ਹੁਣ ਚੁਟਕੀ 'ਚ ਵਾਪਸ ਆ ਜਾਵੇਗਾ ਵਟਸਐਪ 'ਤੇ ਡਿਲੀਟ ਹੋਇਆ ਮੈਸੇਜ, ਜਾਣੋ ਕਿਵੇਂ

12/20/2022 5:23:20 PM

ਗੈਜੇਟ ਡੈਸਕ- ਵਟਸਐਪ ਨੇ ਡਿਲੀਟ ਕੀਤੇ ਗਏ ਮੈਸੇਜ ਨੂੰ ਵਾਪਸ ਲਿਆਉਣ ਦਾ ਨਵਾਂ ਫੀਚਰ ਪੇਸ਼ ਕੀਤਾ ਹੈ। ਵਟਸਐਪ 'ਚ ਕਿਸੇ ਨੂੰ ਭੇਜਿਆ ਜਾਣ ਵਾਲਾ ਮੈਸੇਜ ਕਈ ਵਾਰ ਅਸੀਂ ਗਲਤੀ ਨਾਲ ਕਿਸੇ ਹੋਰ ਨੂੰ ਭੇਜ ਦਿੰਦੇ ਹਾਂ। ਅਜਿਹੇ 'ਚ 'ਡਿਲੀਟ ਫਾਰ ਐਵਰੀਵਨ' ਫੀਚਰ ਦੀ ਮਦਦ ਨਾਲ ਉਸਨੂੰ ਸਾਹਮਣੇ ਵਾਲੇ ਦੇ ਫੋਨ 'ਚੋਂ ਵੀ ਡਿਲੀਟ ਕਰਨਾ ਸੰਭਵ ਹੁੰਦਾ ਹੈ। ਹਾਲਾਂਕਿ ਜੇਕਰ ਅਸੀਂ ਉਸਦੀ ਥਾਂ 'ਡਿਲੀਟ ਫਾਰ ਮੀ' ਕਰ ਦੇਈਏ ਤਾਂ ਉਹ ਮੈਸੇਜ ਸਾਡੀ ਚੈਟ 'ਚੋਂ ਵੀ ਡਿਲੀਟ ਹੋ ਜਾਂਦਾ ਹੈ ਪਰ ਸਾਹਮਣੇ ਵਾਲੇ ਦੇ ਫੋਨ 'ਚ ਰਹਿ ਜਾਂਦਾ ਹੈ। ਹੁਣ ਇਸ ਗਲਤੀ ਨੂੰ ਸੁਧਾਰਣ ਦਾ ਮੌਕਾ ਮਿਲੇਗਾ। ਅਸੀਂ ਉਸ ਡਿਲੀਟ ਕੀਤੇ ਗਏ ਮੈਸੇਜ ਨੂੰ ਆਪਣੀ ਚੈਟ 'ਚ ਵਾਪਸ ਲਿਆ ਸਕਦੇ ਹਾਂ ਉਹ ਵੀ ਬੜੀ ਆਸਾਨੀ ਨਾਲ।

ਇਹ ਵੀ ਪੜ੍ਹੋ– ਹੋਂਡਾ ਦੇ ਇਸ ਮੋਟਰਸਾਈਕਲ 'ਤੇ ਮਿਲ ਰਹੀ 50 ਹਜ਼ਾਰ ਰੁਪਏ ਤਕ ਦੀ ਭਾਰੀ ਛੋਟ

ਇੰਝ ਵਾਪਸ ਆਏਗਾ ਡਿਲੀਟ ਹੋਇਆ ਮੈਸੇਜ

ਜਦੋਂ ਵੀ ਕਿਸੇ ਮੈਸੇਜ ਨੂੰ 'ਡਿਲੀਟ ਫਾਰ ਮੀ' ਕੀਤਾ ਜਾਵੇਗਾ, ਤਾਂ 5 ਸਕਿੰਟਾਂ ਤਕ ਉਸ ਮੈਸੇਜ ਨੂੰ ਵਾਪਸ ਪਾਉਣ ਦਾ ਆਪਸ਼ਨ ਰਹੇਗਾ। ਮੈਸੇਜ ਨੂੰ 'ਡਿਲੀਟ ਫਾਰ ਮੀ' ਕਰਦੇ ਹੀ ਹੇਠਾਂ 'ਅਨਡੂ' ਦਾ ਆਪਸ਼ਨ ਦਿਸਣ ਲੱਗੇਗਾ। ਅਨਡੂ 'ਤੇ ਕਲਿੱਕ ਕਰਦੇ ਹੀ ਉਹ ਮੈਸੇਜ ਮੁੜ ਦਿਸਣ ਲੱਗੇਗਾ। ਉਸ ਤੋਂ ਬਾਅਦ ਤੁਸੀਂ ਚਾਹੋ ਤਾਂ ਉਸ ਮੈਸੇਜ ਨੂੰ ਚੈਟ 'ਚ ਰੱਖ ਸਕਦੇ ਹੋ ਜਾਂ ਫਿਰ 'ਡਿਲੀਟ ਫਾਰ ਐਵਰੀਵਨ' ਕਰ ਸਕਦੇ ਹੋ।

ਇਹ ਵੀ ਪੜ੍ਹੋ– Airtel ਦੇ ਜ਼ਬਰਦਸਤ ਪਲਾਨ, ਇਕ ਰੀਚਾਰਜ 'ਚ ਚੱਲੇਗਾ 4 ਲੋਕਾਂ ਦਾ ਸਿਮ, ਨਾਲ ਮਿਲਣਗੇ ਇਹ ਫਾਇਦੇ


Rakesh

Content Editor

Related News