HTC ਦਾ ਨਵਾਂ ਸਮਾਰਟਫੋਨ ਲਾਂਚ, ਜਾਣੋ ਕੀਮਤ ਤੇ ਫੀਚਰਜ਼

Tuesday, Dec 18, 2018 - 12:49 PM (IST)

HTC ਦਾ ਨਵਾਂ ਸਮਾਰਟਫੋਨ ਲਾਂਚ, ਜਾਣੋ ਕੀਮਤ ਤੇ ਫੀਚਰਜ਼

ਗੈਜੇਟ ਡੈਸਕ– ਕੁਝ ਮਹੀਨੇ ਪਹਿਲਾਂ HTC Desire 12 ਨੂੰ ਲਾਂਚ ਕੀਤਾ ਗਿਆ ਸੀ। ਹੁਣਕੰਪਨੀ ਨੇ ਤਾਈਵਾਨੀ ਬਾਜ਼ਾਰ ’ਚ HTC Desire 12s ਨੂੰ ਲਾਂਚ ਕੀਤਾ ਹੈ। ਇਹ ਹੈਂਡਸੈੱਟ HTC Desire 12 ਦਾ ਥੋੜ੍ਹਾ ਕਮਜ਼ੋਰ ਵਰਜਨ ਹੈ ਅਤੇ ਡਿਜ਼ਾਈਨ ਵੀ ਥੋੜ੍ਹਾ ਅਲੱਗ ਹੈ। HTC Desire 12s ’ਚ ਟ੍ਰੈਡੀਸ਼ਨਲ ਡਿਸਪਲੇਅ ਹੈ। ਟਾਪ ਅਤੇ ਬਾਟਮ ’ਤੇ ਹੁਣ ਵੀ ਕਾਫੀ ਬੇਜ਼ਲ ਹੈ। ਫਿੰਗਰਪ੍ਰਿੰਟ ਸੈਂਸਰ ਪਿਛਲੇ ਹਿੱਸੇ ’ਤੇ ਹੈ। ਕਵਾਲਕਾਮ ਸਨੈਪਡ੍ਰੈਗਨ 435 ਪ੍ਰੋਸੈਸਰ ਨਾਲ ਲੈਸ ਇਸ ਸਮਾਰਟਫੋਨ ’ਚ ਹਾਫ-ਟੈਕਸਚਰਡ ਬੈਕਪੈਨਲ ਹੈ।

HTC Desire 12s ਦੀ ਕੀਮਤ
ਤਾਈਵਾਨੀ ਬਾਜ਼ਾਰ ’ਚ ਇਸ ਸਮਾਰਟਫੋਨ ਦੀ ਕੀਮਤ 5,990 ਤਾਈਵਾਨੀ ਡਾਲਰ (ਕਰੀਬ 13,900 ਰੁਪਏ) ਰੱਖੀ ਗਈ ਹੈ। ਇਹ ਕੀਮਤ 3 ਜੀ.ਬੀ. ਰੈਮ/32 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਇਸ ਫੋਨ ਦੇ 4 ਜੀ.ਬੀ. ਰੈਮ/64 ਜੀ.ਬੀ. ਸਟੋਰੇਜ ਵੇਰੀਐਂਟ ਨੂੰ 6,990 ਤਾਈਵਾਨੀ ਡਾਲਰ (ਕਰੀਬ 16,200 ਰੁਪਏ) ’ਚ ਵੇਚਿਆ ਜਾਵੇਗਾ। ਇਸ ਫੋਨ ਨੂੰ ਬਲੈਕ, ਸਿਲਵਰ ਅਤੇ ਲਾਲ ਰੰਗ ’ਚ ਵੇਚਿਆ ਜਾਵੇਗਾ। HTC Desire 12s ਦੇ ਟਾਪ ਅਤੇ ਬਾਟਮ ’ਚ ਕਾਫੀ ਬੇਜ਼ਲ ਹੈ। ਫਰੰਟ ਅਤੇ ਬੈਕਪੈਨਲ ’ਤੇ ਫਿੰਗਰਪ੍ਰਿੰਟ ਸੈਂਸਰ ਹੈ। ਬੈਕਪੈਨਲ ਰਿਬਿਡ ਫਿਨਿਸ਼ ਦੇ ਨਾਲ ਆਉਂਦਾ ਤਾਂ ਜੋ ਬਿਹਤਰ ਗ੍ਰਿੱਪ ਮਿਲੇਗਾ। ਪਾਵਰ ਬਟਨ ਫੋਨ ਦੇ ਸੱਜੇ ਕਿਨਾਰੇ ’ਤੇ ਹੈ। ਵਾਲਿਊਮ ਬਟਨ ਡਿਵਾਈਸ ਦੇ ਸੱਜੇ ਕਿਨਾਰੇ ’ਤੇ ਹੈ।

ਫੀਚਰਜ਼
HTC Desire 12s ’ਚ ਐਂਡਰਾਇਡ 8.1 ਓਰੀਓ ’ਤੇ ਆਧਾਰਿਤ ਐੱਚ.ਟੀ.ਸੀ. ਸੈਂਸ ਹੈ। ਇਹ ਡਿਊਲ ਸਿਮ ਸਲਾਟ ਦੇ ਨਾਲ ਆਉਂਦਾ ਹੈ। ਇਸ ਵਿਚ 5.7-ਇੰਚ ਦੀ ਐੱਚ.ਡੀ.+ (1440x720 ਪਿਕਸਲ) ਡਿਸਪਲੇਅ ਹੈ। ਹੈਂਡਸੈੱਟ ਆਕਟਾ-ਕੋਰ ਸਨੈਪਡ੍ਰੈਗਨ 435 ਪ੍ਰੋਸੈਸਰ ਨਾਲ ਲੈਸ ਹੈ। ਰੈਮ ਦੇ ਦੋ ਆਪਸ਼ਨ ਹਨ- 3 ਜੀ.ਬੀ. ਅਤੇ 4 ਜੀ.ਬੀ.। ਇਨਬਿਲਟ ਸਟੋਰੇਜ ਦੇ ਦੋ ਆਪਸ਼ਨ ਹਨ- 32 ਜੀ.ਬੀ. ਅਤੇ 64 ਜੀ.ਬੀ.। ਦੋਵੇਂ ਹੀ ਵੇਰੀਐਂਟ ਮਾਈਕ੍ਰੋ-ਐੱਸ.ਡੀ. ਕਾਰਡ ਨੂੰ ਸਪੋਰਟ ਕਰਨਗੇ। 

ਫੋਟੋਗ੍ਰਾਫੀ ਲਈ ਫੋਨ ’ਚ ਰੀਅਰ ’ਤੇ ਫੇਜ਼ ਡਿਟੈਕਸ਼ਨ ਆਟੋਫੋਕਸ, ਐੱਲ.ਈ.ਡੀ. ਫਲੈਸ਼, ਐੱਫ/2.0 ਅਪਰਚਰ ਅਤੇ 1080 ਪਿਕਸਲ ਵੀਡੀਓ ਰਿਕਾਰਡਿੰਗ ਸਪੋਰਟ ਵਾਲਾ 13 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ। ਫਰੰਟ ਪੈਨਲ ’ਤੇ ਐੱਫ/2.2 ਅਪਰਚਰ ਵਾਲਾ 13 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਬੈਟਰੀ 3,075mAh ਦੀ ਹੈ। 


Related News