ਤੇ ਪੀ. ਸੀ. ਮੋਡ ਜਿਹੇ ਕੰਮ ਦੇ ਫੀਚਰਸ ਵੀ ਮਿਲਣਗੇ।


Related News