ਇੰਝ ਕਰੋ Jio Gigafiber ਦੀ ਆਨਲਾਈਨ ਰਜਿਸਟ੍ਰੇਸ਼ਨ, ਇਹ ਆਸਾਨ ਤਰੀਕਾ

08/14/2019 11:38:29 AM

ਗੈਜੇਟ ਡੈਸਕ– ਰਿਲਾਇੰਸ ਦੀ 42ਵੀਂ ਸਾਲਾਨਾ ਆਮ ਬੈਠਕ (ਏ.ਜੀ.ਐੱਮ.) ਦੌਰਾਨ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਈ ਵੱਡੇ ਐਲਾਨ ਕੀਤੇ। ਇਸ ਦੌਰਾਨ ਜਿਓ ਗੀਗਾ ਫਾਈਬਰ ਦੇ ਪਲਾਨਸ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਕਿ ਕਿ ਜਿਓ ਗੀਗਾ ਫਾਈਬਰ ਬ੍ਰਾਡਬੈਂਡ ਪਲਾਨਸ ਦੀ ਸ਼ੁਰੂਆਤੀ ਕੀਮਤ 700 ਰੁਪਏ ਤੋਂ ਸ਼ੁਰੂ ਹੋਵੇਗੀ ਜੋ 10,000 ਰੁਪਏ ਤਕ ਜਾਵੇਗੀ। ਇਸ ਸਰਵਿਸ ਨੂੰ 5 ਸਤੰਬਰ 2019 ਤੋਂ ਵਪਾਰਕ ਤੌਰ ’ਤੇ ਉਪਲੱਬਧ ਕਰਵਾ ਦਿੱਤਾ ਜਾਵੇਗਾ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਇਸ ਸਰਵਿਸ ਨੂੰ ਲੈ ਕੇ ਰਜਿਸਟ੍ਰੇਸ਼ਨ ਕਿਵੇਂ ਕਰੀਏ। ਇਸ ਬਾਰੇ ਹੀ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਣ ਵਾਲੇ ਹਾਂ। 

PunjabKesari

- ਜਿਓ ਗੀਗਾ ਫਾਈਬਰ ਸਰਵਿਸ ਦਾ ਫਾਇਦਾ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਜਿਓ ਦੀ ਅਧਿਕਾਰਤ ਵੈੱਬਸਾਈਟ jio.com ’ਤੇ ਜਾਣਾ ਹੋਵੇਗਾ। 
- ਇਸ ਤੋਂ ਬਾਅਦ gigafiber.jio.com/registration ’ਤੇ ਕਲਿੱਕ ਕਰਨਾ ਹੋਵੇਗਾ। 
- ਪੇਜ ਓਪਨ ਹੁੰਦੇ ਹੀ ਤੁਹਾਡੇ ਕੋਲੋਂ ਪੁੱਛਿਆ ਜਾਵੇਗਾ ਕਿ ਤੁਸੀਂ ਆਪਣੇ ਘਰ ’ਚ ਜਿਓ ਗੀਗਾ ਫਾਈਬਰ ਦਾ ਕੁਨੈਕਸ਼ਨ ਚਾਹੁੰਦੇ ਹੋ ਜਾਂ ਆਪਣੇ ਦਫਤਰ ’ਚ। ਇਸ ਤੋਂ ਇਲਾਵਾ ਇਥੇ ਤੁਹਾਨੂੰ ਐਡਰੈੱਸ ਦੀ ਵੀ ਜਾਣਕਾਰੀ ਭਰਨੀ ਹੋਵੇਗੀ। 
- ਗਾਹਕ ਨੂੰ ਇਥੇ ਆਪਣਾ ਨਾਂ, ਮੋਬਾਇਲ ਨੰਬਰ ਅਤੇ ਈ-ਮੇਲ ਆਈ.ਡੀ. ਭਰਨੀ ਹੋਵੇਗੀ। ਜਿਸ ਤੋਂ ਬਾਅਦ ਤੁਹਾਡੇ ਦੁਆਰਾ ਦਿੱਤੇ ਗਏ ਮੋਬਾਇਲ ਨੰਬਰ ’ਤੇ ਇਕ ਓ.ਟੀ.ਪੀ. ਆਏਗਾ। 
- ਓ.ਟੀ.ਪੀ. ਨੂੰ ਇੰਸਰਟ ਕਰਨ ਤੋਂ ਬਾਅਦ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਵੇਗੀ। ਇਸ ਤੋਂ ਬਾਅਦ ਜਿਓ ਲੋਂ ਤੁਹਾਨੂੰ ਇਕ ਈ-ਮੇਲ ਅਤੇ ਇਕ ਮੈਸੇਜ ਆਏਗਾ। 
- ਇਸ ਤੋਂ ਬਾਅਦ ਜਿਓ ਦੇ ਅਧਿਕਾਰੀ ਤੁਹਾਡੇ ਨਾਲ ਸੰਪਰਕ ਕਰਨਗੇ ਜਿਸ ਤੋਂ ਬਾਅਦ ਤੁਹਾਨੂੰ ਜਿਓ ਗੀਗਾ ਫਾਈਬਰ ਦੇ ਕੁਨੈਕਸ਼ਨ ਦੀ ਅਪਰੂਵਲ ਮਿਲੇਗੀ। 

PunjabKesari

ਫਿਲਹਾਲ ਕੰਪਨੀ ਨੇ ਸਕਿਓਰਿਟੀ ਅਤੇ ਡਿਵਾਈਸ ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ। ਰਿਪੋਰਟ ਮੁਤਾਬਕ, ਜਿਓ ਗੀਗਾ ਫਾਈਬਰ ਲਈ ਸਕਿਓਰਿਟੀ ਦੇ ਤੌਰ ’ਤੇ ਗਾਹਕਾਂ ਕੋਲੋਂ 4,500 ਰੁਪਏ ਲਏ ਜਾ ਰਹੇ ਹਨ। ਜੋ ਕਿ ਰਿਫੰਡੇਬਲ ਹੋਣਗੇ ਮਤਲਬ ਕਿ ਜਦੋਂ ਤੁਸੀਂ ਕੁਨੈਕਸ਼ਨ ਕਟਵਾਉਂਦੇ ਹੋ ਤਾਂ ਕੰਪਨੀ ਸਕਿਓਰਿਟੀ ਦੀ ਰਕਮ ਵਾਪਸ ਕਰ ਦੇਵੇਗੀ।


Related News