ਆਪਣੇ ਸਮਰਾਟਫੋਨ ਨੂੰ ਬਣਾਓ ਸਮਾਰਟ ਸਕੈਨਰ, ਜਾਣੋ ਕਿਵੇਂ

Thursday, Jul 13, 2017 - 11:56 AM (IST)

ਆਪਣੇ ਸਮਰਾਟਫੋਨ ਨੂੰ ਬਣਾਓ ਸਮਾਰਟ ਸਕੈਨਰ, ਜਾਣੋ ਕਿਵੇਂ

ਜਲੰਧਰ- ਅੱਜ ਦੇ ਸਮੇਂ 'ਚ ਤਹਾਡਾ ਸਮਾਰਟਫੋਨ ਅਜਿਹਾ ਕੋਈ ਕੰਮ ਨਹੀਂ ਹੈ ਜੋ ਨਾ ਕਰ ਸਕੇ। ਜੇਕਰ ਕੋਈ ਡਾਕਿਊਮੈਂਟ ਸਕੈਨ ਕਰਕੇ ਕਿਤੇ ਭੇਜਣਾ ਹੈ ਅਤੇ ਉਸ਼ ਸਮੇਂ ਤੁਹਾਡੇ ਕੋਲ ਸਕੈਨਰ ਉਪਲੱਬਧ ਨਹੀਂ ਹੈ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਅਜਿਹੇ ਸਮੇਂ 'ਚ ਤੁਹਾਡਾ ਸਮਾਰਟਫੋਨ ਤੁਹਾਡੀ ਮਦਦ ਕਰ ਸਕਦਾ ਹੈ। ਤੁਸੀਂ ਆਪਣੇ ਫੋਨ 'ਚ ਕੁਝ ਐਪਲੀਕੇਸ਼ਨਾਂ ਰਾਹੀਂ ਕਦੇ ਵੀ ਡਾਕਿਊਮੈਂਟ ਸਕੈਨ ਕਰ ਸਕਦੇ ਹੋ। ਉਥੇ ਹੀ ਕੁਝ ਸਮਾਰਟਫੋਨਜ਼ 'ਚ ਸਕੈਨਰ ਪਹਿਲਾਂ ਤੋਂ ਹੀ ਪ੍ਰੀ-ਇੰਸਟਾਲ ਹੁੰਦਾ ਹੈ। ਅੱਗੇ ਅਸੀਂ ਤੁਹਾਨੂੰ ਡਾਕਿਊਮੈਂਟ ਸਕੈਨਿੰਗ ਲਈ ਉਪਲੱਬਧ ਕੁਝ ਖਾਸ ਐਪਲੀਕੇਸ਼ਨਾਂ ਬਾਰੇ ਦੱਸਣ ਜਾ ਰਹੇ ਹਾਂ। 

1. ਕੈਮਸਕੈਨਰ
ਇਸ ਐਪਲੀਕੇਸ਼ਨ ਦੀ ਵਰਤੋਂ ਨਾਲ ਤੁਸੀਂ ਕਿਸੇ ਡਾਕਿਊਮੈਂਟ ਜਾਂ ਫੋਟੋ ਨੂੰ ਸਕੈਨ ਕਰ ਸਕਦੇ ਹੋ। ਇਹ ਐਪਲੀਕੇਸ਼ਨ ਸਕੈਨਿੰਗ ਦੌਰਾਨ ਤੁਹਾਨੂੰ ਪੇਪਰ ਦਾ ਆਕਾਰ ਸੈੱਟ ਕਰਨ 'ਚ ਮਦਦ ਕਰੇਗਾ। ਨਾਲ ਹੀ ਤੁਸੀਂ ਇਸ ਵਿਚ ਪੇਪਰ ਨੂੰ ਕ੍ਰੋਪ ਕਰਕੇ ਸਿਰਫ ਉਂਨਾ ਹੀ ਪੇਪਰ ਸਕੈਨ ਕਰ ਸਕਦੇ ਹੋ ਜਿੰਨਾ ਦੀ ਤੁਹਾਨੂੰ ਲੋੜ ਹੈ। ਕੈਮਸਕੈਨਰ ਨਾਲ ਸਕੈਨ ਕੀਤਾ ਗਿਆ ਡਾਕਿਊਮੈਂਟ ਬਿਲਕੁਲ ਸਪੱਸ਼ਟ ਹੋਵੇਗਾ। ਇਸ ਐਪ ਨੂੰ ਗੂਗਲ ਡਾਕਸ ਜਾਂ ਗੂਗਲ ਬਾਕਸ ਨਾਲ ਇੰਟੀਗ੍ਰੇਟ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਸਕੈਨ ਕੀਤੇ ਗਏ ਡਾਕਿਊਮੈਂਟ ਨੂੰ ਆਸਾਨੀ ਨਾਲ ਈ-ਮੇਲ ਵੀ ਕਰ ਸਕਦੇ ਹੋ। ਕੈਮਸਕੈਨਰ ਨੂੰ ਗੂਗਲ ਪਲੇ ਤੋਂ ਫਰੀ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ। 

2. ਫਾਸਟ ਸਕੈਨਰ
ਇਸ ਐਪਲੀਕੇਸ਼ਨ ਰਾਹੀਂ ਐਂਡਰਾਇਡ ਯੂਜ਼ਰਜ਼ ਮਲਟੀਪਲ ਪੇਜ ਵਰਗੇ ਕੋਈ ਡਾਕਿਊਮੈਂਟ, ਨੋਟਸ, ਇਨਵਾਇਸ, ਬਿਜ਼ਨੈੱਸ ਕਾਰਡ ਜਾਂ ਈਮੇਜ ਨੂੰ ਕਾਫੀ ਸਪੱਸ਼ਟਤਾ ਨਾਲ ਸਕੈਨ ਕਰ ਸਕਦੇ ਹਨ। ਫਾਸਟ ਸਕੈਨਰ ਨਾਲ ਸਕੈਨ ਕੀਤੇ ਗਏ ਡਾਕਿਊਮੈਂਟਸ ਨੂੰ ਪੀ.ਡੀ.ਐੱਫ. ਜਾਂ ਜੇ.ਪੀ.ਜੀ. ਫਾਇਲ ਦੇ ਰੂਪ 'ਚ ਪ੍ਰਿੰਟ ਲੈਣ ਤੋਂ ਇਲਾਵਾ ਈ-ਮੇਲ ਵੀ ਕਰ ਸਕਦੇ ਹੋ। ਇਸ ਐਪ 'ਚ ਸਕੈਨਿੰਗ ਦੌਰਾਨ ਤੁਹਾਨੂੰ ਈਮੇਜ ਐਡੀਟਿੰਗ ਆਪਸ਼ਨ ਵੀ ਉਪਲੱਬਧ ਹੋਣਗੇ। ਨਾਲ ਹੀ ਫਾਸਟ ਸਕੈਨਰ ਐਪ ਦੀ ਖਾਸੀਅਤ ਹੈ ਕਿ ਇਸ ਨੂੰ ਨਾ ਸਿਰਫ ਸਮਾਰਟਫੋਨ 'ਤੇ ਸਗੋਂ ਟੈਬਲੇਟ 'ਤੇ ਵੀ ਇਸਤੇਮਾਲ ਕਰ ਸਕਦੇ ਹੋ। ਜੋ ਕਿ ਗੂਗਲ ਪਲੇ ਸਟੋਰ 'ਤੇ ਫਰੀ 'ਚ ਡਾਊਨਲੋਡਿੰਗ ਲਈ ਉਪਲੱਬਧ ਹੈ। 

3, ਡਾਕਿਊਮੈਂਟ ਸਕੈਨਰ
ਐਂਡਰਾਇਡ ਫੋਨ ਯੂਜ਼ਰਜ਼ ਲਈ ਡਾਕਿਊਮੈਂਟ ਸਕੈਨਰ ਵੀ ਸਕੈਨਿੰਗ ਦੀ ਇਕ ਬਿਹਤਰ ਐਪਲੀਕੇਸ਼ਨ ਹੈ। ਇਸ ਵਿਚ ਤੁਸੀਂ ਕਿਸੇ ਵੀ ਡਾਕਿਊਮੈਂਟ ਨੂੰ ਸਕੈਨ ਕਰ ਸਕਦੇ ਹੋ। ਨਾਲ ਹੀ ਇਸ ਵਿਚ ਸਿੱੱਧੇ ਗੂਗਲ ਡਾਕਸ ਅਤੇ ਡ੍ਰਾਪਬਾਕਸ 'ਚ ਅਪਲੋਡਿੰਗ ਦੀ ਵੀ ਸੁਵਿਧਾ ਉਪਲੱਬਧ ਹੈ। ਇਸ ਤੋਂ ਇਲਾਵਾ ਸਕੈਨ ਕੀਤੇ ਗਏ ਮਲਟੀਪਲ ਸਕੈਨ ਪੇਜਾਂ ਨੂੰ ਆਸਾਨੀ ਨਾਲ ਈ-ਮੇਲ ਵੀ ਕੀਤਾ ਜਾ ਸਕਦਾ ਹੈ। ਡਾਕਿਊਮੈਂਟ ਸਕੈਨਰ ਐਪਲੀਕੇਸ਼ਨ ਨੂੰ ਗੂਗਲ ਪਲੇ ਸਟੋਰ ਤੋਂ ਫਰੀ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ। 

4. ਮੋਬਾਇਲ ਡਾਕ ਸਕੈਨਰ 3 ਲਾਈਟ
ਇਹ ਐਪਲੀਕੇਸ਼ਨ ਕਿਸੇ ਵੀ ਈਮੇਜ ਨੂੰ ਪੀ.ਡੀ.ਐੱਫ. ਫਾਰਮੇਟ 'ਚ ਟ੍ਰਾਂਸਫਰ ਕਰ ਸਕਦੀ ਹੈ। ਇਸ ਵਿਚ ਤੁਹਾਨੂੰ ਸਕੈਨਿੰਗ ਦੌਰਾਨ ਹਾਈ ਕੁਆਲਿਟੀ ਡਾਕਿਊਮੈਂਟ ਐੱਜ ਡਿਟੈੱਕਸ਼ਨ ਵਰਗੇ ਫੀਚਰਜ਼ ਉਪਲੱਬਧ ਹੋਣਗੇ। ਨਾਲ ਹੀ ਤੁਸੀਂ ਮੋਬਾਇਲ ਡਾਕ ਸਕੈਨਰ 3 ਲਾਈਟ ਨਾਲ ਸਕੈਨਿੰਗ ਕਰਦੇ ਸਮੇਂ ਖਰਾਬ ਈਮੇਜ ਕੁਆਲਿਟੀ ਨੂੰ ਵੀ ਬਿਹਤਰ ਕਰ ਸਕਦੇ ਹੋ। ਇਥੇ ਤੁਸੀਂ ਈਮੇਜ ਦੇ ਨਾਲ ਕਿਸੇ ਵੀ ਡਾਕਿਊਮੈਂਟ, ਮੈਗਜ਼ੀਨ, ਆਰਟੀਕਲ ਜਾਂ ਪੋਸਟਰ ਆਦਿ ਨੂੰ ਸਕੈਨ ਕਰਕੇ ਕਲਾਊਡ ਸਟੋਰਜ ਅਤੇ ਸਸ਼ਲ ਨੈੱਟਵਰਕ 'ਤੇ ਇੰਟੀਗ੍ਰੇਟ ਵੀ ਕਰ ਸਕਦੇ ਹੋ। ਇਸ ਐਪ ਨੂੰ ਗੂਗਲ ਪਲੇ ਸਟੋਰ ਤੋਂ ਫਰੀ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ। 

5. ਟਿਨੀ ਸਕੈਨਰ
ਇਹ ਐਪਲੀਕੇਸ਼ਨ ਡਾਕਿਊਮੈਂਟ ਨੂੰ ਸਕੈਨ ਕਰਨ ਤੋਂ ਇਲਾਵਾ ਈਮੇਜ ਅਤੇ ਪੀ.ਡੀ.ਐੱਫ. ਫਾਇਲ ਨੂੰ ਵੀ ਸਕੈਨ ਕਰਦੀ ਹੈ। ਇਸ ਦੀ ਵਰਤੋਂ ਐਂਡਰਾਇਡ ਫੋਨ ਅਤੇ ਟੈਬਲੇਟ ਦੋਵਾਂ 'ਤੇ ਕੀਤੀ ਜਾ ਸਕਦੀ ਹੈ। ਟਿਨੀ ਸਕੈਨਰ ਨਾਲ ਸਕੈਨ ਕੀਤੇ ਗਏ ਡਾਕਿਊਮੈਂਟ ਨੂੰ ਈ-ਮੇਲ ਕਰਨ ਦੇ ਨਲਾ ਹੀ ਡ੍ਰਾਪਬਾਕਸ, ਐਵਰਨੋਟ, ਗੂਗਲ ਡ੍ਰਾਈਵ, ਵਨਡ੍ਰਾਈਵ ਅਤੇ ਬਾਕਸ 'ਤੇ ਵੀ ਇੰਟੀਗ੍ਰੇਟ ਕਰ ਸਕਦੇ ਹੋ। ਉਥੇ ਹੀ ਤੁਸੀਂ ਟਿਨੀ4 ਫੈਕਸ ਐਪ ਦੀ ਵਰਤੋਂ ਕਰਕੇ ਫੋਨ ਨਾਲ ਫੈਕਸ ਵੀ ਭੇਜ ਸਕਦੇ ਹੋ। ਟਿਨੀ ਸਕੈਨਰ ਐਪ 'ਚ ਤੁਸੀਂ ਬਲੈਕ ਐਂਡ ਵਾਈਟ, ਗ੍ਰੇਸਕੇਲ ਅਤੇ ਕਲਰ 'ਚ ਵੀ ਸਕੈਨਿੰਗ ਕਰ ਸਕਦੇ ਹੋ। ਇਹ ਐਪ ਗੂਗਲ ਪਲੇ ਸਟੋਰ 'ਤੇ ਫਰੀ 'ਚ ਡਾਊਨਲੋਡ ਕਰਨ ਲਈ ਉਪਲੱਬਧ ਹੈ।


Related News