IFA 2018: Huawei ਨੇ ਪੇਸ਼ ਕੀਤਾ ਪੀ 20 ਪ੍ਰੋ ਦਾ ਨਵਾਂ ਰੈਮ ਵੇਰੀਐਂਟ

Sunday, Sep 02, 2018 - 03:22 PM (IST)

IFA 2018: Huawei ਨੇ ਪੇਸ਼ ਕੀਤਾ ਪੀ 20 ਪ੍ਰੋ ਦਾ ਨਵਾਂ ਰੈਮ ਵੇਰੀਐਂਟ

ਜਲੰਧਰ— ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇ ਨੇ ਬਾਜ਼ਾਰ 'ਚ ਪਹਿਲਾਂ ਤੋਂ ਮੌਜੂਦ ਆਪਣੇ ਨਵੇਂ ਸਮਾਰਟਫੋਨ ਹੁਵਾਵੇ ਪੀ 20 ਪ੍ਰੋ ਦੇ ਇਕ ਨਵੇਂ ਰੈਮ ਵੇਰੀਐਂਟ ਦੇ ਨਾਲ-ਨਾਲ ਦੋ ਨਵੇਂ ਕਲਰ ਵੇਰੀਐਂਟ ਲਾਂਚ ਕਰ ਦਿੱਤੇ ਹਨ। ਇਹ ਐਲਾਨ ਕੰਪਨੀ ਨੇ ਬਰਲਿਨ 'ਚ ਚੱਲ ਰਹੇ ਆਈ.ਐੱਫ.ਏ. 2018 'ਚ ਕੀਤਾ ਹੈ। ਨਵਾਂ ਰੈਮ ਵੇਰੀਐਂਟ 8 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਦੇ ਨਾਲ ਆਉਂਦਾ ਹੈ ਜਦ ਕਿ ਇਸ ਤੋਂ ਪਹਿਲਾਂ ਵਾਲੇ ਵੇਰੀਐਂਟ 'ਚ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਸ਼ਾਮਲ ਸੀ। ਇਸ ਤੋਂ ਇਲਾਵਾ ਕੰਪਨੀ ਨੇ ਪੀ 20 ਪ੍ਰੋ ਦੇ ਦੋ ਨਵੇਂ ਕਲਰ ਵੇਰੀਐਂਸ ਦਾ ਐਲਾਨ ਕੀਤਾ ਹੈ। ਨਵੇਂ ਕਲਰ ਵੇਰੀਐਂਟਸ 'ਚ Morpha Aurora ਅਤੇ Pearl White ਕਲਰ ਸ਼ਾਮਲ ਹਨ। ਕੰਪਨੀ ਨੇ ਫਿਲਹਾਲ ਇਸ ਨਵੇਂ ਰੈਮ ਵੇਰੀਐਂਟ ਅਤੇ ਕਲਰ ਵੇਰੀਐਂਟ ਦੀ ਕੀਮਤ ਅਤੇ ਉਪਲੱਬਧਤਾ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

Huawei P20 Pro ਦੇ ਫੀਚਰਸ
ਪੀ 20 ਪ੍ਰੋ ਸਮਾਰਟਫੋਨ 'ਚ 6.1-ਇੰਚ ਦੀ ਫੁੱਲ-ਐੱਚ.ਡੀ. ਪਲੱਸ ਓ.ਐੱਲ.ਈ.ਡੀ. ਡਿਸਪਲੇਅ ਹੈ। ਫੋਨ 'ਚ ਏ.ਆਈ. ਬੇਸਡ ਕਿਰਿਨ 970 ਆਕਟਾ-ਕੋਰ ਐੱਸ.ਓ.ਸੀ. ਹੈ ਜੋ ਨਿਊਰਲ ਪ੍ਰੋਸੈਸਿੰਗ ਰਿਕੋਗਨਾਈਜੇਸ਼ਨ ਦੇ ਨਾਲ ਆ ਰਿਹਾ ਹੈ। ਕੈਮਰੇ ਨਾਲ ਫੋਟੋ ਕਲਿੱਕ ਕਰਦੇ ਸਮੇਂ ਤੁਹਾਨੂੰ ਆਬਜੈਕਟ ਰਿਕੋਗਨਾਈਜੇਸ਼ਨ ਅਤੇ ਆਟੋਮੈਟਿਕ ਸਕਰੀਨ ਰਿਕੋਗਲਾਈਜੇਸ਼ਨ ਦਾ ਫੀਚਰ ਮਿਲੇਗਾ। ਫੋਨ 'ਚ 6 ਜੀ.ਬੀ. ਰੈਮ ਅਤੇ 128 ਜੀ.ਬੀ. ਦੀ ਇੰਟਰਨਲ ਸਟੋਰੇਜ ਆ ਰਹੀ ਹੈ। ਹਾਲਾਂਕਿ ਤੁਸੀਂ ਇਸ ਦੀ ਐਕਸਪੈਂਡੇਬਲ ਸਟੋਰੇਜ ਨੂੰ ਨਹੀਂ ਵਧਾ ਸਕਦੇ। ਆਪਟਿਕਸ ਦੀ ਗੱਲ ਕਰੀਏ ਤਾਂ ਇਸ 'ਚ ਇਕ 40 ਮੈਗਾਪਿਕਸਲ ਮੇਨ ਆਰ.ਜੀ.ਪੀ. ਸੈਂਸਰ, ਦੂਜਾ 8 ਮੈਗਾਪਿਕਸਲ 3 ਐਕਸ ਟੈਲੀਫੋਟੋ ਸੈਂਸਰ ਅਤੇ ਤੀਜਾ 20 ਮੈਗਾਪਿਕਸਲ ਮੋਨੋਕ੍ਰੋਮ ਸੈਂਸਰ ਹੈ। ਫੋਨ ਦੇ ਫਰੰਟ 'ਤੇ 24 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਤੋਂ ਇਲਾਵਾ ਇਸ ਵਿਚ ਫੇਸ ਅਨਲਾਕ ਫੀਚਰ ਵੀ ਹੈ।


Related News