ਟੱਚਸਕਰੀਨ ਡਿਸਪਲੇਅ ਨਾਲ HP ਨੇ ਲਾਂਚ ਕੀਤਾ ਨਵਾਂ ਲੈਪਟਾਪ, ਜਾਣੋ ਕੀਮਤ ਤੇ ਖੂਬੀਆਂ

Tuesday, Oct 12, 2021 - 03:58 PM (IST)

ਗੈਜੇਟ ਡੈਸਕ– ਐੱਚ.ਪੀ. ਨੇ ਨਵਾਂ ਲੈਪਟਾਪ HP Chromebook x360 14a ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਹ ਐੱਚ.ਪੀ. ਵਲੋਂ ਪਹਿਲਾ ਏ.ਐੱਮ.ਡੀ. ਪਾਵਰਡ ਕ੍ਰੋਮਬੁੱਕ ਹੈ। ਇਸ ਨੂੰ ਖਾਸਤੌਰ ’ਤੇ ਵਿਦਿਆਰਥੀਆਂ ਨੂੰ ਧਿਆਨ ’ਚ ਰੱਖ ਕੇ ਪੇਸ਼ ਕੀਤਾ ਗਿਆ ਹੈ. ਇਸ ਵਿਚ 250 ਨਿਟਸ ਪੀਕ ਬ੍ਰਾਈਟਨੈੱਸ ਦੇ ਨਾਲ 14-ਇੰਚ ਐੱਚ.ਡੀ. ਟੱਚਸਕਰੀਨ ਡਿਸਪਲੇਅ ਦਿੱਤੀ ਗਈ ਹੈ। ਕੰਪਨੀ ਦੇ ਦਾਅਵੇ ਮੁਤਾਬਕ, ਯੂਜ਼ਰਸ ਇਸ ਨੂੰ ਸਿੰਗਲ ਚਾਰਜ ’ਚ 12.5 ਘੰਟਿਆਂ ਤਕ ਚਲਾ ਸਕਣਗੇ। 

ਨਵੇਂ HP Chromebook x360 14a ਦੀ ਕੀਮਤ 32,999 ਰੁਪਏ ਰੱਖੀ ਗਈ ਹੈ। ਐੱਚ.ਪੀ. ਕ੍ਰੋਮਬੁੱਕ ਨੂੰ ਗਾਹਕ ਐਮਾਜ਼ੋਨ ਤੋਂ 31,490 ਰੁਪਏ ’ਚ ਖਰੀਦ ਸਕਦੇ ਹਨ। ਇਸ ਨੂੰ ਸਿਰੇਮਿਕ ਵਾਈਟ, ਫਾਰੇਸਟ ਟੀਲ ਅਤੇ ਮਿਨੇਰਲ ਸਿਲਵਰ ਰੰਗ ’ਚ ਪੇਸ਼ ਕੀਤਾ ਗਿਆ ਹੈ।

HP Chromebook x360 14a ਦੀਆਂ ਖੂਬੀਆਂ
ਐੱਚ.ਪੀ. ਦੇ ਇਸ ਲੇਟੈਸਟ ਕ੍ਰੋਮਬੁੱਕ ਨੂੰ ਖਾਸਤੌਰ ’ਤੇ 4 ਤੋਂ 15 ਸਾਲ ਦੇ ਵਿਦਿਆਰਥੀਆਂ ਨੂੰ ਧਿਆਨ ’ਚ ਰੱਖ ਕੇ ਪੇਸ਼ ਕੀਤਾ ਗਿਆ ਹੈ। ਇਹ ਕ੍ਰੋਮ ਓ.ਐੱਸ. ’ਤੇ ਚਲਦਾ ਹੈ ਅਤੇ ਇਸ ਵਿਚ 250 ਨਿਟਸ ਪੀਕ ਬ੍ਰਾਈਟਨੈੱਸ ਦੇ ਨਾਲ 14-ਇੰਚ ਐੱਚ.ਡੀ. (1366x768 ਪਿਕਸਲ) ਟੱਚਸਕਰੀਨ ਡਿਸਪਲੇਅ ਦਿੱਤੀ ਗਈ ਹੈ। 

ਇਸ ਨਵੇਂ ਕ੍ਰੋਮਬੁੱਕ ’ਚ 4 ਜੀ.ਬੀ. ਰੈਮ, AMD Radeon ਇੰਟੀਗ੍ਰੇਟਿਡ ਗ੍ਰਾਫਿਕਸ ਦੇ ਨਾਲ AMD 3015Ce ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਵਿਚ 64 ਜੀ.ਬੀ. eMMC ਸਟੋਰੇਜ ਦਿੱਤਾ ਗਿਆ ਹੈ, ਜਿਸ ਨੂੰ ਕਾਰਡ ਦੀ ਮਦਦ ਨਾਲ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਨਾਲ ਹੀ ਗਾਹਕਾਂ ਨੂੰ ਇਕ ਸਾਲ ਲਈ 100 ਜੀ.ਬੀ. ਕਲਾਊਡ ਸਟੋਰੇਜ ਵੀ ਮਿਲੇਗੀ। 

ਵੀਡੀਓ ਕਾਲਿੰਗ ਲਈ ਇਸ ਵਿਚ 720 ਪਿਕਸਲ ਐੱਚ.ਡੀ. ਵਾਈਡ-ਵਿਜ਼ਨ ਵੈੱਬਕੈਮ ਦਿੱਤਾ ਗਿਆ ਹੈ। ਨਾਲ ਹੀ ਇਥੇ ਡਿਊਲ ਏਰੋ ਡਿਜੀਟਲ ਮਾਈਕ੍ਰੋਫੋਨਜ਼ ਵੀ ਇੰਟੀਗ੍ਰੇਟਿਡ ਹਨ। ਆਡੀਓ ਲਈ ਇਸ ਕ੍ਰੋਮਬੁੱਕ ’ਚ ਡਿਊਲ ਸਪੀਕਰ ਦਿੱਤੇ ਗਏ ਹਨ। ਇਸ ਵਿਚ 47Whr ਬੈਟਰੀ ਦਿੱਤੀ ਗਈ ਹੈ। ਸਿੰਗਲ ਚਾਰਜ ’ਚ ਕ੍ਰੋਮਬੁੱਕ ਨੂੰ 12.5 ਘੰਟਿਆਂ ਤਕ ਚਲਾਇਆ ਜਾ ਸਕਦਾ ਹੈ। ਚਾਰਜਿੰਗ ਲਈ ਇਸ ਵਿਚ 45 ਵਾਟ ਜਾ ਚਾਰਜਰ ਮਿਲੇਗਾ ਅਤੇ ਇਥੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦੀ ਸਪੋਰਟ ਦਿੱਤੀ ਗਈ ਹੈ। 


Rakesh

Content Editor

Related News