ਹਾਈ ਐਂਡ ਫੀਚਰਸ ਨਾਲ HP ਨੇ ਭਾਰਤ ''ਚ ਲਾਂਚ ਕੀਤੇ ਦੋ ਨਵੇਂ ਲੈਪਟਾਪਸ

Friday, Jun 03, 2016 - 01:50 PM (IST)

ਹਾਈ ਐਂਡ ਫੀਚਰਸ ਨਾਲ HP ਨੇ ਭਾਰਤ ''ਚ ਲਾਂਚ ਕੀਤੇ ਦੋ ਨਵੇਂ ਲੈਪਟਾਪਸ

ਜਲੰਧਰ : ਵੀਰਵਾਰ ਨੂੰ ਐੱਚ. ਪੀ ਨੇ ਨਵੀਂ ਲਾਈਨਅਪ ਦੇ ਪਤਲੇ ਅਤੇ ਹਲਕੇ ਲੈਪਟਾਪਸ ਐੱਚ.ਪੀ ਈਲਾਇਟਬੁੱਕ ਫੋਲੀਓ (elitebook folio) ਸ਼ੁਰੁਆਤੀ ਕੀਮਤ 1,27,000 ਅਤੇ ਈਲਾਈਟ ਐਕਸ2 1012 ਕਨਵਰਟੇਬਲ (elite x2 1012) ਸ਼ੁਰੁਆਤੀ ਕੀਮਤ ਲਗਭਗ 91,500 ਰੁਪਏ ''ਚ ਲਾਂਚ ਕੀਤਾ ਹੈ। ਐੱਚ. ਪੀ ਦੇ ਇਹ ਨਵੇਂ ਲੈਪਟਾਪਸ ਉਨ੍ਹਾਂ ਲੋਕਾਂ ਲਈ ਹਨ ਜੋ ਇਕ ਬਿਹਤਰੀਨ ਅਤੇ ਸਟਾਈਲਿਸ਼ ਡਿਵਾਇਸ ਚਾਹੁੰਦੇ ਹਨ ਅਤੇ ਉਨ੍ਹਾਂ ਦੇ ਕੰਮ ਲਈ ਸੁਰੱਖਿਅਤ ਵੀ ਹੋਵੇ

 

ਐੱਚ.ਪੀ ਈਲਾਈਟ ਫੋਲੀਓ-ਪਤਲਾ ਅਤੇ ਹਲਕਾ ਬਿਜ਼ਨੈੱਸ ਲੈਪਟਾਪ

ਇਸ ਦਾ ਭਾਰ 1 ਕਿੱਲੋਗ੍ਰਾਮ ਤੋਂ ਘੱਟ ਹੈ ਅਤੇ ਇਹ 12.4 ਐੱਮ. ਐੱਮ ਮੋਟਾ ਹੈ। ਐੱਚ. ਪੀ ਈਲਾਇਟ ਫੋਲੀਓ ''ਚ 12.5 ਦੀ ਫੁੱਲ. ਐੱਚ. ਡੀ ਯੂ. ਡਬਲਿਯੂ. ਵੀ. ਏ ਐੱਲਈਡੀ ਬੈਕਲੀਟ ਅਲਟ੍ਰਾ ਸਲੀਮ ਟਚ ਸਕ੍ਰੀਨ ਡਿਸਪਲੇ ਦਿੱਤੀ ਗਈ ਹੈ। ਇਸ ''ਚ ਇੰਟੈੱਲ ਕੋਰ ਐੱਮ6-6ਵਾਈ54 ਪ੍ਰੋਸੈਸਰ, ਇੰਟੈੱਲ ਐੱਚ. ਡੀ 515 ਗ੍ਰਾਫਿਕਸ ਅਤੇ ਇੰਟੈੱਲ ਟਰਬੋ ਬੂਸਟ ਟੈਕਨਾਲੋਜੀ ਦਿੱਤੀ ਗਈ ਹੈ। ਇਸ ਡਿਵਾਇਸ ''ਚ 8 ਜੀ. ਬੀ ਰੈਮ ਅਤੇ 256 ਜੀ. ਬੀ ਦੀ ਸਾਟਾ ਐੱਸ. ਐੱਸ. ਡੀ ਲੱਗੀ ਹੈ। ਵਿੰਡੋਜ਼ 10 ਪ੍ਰੋ 64 ''ਤੇ ਚੱਲਣ ਵਾਲੀ ਇਸ ਮਸ਼ੀਨ ''ਚ 2 ਯੂ. ਐੱਸ. ਬੀ ਟਾਈਪ-ਸੀ ਪੋਰਟਸ ਅਤੇ ਥੰਡਰਬੋਲਟ ਸਪੋਰਟ ਦਿੱਤਾ ਗਿਆ ਹੈ। ਇਸ ਦੀ ਬੈਟਰੀ ਲਾਈਫ 10 ਘੰਟੇ ਤੱਕ ਦੀ ਹੈ।
 
 
ਐੱਚ. ਪੀ ਈਲਾਈਟ ਐਕਸ2 1012- ਕਨਵਰਟੇਬਲ ਲੈਪਟਾਪ 
ਇਸ ਦਾ ਸਲੀਮ ਡਿਜ਼ਾਇਨ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਨ ਵਾਲਾ ਨਹੀਂ ਹੈ। ਇਸ ''ਚ 12 ਇੰਚ ਦੀ ਐਂਟੀ ਗਲੇਅਰ 1920x1280 ਪਿਕਸਲ ਡਿਸਪਲੇ ਲੱਗੀ ਹੈ ਅਤੇ ਗੋਰਿੱਲਾ ਗਲਾਸ 3 ਦੀ ਸੁਰੱਖਿਆ ਮਿਲਦੀ ਹੈ। ਇਸ ਨੂੰ 150 ਡਿਗਰੀ ਤੱਕ ਐੱਡਜਸਟੇਬਲ ਕਰਨ ਲਈ ਇਨ-ਬਿਲਟ ਕਿਟਸਟੈਂਡ ਲਗਾ ਹੈ। ਈਲਾਇਟ ਐਕਸ2 1012 ''ਚ ਇੰਟੈੱਲ ਨੂੰ ਐੱਮ ਪ੍ਰੋਸੈਸਰ ਨਾਲ 8 ਜੀ. ਬੀ ਰੈਮ ਅਤੇ 256 ਜੀ. ਬੀ ਦੀ ਐੱਸ. ਐੱਸ. ਡੀ ਲੱਗੀ ਹੈ। ਇਹ ਵੀ ਵਿੰਡੋਜ਼ 10ਪ੍ਰੋ 64 ਓ. ਐੱਸ ''ਤੇ ਚੱਲਦਾ ਹੈ। ਇਸ ਦਾ ਭਾਰ 840 ਗ੍ਰਾਮ ਤੋਂ ਘੱਟ ਹੈ ਅਤੇ ਇਹ ਸਿਰਫ਼ 8.1 mm ਮੋਟਾ ਹੈ।

Related News