ਗਲਤੀ ਨਾਲ ਡਿਲੀਟ ਹੋ ਗਿਆ ਹੈ ਫੋਨ ’ਤੇ ਆਇਆ ਜ਼ਰੂਰੀ ਨੋਟੀਫਿਕੇਸ਼ਨ? ਇੰਝ ਲਿਆਓ ਵਾਪਸ
Tuesday, Aug 17, 2021 - 03:18 PM (IST)
ਗੈਜੇਟ ਡੈਸਕ– ਫੋਨ ’ਤੇ ਆਉਣ ਵਾਲੇ ਨੋਟੀਫਿਕੇਸ਼ਨ ਰੋਜ਼ਾਨਾ ਦੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਗਏ ਹਨ। ਇਹ ਆਉਣ ਵਾਲੀ ਕਾਲ, ਮੈਸੇਜ ਅਤੇ ਦੂਜੇ ਐਪਸ ਦੇ ਨੋਟੀਫਿਕੇਸ਼ਨ ਬਾਰੇ ਦੱਸਦੇ ਹਨ। ਪੂਰੇ ਦਿਨ ’ਚ ਸਾਨੂੰ ਕਈ ਫਾਲਤੂ ਨੋਟੀਫਿਕੇਸ਼ਨ ਵੀ ਮਿਲਦੇ ਰਹਿੰਦੇ ਹਨ। ਇਹ ਜ਼ਿਆਦਾਤਰ ਥਰਡ ਪਾਰਟੀ ਐਪਸ ਦੇ ਹੁੰਦੇ ਹਨ। ਇਹ ਐਡ ਅਤੇ ਦੂਜੇ ਪ੍ਰਮੋਸ਼ਨ ਯੂਜ਼ਰਸ ਦੇ ਮੋਬਾਇਲ ’ਤੇ ਭੇਜਦੇ ਰਹਿੰਦੇ ਹਨ। ਇਸ ਕਾਰਨ ਅਸੀਂ ਨੋਟੀਫਿਕੇਸ਼ਨ ਕਲੀਅਰ ਕਰ ਦਿੰਦੇ ਹਾਂ, ਜਿਸ ਨਾਲ ਸਾਰੇ ਨੋਟੀਫਿਕੇਸ਼ਨ ਇਕ ਵਾਰ ’ਚ ਕਲੀਅਰ ਹੋ ਜਾਂਦੇ ਹਨ। ਅਜਿਹੇ ’ਚ ਕਈ ਵਾਰ ਜ਼ਰੂਰੀ ਨੋਟੀਫਿਕੇਸ਼ਨ ਵੀ ਡਿਲੀਟ ਹੋ ਜਾਂਦੇ ਹਨ। ਜੇਕਰ ਤੁਹਾਡੇ ਕੋਲੋਂ ਵੀ ਗਲਤੀ ਨਾਲ ਕੋਈ ਜ਼ਰੂਰੀ ਨੋਟੀਫਿਕੇਸ਼ਨ ਡਿਲੀਟ ਹੋ ਗਿਆ ਹੈ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਨੋਟੀਫਿਕੇਸ਼ਨ ਕਲੀਅਰ ਹੋਣ ਤੋਂ ਬਾਅਦ ਵੀ ਉਸ ਨੂੰ ਰਿਕਵਰ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ– ਸਭ ਤੋਂ ਜ਼ਿਆਦਾ ਕੌਣ ਵੇਖਦਾ ਹੈ ਤੁਹਾਡੀ WhatsApp DP, ਇੰਝ ਲਗਾਓ ਪਤਾ
ਸਾਰੇ ਐਂਡਰਾਇਡ ਫੋਨ ਜੋ ‘ਜੈਲੀ ਬੀਨ’ ਜਾਂ ਉਸ ਤੋਂ ਉਪਰ ਦੇ ਵਰਜ਼ਨ ’ਤੇ ਚਲਦੇ ਹਨ ਉਸ ਵਿਚ ਨੋਟੀਫਿਕੇਸ਼ਨ ਲੌਗ ਨੂੰ ਮੈਂਟੇਨ ਕੀਤਾ ਜਾਂਦਾ ਹੈ। ਇਹ ਆਉਣ ਵਾਲੇ ਸਾਰੇ ਨੋਟੀਫਿਕੇਸ਼ਨ ਹਿਸਟਰੀ ਨੂੰ ਸੇਵ ਕਰਕੇ ਰੱਖਦਾ ਹੈ। ਇਥੇ ਅਸੀਂ ਦੱਸ ਰਹੇ ਹਾਂ ਤੁਸੀਂ ਕਿਸ ਤਰ੍ਹਾਂ ਐਂਡਰਾਇਡ ਫੋਨ ’ਚੋਂ ਡਿਲੀਟ ਕਰ ਚੁੱਕੇ ਨੋਟੀਫਿਕੇਸ਼ਨ ਨੂੰ ਰਿਕਵਰ ਕਰ ਸਕਦੇ ਹੋ।
ਇਸ ਲਈ ਇਥੇ ਤੁਹਾਨੂੰ ਦੋ ਤਰੀਕੇ ਦੱਸ ਰਹੇ ਹਾਂ। ਪਹਿਲੇ ਤਰੀਕੇ ’ਚ ਤੁਸੀਂ ਬਿਲਟ ਇਨ ਨੋਟੀਫਿਕੇਸ਼ਨ ਲੌਗ ਰਾਹੀਂ ਇਸ ਨੂੰ ਰਿਕਵਰ ਕਰ ਸਕਦੇ ਹੋ। ਇਸ ਲਈ ਤੁਹਾਡੇ ਕੋਲ ਸਟਾਕ ਐਂਡਰਾਇਡ ਫੋਨ ਹੋਣਾ ਜ਼ਰੂਰੀ ਹੈ। ਇਹ widget ’ਚ ਉਪਲੱਬਧ ਹੈ। ਤੁਹਾਨੂੰ ਸਭ ਤੋਂ ਪਹਿਲਾਂ ਹੋਮ ਸਕਰੀਨ ’ਤੇ ਕਿਤੇ ਵੀ ਟੈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ widget ਦੇ ਆਪਸ਼ਨ ’ਤੇ ਜਾਣਾ ਹੋਵੇਗਾ।
ਇਹ ਵੀ ਪੜ੍ਹੋ– ਇਹ ਹਨ ਭਾਰਤ ’ਚ ਮਿਲਣ ਵਾਲੇ 5 ਸਭ ਤੋਂ ਸਸਤੇ 5G ਸਮਾਰਟਫੋਨ, ਕੀਮਤ 13,999 ਰੁਪਏ ਤੋਂ ਸ਼ੁਰੂ
ਇਥੇ ਤੁਹਾਨੂੰ ਕਈ widget ਦਿਸਣਗੇ। ਇਥੇ ਤੁਹਾਨੂੰ ਸੈਟਿੰਗ widget ਨੂੰ ਹੋਮ ਸਕਰੀਨ ’ਤੇ ਲੈ ਆਉਣਾ ਹੈ। ਇਹ ਜਿਵੇਂ ਹੀ ਹੋਮ ਸਕਰੀਨ ’ਤੇ ਐਡ ਹੋਵੇਗਾ, ਇਹ ਆਟੋਮੈਟਿਕਲੀ ਸੈਟਿੰਗ ਮੈਨਿਊ ਓਪਨ ਕਰ ਦੇਵੇਗਾ। ਇਸ ਤੋਂ ਬਾਅਦ ਨੋਟੀਫਿਕੇਸ਼ਨ ਲੌਗ ’ਚ ਜਾਓ। ਇਸ ਤੋਂ ਬਾਅਦ ਜਿੱਥੇ ਤੁਸੀਂ ਸੈਟਿੰਗ widget ਰੱਖਿਆ ਸੀ, ਉਥੇ ਨੋਟੀਫਿਕੇਸ਼ਨ ਲਾਗ ਦਿਸਣ ਲੱਗੇਗਾ। ਡਿਲੀਟ ਹੋਏ ਨੋਟੀਫਿਕੇਸ਼ਨ ਨੂੰ ਵੇਖਣ ਲਈ ਤੁਹਾਨੂੰ ਇਸ widget ’ਤੇ ਟੈਪ ਕਰਨਾ ਹੋਵੇਗਾ। ਇਥੇ ਤੁਹਾਨੂੰ ਸਾਰੇ ਨੋਟੀਫਿਕੇਸ਼ਨ ਦਾ ਐਕਸੈਸ ਮਿਲ ਜਾਵੇਗਾ।
ਡਿਲੀਟ ਹੋਏ ਨੋਟੀਫਿਕੇਸ਼ਨ ਨੂੰ ਰਿਕਵਰ ਕਰਨ ਦਾ ਦੂਜਾ ਤਰੀਕਾ ਥਰਡ ਪਾਰਟੀ ਐਪ ਹੈ, ਜਿਨ੍ਹਾਂ ਐਂਡਰਾਇਡ ਫੋਨ ’ਚ ਉਪਰ ਦੱਸਿਆ ਗਿਆ ਤਰੀਕਾ ਕੰਮ ਨਹੀਂ ਕਰਦਾ ਉਹ ਇਸ ਦਾ ਇਸਤੇਮਾਲ ਕਰ ਸਕਦੇ ਹਨ। ਥਰਡ ਪਾਰਟੀ ਐਪ ’ਚ ਤੁਹਾਨੂੰ ਇਸ ਲਈ ਕਈ ਐਪਸ ਮਿਲ ਜਾਣਗੇ। ਇਨ੍ਹਾਂ ’ਚੋਂ ਇਕ Notification History Log ਹੈ। ਇਸ ਨੂੰ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਜ਼ਰੂਰੀ ਪਰਮਿਸ਼ਨ ਦੇ ਦਿਓ। ਇਹ ਤੁਹਾਡੇ ਸਾਰੇ ਨੋਟੀਫਿਕੇਸ਼ਨ ਦਾ ਲਾਗ ਬਣਾ ਕੇ ਰੱਖਦਾ ਹੈ, ਜਿਸ ਨੂੰ ਤੁਸੀਂ ਐਪ ’ਚ ਜਾ ਕੇ ਐਕਸੈਸ ਕਰ ਸਕਦੇ ਹੋ। ਤੁਸੀਂ ਦੂਜੇ ਥਰਡ ਪਾਰਟੀ ਐਪਸ ਵੀ ਚੁਣ ਕਰ ਸਕਦੇ ਹੋ।
ਇਹ ਵੀ ਪੜ੍ਹੋ– 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ 5 ਸ਼ਾਨਦਾਰ ਸਮਾਰਟਫੋਨ, ਖਰੀਦਣ ਲਈ ਵੇਖੋ ਪੂਰੀ ਲਿਸਟ