Instagram ’ਤੇ ਕੋਈ ਨਹੀਂ ਵੇਖ ਸਕੇਗਾ ਤੁਹਾਡਾ ਆਨਲਾਈਨ ਸਟੇਟਸ, ਜਾਣੋ ਕਿਵੇਂ

Friday, Jan 14, 2022 - 04:41 PM (IST)

Instagram ’ਤੇ ਕੋਈ ਨਹੀਂ ਵੇਖ ਸਕੇਗਾ ਤੁਹਾਡਾ ਆਨਲਾਈਨ ਸਟੇਟਸ, ਜਾਣੋ ਕਿਵੇਂ

ਗੈਜੇਟ ਡੈਸਕ– ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਤੁਹਾਡੇ ਐਕਟਿਵ ਹੋਣ ਦਾ ਟਾਈਮ ਵੀ ਦੱਸਦਾ ਹੈ। ਵਟਸਐਪ ਅਤੇ ਫੇਸਬੁੱਕ ਮੈਸੰਜਰ ਦੀ ਤਰ੍ਹਾਂ ਯੂਜ਼ਰਸ ਇਸ ’ਤੇ ਵੀ ਵੇਖ ਸਕਦੇ ਹਨ ਕਿ ਤੁਸੀਂ ਆਖਰੀ ਵਾਰ ਕਦੋਂ ਐਕਟਿਵ ਸੀ। ਸਟੇਟਸ ਆਪਸ਼ਨ ਤੋਂ ਤੁਸੀਂ ਜਿਸਨੂੰ DM ਕੀਤਾ ਹੈ ਉਹ ਤੁਹਾਡੇ ਰਿਸੈਂਟ ਐਕਟਿਵ ਜਾਂ ਆਨਲਾਈਨ ਸਟੇਟਸ ਨੂੰ ਵੇਖ ਸਕਦੇ ਹਨ। ਹਾਲਾਂਕਿ, ਇਸ ਫੀਚਰ ਨੂੰ ਇੰਸਟਾਗ੍ਰਾਮ ਤੋਂ ਡਿਸੇਬਲ ਕੀਤਾ ਜਾ ਸਕਦਾ ਹੈ। ਇਸ ਲਈ ਤੁਸੀਂ ਇਸਦੀ ਸੈਟਿੰਗ ’ਚ ਬਦਲਾਅ ਕਰ ਸਕਦੇ ਹੋ। 

ਤੁਹਾਡੀ ਐਕਟੀਵਿਟੀ ਸਿਰਫ ਤੁਸੀਂ ਜਿਸ ਨੂੰ ਫਾਲੋ ਕਰਦੇ ਹਨ ਉਸ ਨੂੰ ਅਤੇ ਜਿਸ ਨਾਲ ਚੈਟ ਕਰਦੇ ਹੋ ਉਸ ਨੂੰ ਵਿਖਾਈ ਦਿੰਦੀ ਹੈ। ਇਸਟਾਗ੍ਰਾਮ ’ਤੇ ਇਸਨੂੰ ਡਿਸੇਬਲ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਨੂੰ ਕੁਝ ਸਟੈੱਪ ਫਾਲੋ ਕਰਨੇ ਪੈਣਗੇ। ਇਥੇ ਅਸੀਂ ਇਸਦਾ ਪੂਰਾ ਤਰੀਕਾ ਦੱਸਣ ਜਾ ਰਹੇ ਹਾਂ।

ਇਹ ਹੈ ਤਰੀਕਾ
- ਸਭ ਤੋਂ ਪਹਿਲਾਂ ਆਪਣੇ ਆਈਫੋਨ ਜਾਂ ਐਂਡਰਾਇਡ ਫੋਨ ’ਚ ਇੰਸਟਾਗ੍ਰਾਮ ਓਪਨ ਕਰੋ। 
-ਇਸਤੋਂ ਬਾਅਦ ਪ੍ਰੋਫਾਈਲ ਸੈਕਸ਼ਨ ’ਚ ਜਾਓ। 
- ਹੁਣ ਹੈਮਬਰਗਰ ਮੈਨਿਊ ’ਚੋਂ ਸੈਟਿੰਗ ਚੁਣੋ। 
- ਸੈਟਿੰਗ ’ਚ ਪ੍ਰਾਈਵੇਸੀ ਦੇ ਆਪਸ਼ਨ ’ਤੇ ਜਾਓ। 
- ਇਸਤੋਂ ਬਾਅਦ ਐਕਟੀਵਿਟੀ ਸਟੇਟਸ ’ਤੇ ਕਲਿੱਕ ਕਰੋ। ਇਸ ਪੇਜ ’ਤੇ ਐਕਟੀਵਿਟੀ ਸਟੇਟਸ ਬਾਈ ਡਿਫਾਲਟ ਅਨੇਬਲ ਰਹਿੰਦਾ ਹੈ।
- ਇਸ ’ਤੇ ਕਲਿੱਕ ਕਰਕੇ ਤੁਸੀਂ ਇਸਨੂੰ ਬੰਦ ਕਰ ਸਕਦੇ ਹੋ। 

ਇਸ ਨਾਲ ਤੁਹਾਡੀ ਇੰਸਟਾਗ੍ਰਾਮ ਪ੍ਰੋਫਾਈਲ ਐਕਟੀਵਿਟੀ ਬੰਦ ਹੋ ਜਾਵੇਗੀ। ਇਸਦੇ ਡਿਸੇਬਲ ਹੋਣ ਨਾਲ ਕੋਈ ਤੁਹਾਡੀ ਆਨਲਾਈਨ ਐਕਟੀਵਿਟੀ ਨੂੰ ਟ੍ਰੈਕ ਨਹੀਂ ਕਰ ਸਕੇਗਾ। 


author

Rakesh

Content Editor

Related News