ਸਾਡਾ Hongmeng ਆਪ੍ਰੇਟਿੰਗ ਸਿਸਟਮ Android ਤੇ macOS ਤੋਂ ਜ਼ਿਆਦਾ ਫਾਸਟ  : ਹੁਵਾਵੇਈ ਫਾਊਂਡਰ

Monday, Jul 08, 2019 - 09:56 PM (IST)

ਸਾਡਾ Hongmeng ਆਪ੍ਰੇਟਿੰਗ ਸਿਸਟਮ Android ਤੇ macOS ਤੋਂ ਜ਼ਿਆਦਾ ਫਾਸਟ  : ਹੁਵਾਵੇਈ ਫਾਊਂਡਰ

ਗੈਜੇਟ ਡੈਸਕ—ਹੁਵਾਵੇਈ ਅਗਲੇ ਮਹੀਨੇ ਹੋਣ ਵਾਲੇ Huawei Developer Conference 'ਚ HongmengOS ਨੂੰ ਲਾਂਚ ਕਰ ਸਕਦਾ ਹੈ। ਅਮਰੀਕੀ ਕੰਪਨੀ ਗੂਗਲ ਦੁਆਰਾ ਹੁਵਾਵੇਈ ਦਾ ਐਂਡ੍ਰਾਇਡ ਲਾਈਸੈਂਸ ਰੱਦ ਕੀਤੇ ਜਾਣ ਤੋਂ ਬਾਅਦ ਹੁਵਾਵੇਈ ਨੇ ਕਿਹਾ ਸੀ ਕਿ ਉਹ ਇਕ ਵੱਖ ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰ ਰਹੀ ਹੈ। ਇਸ ਓ.ਐੱਸ. ਦਾ ਕੋਡਨੇਮ HongmengOS ਹੈ ਅਤੇ ਇਸ ਦੀ ਯੂ.ਐੱਸ.ਪੀ. ਸਪੀਡ ਦੱਸੀ ਜਾ ਰਹੀ ਹੈ। ਫਰੈਂਚ ਮੈਗਜੀਨ ਨੂੰ ਦਿੱਤੇ ਗਏ ਇੰਟਰਵਿਊ 'ਚ ਹੁਵਾਵੇਈ ਦੇ ਸੀ.ਈ.ਓ. ਅਤੇ ਫਾਊਂਡਰ Ren Zhengfei ਨੇ ਆਪਣੇ ਬਿਆਨ 'ਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਘਰੇਲੂ ਆਪਰੇਟਿੰਗ ਸਿਸਟਮ ਐਂਡ੍ਰਾਇਡ ਤੋਂ ਕਾਫੀ ਫਾਸਟ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਇਹ ਆਪਰੇਟਿੰਗ ਸਿਸਟਮ ਜ਼ਿਆਦਾਤਰ ਐਪਸ ਨੂੰ ਵੀ ਸਪੋਰਟ ਕਰੇਗਾ।

ਅਜੇ ਤਕ ਹੁਵਾਵੇਈ ਆਪਣੇ ਸਮਾਰਟਫੋਨ ਅਤੇ ਟੈਬਲੇਟ ਲਈ ਐਂਡ੍ਰਾਇਡ ਪਲੇਟਫਾਰਮ ਦਾ ਇਸਤੇਮਾਲ ਕਰਦਾ ਹੈ। ਉੱਥੇ ਲੈਪਟਾਪ ਲਈ ਮਾਈਕ੍ਰੋਸਾਫਟ ਵਿੰਡੋ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਜਿਹੇ 'ਚ ਕੰਪਨੀ ਆਪਣੇ ਆਪਰੇਟਿੰਗ ਸਿਸਟਮ HongmengOS ਨੂੰ ਸਾਰੇ ਪਲੇਟਫਾਰਮ ਲਈ ਪੇਸ਼ ਕਰ ਸਕਦੀ ਹੈ। Zhengfei ਨੇ ਮੈਗਜ਼ੀਨ ਨੂੰ ਦਿੱਤੇ ਗਏ ਇੰਟਰਵਿਊ 'ਚ ਕਿਹਾ ਸੀ ਕਿ ਉਹ ਰਾਊਟਰ, ਨੈੱਟਵਰਕ ਸਵਿਚ, ਟੈਬਲੇਟ, ਕੰਪਿਊਟਰ ਅਤੇ ਡਾਟਾ ਸੈਂਟਰਸ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਆਪਣੇ ਇੰਟਰਵਿਊ 'ਚ ਕਿਹਾ ਕਿ ਸਾਡਾ ਓ.ਐੱਸ. ਐਪਲ ਦੇ  macOS ਤੋਂ ਕਾਫੀ ਫਾਸਟ ਹੋਵੇਗਾ। ਹੁਵਾਵੇਈ ਨੇ ਡਿਵੈੱਲਪਰ ਕਾਨਫਰੰਸ ਦਾ ਐਲਾਨ ਪਿਛਲੇ ਹਫਤੇ ਕੀਤਾ ਸੀ।

ਇਹ ਕਾਨਫਰੰਸ ਚੀਨ 'ਚ 9 ਅਗਸਤ ਤੋਂ 11 ਅਗਸਤ ਵਿਚਾਲੇ ਹੋਵੇਗੀ। ਇਹ ਈਵੈਂਟ Huawei Songshan Lake ਕੈਂਪਸ ਈਵੈਂਟ 'ਚ ਆਯੋਜਿਤ ਕੀਤਾ ਜਾਵੇਗਾ। ਇਸ ਈਵੈਂਟ 'ਚ ਮੁੱਖ ਰੂਪ ਨਾਲ 5ਜੀ 'ਤੇ ਫੋਕਸ ਕੀਤਾ ਜਾਵੇਗਾ। ਲੀਕ ਖਬਰਾਂ ਮੁਤਾਬਕ ਹੁਵਾਵੇਈ ਆਪਣੇ Mate 30 Pro smartphone ਨੂੰ HongmengOS ਨਾਲ ਲਾਂਚ ਕਰ ਸਕਦਾ ਹੈ। ਇਸ ਫੋਨ ਨੂੰ ਐਂਡ੍ਰਾਇਡ ਓ.ਐੱਸ. ਨਾਲ ਲਾਂਚ ਨਹੀਂ ਕੀਤਾ ਜਾ ਸਕਦਾ ਹੈ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਹੁਵਾਵੇਈ 'ਤੇ ਥੋੜਾ ਨਰਮ ਹੁੰਦੇ ਦਿਖਾਈ ਦੇ ਰਿਹਾ ਹੈ। ਅਜਿਹੇ 'ਚ ਇਹ ਵੀ ਹੋ ਸਕਦਾ ਹੈ ਕਿ ਕੰਪਨੀ ਨੂੰ ਕੁਝ ਸ਼ਰਤਾਂ ਨਾਲ ਬੈਨ ਹਟਾ ਦਿੱਤਾ ਜਾਵੇ।


author

Karan Kumar

Content Editor

Related News