ਹੁਆਵੇਈ ਨੇ ਇਨ੍ਹਾਂ 9 ਸਮਾਰਟਫੋਨਜ਼ ਲਈ ਰਿਲੀਜ਼ ਕੀਤਾ ਐਂਡ੍ਰਾਇਡ 9 ਪਾਈ ਬੇਸਡ EMUI 9 ਟੈਸਟ ਬੀਟਾ

Saturday, Oct 20, 2018 - 03:49 PM (IST)

ਹੁਆਵੇਈ ਨੇ ਇਨ੍ਹਾਂ 9 ਸਮਾਰਟਫੋਨਜ਼ ਲਈ ਰਿਲੀਜ਼ ਕੀਤਾ ਐਂਡ੍ਰਾਇਡ 9 ਪਾਈ ਬੇਸਡ EMUI 9 ਟੈਸਟ ਬੀਟਾ

ਗੈਜੇਟ ਡੈਸਕ- ਹੁਆਵੇਈ ਮੇਟ 20 ਸੀਰੀਜ ਦੇ ਲਾਂਚ ਤੋਂ ਬਾਅਦ ਹੁਣ ਚੀਨੀ ਕੰਪਨੀ ਨੇ ਐਂਡ੍ਰਾਇਡ 9 ਪਾਈ 'ਤੇ ਬੇਸਡ ਆਪਣਾ ਲੇਟੈਸਟ ਕਸਟਮ OS ਵਰਜ਼ਨ EMUI 9.0 ਦਾ ਟੈਸਟ beta ਬਿਲਡ ਪ੍ਰੋਗਰਾਮ 9 ਸਮਾਰਟਫੋਨ ਲਈ ਰਿਲੀਜ ਕਰ ਦਿੱਤਾ ਹੈ। ਇਹ ਜਾਣਕਾਰੀ ਕੰਪਨੀ ਨੇ ਆਪਣੇ ਆਫਿਸ਼ੀਅਲ ਵੀਬੋ ਚੈਨਲ ਦੇ ਰਾਹੀਂ ਦਿੱਤੀ ਹੈ। ਵੀਬੋ ਪੋਸਟ ਮੁਤਾਬਕ ਲਿਸਟ 'ਚ ਛੇ ਹੁਆਵੇਈ ਦੇ ਸਮਾਰਟਫੋਨ ਤੇ ਤਿੰਨ ਆਨਰ ਸਮਾਰਟਫੋਨ ਸ਼ਾਮਿਲ ਹਨ। ਇਨ੍ਹਾਂ 'ਚ Mate 10, Mate 10 Porsche Edition, Mate 10 Pro, Mate RS Porsche Design, Huawei P20, P20 Pro, Honor 10, Honor ਤੇ Honor Play ਸ਼ਾਮਿਲ ਹਨ।PunjabKesari

ਹੁਆਵੇਈ ਨੇ ਇਹ ਵੀ ਕਿਹਾ ਹੈ ਕਿ ਐਂਡ੍ਰਾਇਡ 9 ਪਾਈ 'ਤੇ ਬੇਸਡ EMUI 9.0 ਦਾ ਟੈਸਟ beta ਬਿਲਡ ਪ੍ਰੋਗਰਾਮ ਹਰ ਡਿਵਾਈਸ ਲਈ ਸਿਰਫ 5,000 ਯੂਜ਼ਰਸ ਨੂੰ ਮਿਲੇਗਾ। ਇਸ ਦਾ ਮਤਲੱਬ ਹੈ ਕਿ ਕੁਲ 45,000 ਡਿਵਾਈਸ ਇਸ ਟੈਸਟਿੰਗ ਪ੍ਰੋਗਰਾਮ ਦਾ ਹਿੱਸਾ ਹੋਣਗੇ। ਇਹ ਸਾਰੇ ਸਮਾਰਟਫੋਨ ਕਿਰਨ 970 ਚਿੱਪਸੈੱਟ ਦੇ ਨਾਲ ਆਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਹੁਵਾਵੇ ਮੇਟ 20 ਸੀਰੀਜ ਸਮਾਰਟਫੋਨ ਦੇ ਨਾਲ ਪਹਿਲਾਂ ਨਾਲ ਹੀ ਇਹ ਲੇਟੈਸਟ 5M”9 9.0 ਦੇ ਰਿਹੇ ਹੈ। ਮੇਟ 20 ਸੀਰੀਜ਼ ਕੰਪਨੀ ਦੇ ਲੇਟੈਸਟ ਕਿਰਨ 980 SoC ਦੇ ਨਾਲ ਆਉਂਦਾ ਹੈ।PunjabKesari

ਕੰਪਨੀ ਦੇ ਇਸ ਪ੍ਰੋਗਰਾਮ ਨਾਲਂ ਜੁੜਣ ਲਈ ਡਿਵਾਈਸ ਦੇ ਆਨਰ ਨੂੰ beta tester app ਨੂੰ 8.0.2.81 ਵਰਜ਼ਨ 'ਤੇ ਅਪਗ੍ਰੇਡ ਕਰਨਾ ਹੋਵੇਗਾ ਤੇ ਫਿਰ ਅਰਲੀ ਐਡਾਪਸ਼ਨ ਨੂੰ ਵੀ ਅਪਗ੍ਰੇਡ ਕਰਨਾ ਹੋਵੇਗਾ। EMUI 9 ਸਪੀਡ ਤੇ ਸਿੰਪਲੀਸਿਟੀ ਨੂੰ ਧਿਆਨ 'ਚ ਰੱਖ ਕਰ ਡਿਜ਼ਾਈਨ ਕੀਤਾ ਗਿਆ ਹੈ। ਇਹ ਕਈ ਸੁਧਾਰ ਬੱਗ ਫਿਕਸ ਤੇ ਵਿਜ਼ੂਅਲ ਬਦਲਾਅ ਲੈ ਕੇ ਆਉਂਦਾ ਹੈ। ਕੰਪਨੀ ਨੇ ਇਹ ਵੀ ਦੱਸਿਆ ਹੈ ਕਿ ਇਹ ਗੂਗਲ ਦਾ Digital Wellbeing ਫੀਚਰ, ਫਾਸਟਰ ਗੇਮਿੰਗ ਐਕਸਪੀਰੀਅੰਸ ਵੀ ਲੈ ਕੇ ਆਉਂਦਾ ਹੈ। ਹੁਆਵੇਈ ਨੇ ਪਹਿਲਾਂ ਤੋਂ ਹੀ ਐਲਾਨ ਕਰ ਦਿੱਤਾ ਹੈ ਕਿ ਇਹ ਲੇਟੈਸਟ ਵਰਜਨ ਜਲਦ ਭਾਰਤ 'ਚ ਵੀ ਆਉਣ ਵਾਲਾ ਹੈ ਤੇ ਇਹ ਕਈ ਖਾਸ ਤੌਰ 'ਤੇ ਭਾਰਤ ਲਈ ਡਿਜਾਈਨ ਕੀਤੇ ਫੀਚਰਸ ਵੀ ਲੈ ਕੇ ਆਵੇਗਾ।


Related News