ਬਿਨਾਂ ਡਾਊਨਲੋਡ ਕੀਤੇ ਇੰਝ ਆਨਲਾਈਨ ਖੇਡੋ Free Fire Game

Monday, Jul 12, 2021 - 05:08 PM (IST)

ਗੈਜੇਟ ਡੈਸਕ– ਫ੍ਰੀ ਫਾਇਰ ਗੇਮ ਮੋਬਾਇਲ ਪਲੇਟਫਾਰਮ ’ਤੇ ਆ ਕੇ ਆਪਣੀ ਸ਼ੈਲੀ ਦੀਆਂ ਟਾਪ ਗੇਮਾਂ ’ਚੋਂ ਇਕ ਬਣ ਕੇ ਸਾਹਮਣੇ ਆਈ ਹੈ। ਗੇਮ ਨੂੰ ਵਿਸ਼ਵ ਪੱਧਰ ’ਤੇ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਇਸ ਵਿਚ ਵੱਡਾ ਪਲੇਅਰ ਬੇਸ ਹੈ। ਰਿਲੀਜ਼ ਹੋਣ ਤੋਂ ਬਾਅਦ ਹੁਣ ਤਕ ਇਹ ਗੇਮ ਕਈ ਪ੍ਰਾਪਤੀਆਂ ਹਾਸਲ ਕਰ ਚੁੱਕੀ ਹੈ। ਇਸ ਗੇਮ ਨੂੰ ਆਏ ਹੋਏ ਹੁਣ ਤਕ ਕਰੀਬ 4 ਸਾਲ ਪੂਰੇ ਹੋਣ ਵਾਲੇ ਹਨ। ਅਗਸਤ ’ਚ ਇਸ ਗੇਮ ਦੀ ਚੌਥੀ ਵਰ੍ਹੇਗੰਢ ਮਨਾਈ ਜਾ ਸਕਦੀ ਹੈ। ਜਿਨ੍ਹਾਂ ਲੋਕਾਂ ਨੇ ਹੁਣ ਤਕ ਇਹ ਗੇਮ ਨਹੀਂ ਖੇਡੀ ਉਹ ਗੂਗਲ ਪਲੇਅ ਸਟੋਰ ’ਤੇ ਇਸ ਗੇਮ ਦਾ ਡੈਮੋ ਵੇਖ ਸਕਦੇ ਹਨ। ਇਹ ਵੇਖ ਸਕਦੇ ਹਨ ਕਿ ਫ੍ਰੀ ਫਾਇਰ ਗੇਮ ਕਿਵੇਂ ਕੰਮ ਕਰਦੀ ਹੈ। 

ਇਹ ਵੀ ਪੜ੍ਹੋ– ਐਂਡਰਾਇਡ ਤੇ iOS ਦੀ ਤਰ੍ਹਾਂ ਹੁਣ Window 11 ’ਚ ਵੀ ਹਰ ਸਾਲ ਮਿਲਣਗੇ ਨਵੇਂ ਫੀਚਰ ਤੇ ਅਪਡੇਟ

ਗੂਗਲ ਪਲੇਅ ਸਟੋਰ ’ਤੇ ਫ੍ਰੀ ਫਾਇਰ ਡੈਮੋ ਕਿਵੇਂ ਖੇਡੋ, ਯੂਜ਼ਰਸ ਨੂੰ ਗੂਗਲ ਪਲੇਅ ਸਟੋਰ ’ਤੇ ਫ੍ਰੀ ਫਾਇਰ ਡੈਮੋ ਗੇਮ ਖੇਡਣ ਲਈ ਇਨ੍ਹਾਂ ਸਟੈਪਸ ਦਾ ਪਾਲਨ ਕਰਨਾ ਚਾਹੀਦਾ ਹੈ:

1. ਸਭ ਤੋਂ ਪਹਿਲਾਂ ਆਪਣੇ ਸਮਾਰਟਫੋਨ ’ਤੇ ਗੂਗਲ ਪਲੇਅ ਸੋਟਰ ਓਪਨ ਕਰੋ ਅਤੇ ਸਰਚ ਬਾਰ ’ਚ Garena Free Fire ਸਰਚ ਕਰ।

2. ਉਸ ਤੋਂ ਬਾਅਦ ਫੋਨ ਦੀ ਸਕਰੀਨ ’ਤੇ ਦੋ ਆਪਸ਼ਨ ਨਜ਼ਰ ਆਉਣਗੇ, ਟਰਾਈ ਨਾਓ ਅਤੇ ਇੰਸਟਾਲ ਕਰੋ।

3. ਆਨਲਾਈਨ ਡੈਮੋ ਖੇਡਣ ਲਈ ਟਰਾਈ ਨਾਓ ’ਤੇ ਕਲਿੱਕ ਕਰਨਾ ਹੋਵੇਗਾ। 

4. ਯੂਜ਼ਰਸ ਨੂੰ ਕਰੀਬ ਦੋ ਮਿੰਟਾਂ ਲਈ ਇਕ ਛੋਟੀ ਸਪੇਸ ’ਚ 6 ਹੋਰ ਬਾਟਸ ਖਿਲਾਫ ਰੱਖਿਆ ਜਾਵੇਗਾ। BooYah ਲਈ ਉਨ੍ਹਾਂ ਸਾਰਿਆਂ ਨੂੰ ਮਾਰਨਾ ਹੋਵੇਗਾ। 

ਇਹ ਵੀ ਪੜ੍ਹੋ– ‘ਗੂਗਲ ਮੀਟ’ ਰਾਹੀਂ ਵੀਡੀਓ ਕਾਲਿੰਗ ਹੋਵੇਗੀ ਮਜ਼ੇਦਾਰ, ਕੰਪਨੀ ਨੇ ਐਡ ਕੀਤੇ AR ਮਾਸਕ ਤੇ ਨਵੇਂ ਫਿਲਟਰ


Rakesh

Content Editor

Related News