6,700 ਰੁਪਏ ਸਸਤਾ ਹੋਇਆ HTC ਦਾ ਇਹ ਸਮਾਰਟਫੋਨ

Tuesday, Aug 23, 2016 - 03:18 PM (IST)

6,700 ਰੁਪਏ ਸਸਤਾ ਹੋਇਆ HTC ਦਾ ਇਹ ਸਮਾਰਟਫੋਨ
ਜਲੰਧਰ- ਚਾਰ ਮਹੀਨੇ ਪਹਿਲਾਂ ਦੋ ਨਵੇਂ ਰੰਗਾਂ ''ਚ ਲਾਂਚ ਹੋਏ ਐੱਚ.ਟੀ.ਸੀ. 10 ਦੀ ਕੀਮਤ ''ਚ ਕੰਪਨੀ ਵੱਲੋਂ ਕਟੌਤੀ ਕਰ ਦਿੱਤੀ ਗਈ ਹੈ। ਫਿਲਹਾਲ ਇਹ ਕਟੌਤੀ ਤੈਅ ਸਮੇਂ ਲਈ ਹੋਈ ਹੈ ਅਤੇ ਇਸ ਦਾ ਲਾਬ ਅਮਰੀਕਾ ''ਚ ਰਹਿਣ ਵਾਲੇ ਲੋਕਾਂ ਨੂੰ ਹੋਵੇਗਾ। 
ਦੱਸ ਦਈਏ ਕਿ 699 ਡਾਲਰ (ਕਰੀਬ 47,000 ਰੁਪਏ) ''ਚ ਲਾਂਚ ਹੋਏ ਐੱਚ.ਟੀ.ਸੀ. 10 ਸਮਾਰਟਫੋਨ ''ਤੇ ਕੰਪਨੀ 100 ਡਾਲਰ (ਕਰੀਬ 6,700 ਰੁਪਏ) ਦਾ ਡਿਸਕਾਊਂਟ ਦੇ ਰਹੀ ਹੈ। ਹੁਣ ਇਹ ਸਮਾਰਟਫੋਨ ਤੁਹਾਨੂੰ 599 ਡਾਲਰ (ਕਰੀਬ 40,300 ਰੁਪਏ) ''ਚ ਮਿਲੇਗਾ। ਐੱਚ.ਟੀ.ਸੀ. 10 ''ਤੇ ਇਹ ਛੋਟ ਫਿਲਹਾਲ ਕੰਪਨੀ ਦੀ ਵੈੱਬਸਾਈਟ ''ਤੇ ਹੀ ਉਪਲੱਬਧ ਹੈ। ਜੇਕਰ ਗਾਹਕ ਵੈੱਬਸਾਈਟ ''ਤੇ ਡਿਸਕਾਊਂਟ ਨਾ ਲੈਣਾ ਚਾਹੁਣ ਤਾਂ ਉਹ ਜੇ.ਬੀ.ਐੱਲ. ਨਾਈਸ ਕੈਂਸਲਿੰਗ ਹੈੱਡਫੋਨ ਦਾ ਵਿਕਲਪ ਵੀ ਚੁਣ ਸਕਦੇ ਹਨ। 
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਐੱਚ.ਟੀ.ਸੀ. 10 ''ਚ 5.2-ਇੰਚ ਦੀ ਕਵਾਡ ਐੱਚ.ਡੀ. (1440x2560 ਪਿਕਸਲ) ਸੁਪਰ ਐੱਲ.ਸੀ.ਡੀ. 5 ਡਿਸਪਲੇ ਦਿੱਤੀ ਗਈ ਹੈ। ਸਕ੍ਰੀਨ ਦੀ ਡੈਂਸਿਟੀ 564 ਪੀ.ਪੀ.ਆਈ. ਅਤੇ ਕਵਰਡ ਐੱਜ ਗੋਰਿੱਲਾ ਗਲਾਸ ਹੈ। ਇਸ ਫੋਨ ''ਚ ਸਨੈਪਡ੍ਰੈਗਨ 820 ਪ੍ਰੋਸੈਸਰ, 4ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ ਹੈ। ਇਸ ਫੋਨ ''ਚ 12 ਅਲਟ੍ਰਾਪਿਕਸਲ ਲੇਜ਼ਰ ਆਟੋਫੋਕਸ ਕੈਮਰਾ, ਡਿਊਲ ਫੋਨ ਐੱਲ.ਈ.ਡੀ. ਫਲੈਸ਼, ਬੀ.ਐੱਸ.ਆਈ. ਸੈਂਸਰ ਅਤੇ ਆਪਟਿਕਲ ਇਮੇਜ ਸਟੇਬਲਾਈਜੇਸ਼ਨ, ਓ.ਆਈ.ਐੱਸ. ਨਾਲ ਲੈਸ 5 ਮੈਗਾਪਿਕਸਲ ਫਰੰਟ ਕੈਮਰਾ, ਬਲੂਟੁਥ 4.2, ਐੱਨ.ਐੱਫ.ਸੀ., ਡੀ.ਐੱਲ.ਐੱਨ.ਏ., ਜੀ.ਪੀ.ਆਰ.ਐੱਸ./ਐੱਜ, 3ਜੀ ਅਤੇ 4ਜੀ ਕੁਨੈਕਟੀਵਿਟੀ ਅਤੇ 3000 ਐੱਮ.ਏ.ਐੱਚ. ਦੀ ਬੈਟਰੀ ਹੈ।

Related News