HP ਨੇ ਬਣਾਇਆ ਕਿਊਬ ਸ਼ੇਪ ਵਾਲਾ ਪਾਵਰਫੁਲ Gaming PC

Wednesday, Aug 17, 2016 - 04:11 PM (IST)

HP ਨੇ ਬਣਾਇਆ ਕਿਊਬ ਸ਼ੇਪ ਵਾਲਾ ਪਾਵਰਫੁਲ Gaming PC
ਜਲੰਧਰ-ਹੁਣ ਤੱਕ ਤੁਸੀਂ ਕਈ ਤਰ੍ਹਾਂ ਦੇ ਡੈਸਕਟਾਪ ਦੇਖੇ ਹੋਣਗੇ ਜਿਨ੍ਹਾਂ ਦੀ ਸਕ੍ਰੀਨ ਤੋਂ ਲੈ ਕੇ ਬਾਡੀ ਦੀ ਬਣਤਰ ਵੀ ਵਧੀਆ ਮਟੀਰੀਅਲ ਨਾਲ ਅਤੇ ਵਧੀਆ ਸ਼ੇਪ ''ਚ ਬਣੀ ਹੁੰਦੀ ਹੈ ਪਰ ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਦਿੱਗਜ ਕੰਪਨੀ ਐੱਚ.ਪੀ. ਨੇ ਇਸ ਵਾਰ ਇਕ ਅਨੋਖਾ ਹਾਈ ਐਂਡ ਗੇਮਿੰਗ ਡੈਸਕਟਾਪ Omen X ਪੇਸ਼ ਕੀਤਾ ਹੈ। ਇਸ ਨੂੰ ਅਨੋਖਾ ਇਸ ਲਈ ਕਿਹਾ ਗਿਆ ਹੈ ਕਿਉਂਕਿ ਇਹ ਦੇਖਣ ''ਚ ਕਿਸੇ ਆਮ ਡੈਸਕਟਾਪ ਦੀ ਤਰ੍ਹਾਂ ਬਿਲਕੁੱਲ ਵੀ ਨਹੀਂ ਲੱਗਦਾ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਆਮ ਲੈਪਟਾਪ ''ਚ ਤੁਸੀਂ 4K ਅਤੇ ਵਰਚੁਅਲ ਰਿਆਲਿਟੀ ਤਾਂ ਦੂਰ ਦੀ ਗੱਲ ਹੈ ਤੁਸੀਂ ਫੁਲ ਐੱਚ.ਡੀ. ਗੇਮ ਤੱਕ ਨਹੀਂ ਖੇਡ ਪਾਉਂਦੇ ਹੋ। ਐੱਚ. ਪੀ. ਦੇ ਨਵੇਂ ਕਿਊਬ ਸ਼ੇਪ ਵਾਲੇ ਇਸ ਡੈਸਕਟਾਪ  ਦੇ ਕਈ ਫਾਇਦੇ ਹਨ। ਇਸ ''ਚ ਕਈ ਚੈਂਬਰਸ ਬਣੇ ਹਨ ਜਿਨ੍ਹਾਂ ''ਚ ਕੰਪਿਊਟਰਜ਼ ਦੇ ਵੱਖ-ਵੱਖ ਕੰਪੋਨੈਂਟਸ ਲੱਗੇ ਹੋਏ ਹਨ। ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਵੱਖ-ਵੱਖ ਚੈਂਬਰਸ ਕਾਰਨ ਇਸ ''ਚ ਕੂਲਿੰਗ ਵੀ ਬਣੀ ਰਹੇਗੀ। ਇਸ ਦੇ ਸਪੈਸੀਫਿਕੇਸ਼ਨਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਡੈਸਕਟਾਪ ਦੇ ਬੈਸਟ ਵੇਰੀਐਂਟ ''ਚ ਇੰਟੈਲ ਦਾ ਸਭ ਤੋਂ ਅਡਵਾਂਸ ਪ੍ਰੋਸੈਸਰ ਭਾਵ i7 Skylake ਲਗਾਇਆ ਗਿਆ ਹੈ। 
 
ਇਸ ਤੋਂ ਇਲਾਵਾ ਇਸ ''ਚ 8GB ਰੈਮ ਅਤੇ 2TB ਦਾ ਹਾਰਡ ਡਿਸਕ ਦਿੱਤੀ ਗਈ ਹੈ ਅਤੇ ਨਾਲ ਹੀ ਇਸ ''ਚ 256GB ਦੀ ਐੱਸ.ਐੱਸ.ਡੀ.ਮੈਮੋਰੀ ਕਾਰਡ ਵੀ ਦਿੱਤਾ ਗਿਆ ਹੈ। ਗੇਮਿੰਗ ਦੌਰਾਨ ਇਹ ਗਰਮ ਨਹੀਂ ਹੋਵੇਗਾ ਕਿਉਂਕਿ ਇਸ ''ਚ ਲਿਕਵਿਡ ਕੂਲਿੰਗ ਸਿਸਟਮ ਲਗਾਇਆ ਗਿਆ ਹੈ। ਵਧੀਆ ਗ੍ਰਾਫਿਕਸ ਲਈ ਇਸ ''ਚ AMD Radeon RX 480 ਗ੍ਰਾਫਿਕਸ ਦਿੱਤਾ ਗਿਆ ਹੈ ਅਤੇ ਇਸ ''ਚ ਵੀ 4GB ਰੈਮ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ ''ਚ 10 ਯੂ.ਐੱਸ.ਬੀ. ਪੋਰਟਸ ਦਿੱਤੇ ਗਏ ਹਨ ਜਿਨ੍ਹਾਂ ''ਚ 8 ਪੋਰਟ 3.0 ਹਨ ਜਦੋਂ ਕਿ 2 ਪੋਰਟ USB Type 3 ਵਾਲੇ ਹਨ। ਇਸ ਨੂੰ ਖਰੀਦਣ ਸਮੇਂ ਗਾਹਕ ਨੂੰ ਇਸ ''ਚ NVIDIA ਦਾ GeForce GTX 1080 ਕਾਰਡ ਜਾਂ AMD Radeon R9 Fury X ਕਾਰਡ ਲਗਾਉਣ ਦੀਆਂ ਆਪਸ਼ੰਜ਼ ਵੀ ਮਿਲਣਗੀਆਂ। ਕੰਪਨੀ ਦੀ ਵੈੱਬਸਾਈਟ ''ਤੇ ਇਸ ਦੀ ਸ਼ੁਰੂਆਤੀ ਕੀਮਤ $1,799 (ਲਗਭਗ 1,20,326 ਰੁਪਏ) ਹੈ। ਫਿਲਹਾਲ ਇਹ ਅਮਰੀਕਾ ''ਚ ਮਿਲੇਗਾ ਅਤੇ ਭਾਰਤ ''ਚ ਇਸ ਨੂੰ ਉਪਲੱਬਧ ਕਰਾਉਣ ਦੀ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।

Related News