ਮੋਬਾਇਲ ਗੇਮ ਲੈ ਕੇ ਆ ਰਹੇ ਹਨ ਬਾਲੀਵੁੱਡ ਦੇ ਸੂਪਰ ਹੀਰੋ ਰਿਤਿਕ ਰੋਸ਼ਨ
Wednesday, Feb 24, 2016 - 05:12 PM (IST)

ਜਲੰਧਰ— ਬਾਲੀਵੁੱਡ ਦੇ ਮਾਚੋਮੈਨ ਰਿਤਿਕ ਰੋਸ਼ਨ ਫਿਲਮੀ ਜਗਤ ''ਚ ਆਪਣਾ ਨਾਂ ਚਮਕਾਉਣ ਤੋਂ ਬਾਅਦ ਹੁਣ ਆਪਣੇ ਪ੍ਰਸ਼ੰਸਕਾਂ ਲਈ ਇਕ ਬੇਹੱਦ ਹੀ ਖੂਬਸੂਰਤ ਤੋਹਫਾ ਪੇਸ਼ ਕਰਨ ਜਾ ਰਹੇ ਹਨ। ਰਿਤਿਕ ਰੋਸ਼ਨ ਛੇਤੀ ਹੀ ਮੋਬਾਇਲ ਗੇਮ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਇਕ ਮੋਬਾਇਲ ਗੇਮ ਬਣਾਉਣ ਵਾਲੀ ਕੰਪਨੀ ਨਜ਼ਾਰਾ ਗੇਮਸ ਨਾਲ ਗੱਠਜੋੜ ਕੀਤਾ ਹੈ, ਜੋ ਕਿ ਮੋਬਾਇਲ ਗੇਮ ਬਣਾਉਂਦੀ ਹੈ। ਰਿਤਿਕ ਦਾ ਕਹਿਣਾ ਹੈ ਕਿ ਗੇਮ ਰਾਹੀਂ ਉਹ ਆਪਣੇ ਪ੍ਰਸ਼ੰਸਕਾਂ ਦੇ ਹੋਰ ਨੇੜੇ ਆ ਸਕਣਗੇ। ਉਨ੍ਹਾਂ ਮੁਤਾਬਕ ਗੇਮਜ਼ ਅੱਜ ਦੇ ਨੌਜਵਾਨਾਂ ਦੀ ਜ਼ਿੰਦਗੀ ਵਿਚ ਬਹੁਤ ਮਹੱਤਵ ਰੱਖਦੀ ਹੈ।
ਰਿਤਿਕ ਦਾ ਕਹਿਣਾ ਹੈ ਕਿ ਮੇਰੇ ਦੋ ਬੇਟੇ ਹਨ ਜੋ ਕਿ ਗੇਮਜ਼ ਨਾਲ ਬਹੁਤ ਪਿਆਰ ਕਰਦੇ ਹਨ ਜਿਸ ਤੋਂ ਉਨ੍ਹਾਂ ਨੇ ਅਜਿਹਾ ਫੈਸਲਾ ਲਿਆ। ਰਿਤਿਕ ਦਾ ਕਹਿਣਾ ਹੈ ਕਿ ਇਸ ਪਲੈਟਫਾਰਮ ਨਾਲ ਉਹ ਆਪਣੇ ਬੱਚਿਆਂ ਦੇ ਨਾਲ-ਨਾਲ ਆਪਣੇ ਪ੍ਰਸ਼ੰਸਕਾਂ ਦਾ ਵੀ ਦਿਲ ਜਿੱਤ ਸਕਣਗੇ। ਫਿਲਹਾਲ ਉਹ ਆਪਣੀ ਫਿਲਮ ''ਮੋਹਨਜੋਦੜੋ'' ਦੀ ਸ਼ੂਟਿੰਗ ਨੂੰ ਲੈ ਕੇ ਬਿਜ਼ੀ ਹਨ ਪਰ ਨਾਲ ਹੀ ਉਹ ਨਜ਼ਾਰਾ ਗੇਮਸ ਦਾ ਹਿੱਸਾ ਵੀ ਬਣੇ ਹੋਏ ਹਨ।
''ਧੂਮ'', ''ਬੈਂਗ ਬੈਂਗ'', ''ਜੋਧਾ ਅਕਬਰ'' ਅਤੇ ਸੂਪਰ ਹਿਰੋ ''ਕ੍ਰਿਸ਼'' ਵਰਗੀਆਂ ਮਸ਼ਹੂਰ ਫਿਲਮਾਂ ਤੋਂ ਪ੍ਰੇਰਿਤ ਕਰੈਕਟਰ ਰਿਤਿਕ ਰੋਸ਼ਨ ਵੱਲੋਂ ਇਨ੍ਹਾਂ ਗੇਮਜ਼ ਵੀ ਨਿਭਾਏ ਜਾਣਗੇ। ਨਜ਼ਾਰਾ ਗੇਮਸ ਦੇ ਸੀ.ਈ.ਓ. ਮਨੀਸ਼ ਅਗਰਵਾਲ ਦਾ ਕਹਿਣਾ ਹੈ ਉਹ ਰਿਤਿਕ ਨਾਲ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਾਲੀਵੁੱਡ ਫੀਲਮਾਂ ਗੇਮਿੰਗ ਦਾ ਬਹੁਤ ਹੀ ਵਧੀਆ ਸੋਰਸ ਹਨ ਜਿਨ੍ਹਾਂ ਤੋਂ ਗੇਮ ਬਣਾਉਣ ਦਾ ਆਈਡੀਆ ਆਸਾਨੀ ਨਾਲ ਮਿਲ ਸਕਦਾ ਹੈ। ਰਿਤਿਕ ਇਸ ਸਾਲ ਦੇ ਅੰਤ ਤੱਕ ਗੇਮ ਰਿਲੀਜ਼ ਕਰਨਗੇ।