ਇਨ੍ਹਾਂ ਐਪਸ ਨਾਲ ਸਸਤੇ ਫੋਨ ''ਚ ਪਾਓ ਮਹਿੰਗੇ ਫੋਨ ਵਰਗਾ ਫਿੰਗਰਪ੍ਰਿੰਟ ਸੈਂਸਰ
Saturday, Dec 10, 2016 - 04:11 PM (IST)
.jpg)
ਜਲੰਧਰ :ਅਜਕੱਲ੍ਹ ਜ਼ਿਆਦਾਤਰ ਯੂਜ਼ਰਸ ਆਪਣੇ ਸਮਾਰਟਫੋਨ ਦੇ ਡਾਟਾ ਦੀ ਸਕਿਓਰਿਟੀ ਨੂੰ ਲੈ ਕੇ ਬਹੁਤ ਚਿੰਤਤ ਰਹਿੰਦੇ ਹਨ। ਆਪਣੇ ਪਰਸਨਲ ਡਾਟਾ ਨੂੰ ਸਕਿਓਰ ਰੱਖਣ ਲਈ ਉਹ ਮਹਿੰਗੇ ਹੈਂਡਸੈੱਟ ਖਰੀਦ ਰਹੇ ਹਨ ਜਿਨ੍ਹਾਂ ''ਚ ਫਿੰਗਰਪ੍ਰਿੰਟ ਸੈਂਸਰ ਲਾਕ ਦੀ ਸਹੂਲਤ ਉਪਲੱਬਧ ਹੋ। ਪਰ ਅਜਿਹੇ ''ਚ ਜੇਕਰ ਤੁਸੀ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਮਹਿੰਗਾ ਸਮਾਰਟਫੋਨ ਖਰੀਦ ਨਹੀਂ ਸਕਦੇ ਅਤੇ ਆਪਣੇ ਡਾਟਾ ਦੀ ਸਕਿਓਰਿਟੀ ਨੂੰ ਵੀ ਬਣਾਏ ਰੱਖਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਫਿੰਗਰਪ੍ਰਿੰਟ ਸੈਂਸਰ ਲਾਕ ਐਪਲੀਕੇਸ਼ਨ ਦੇ ਬਾਰੇ ''ਚ ਦੱਸ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਆਪਣੇ ਸਸਤੇ ਫੋਨ ''ਚ ਵੀ ਇੰਸਟਾਲ ਕਰ ਕੇ ਆਪਣੇ ਹੈਂਡਸੈੱਟ ''ਚ ਮੌਜੂਦ ਡਾਟਾ ਤਾਂ ਸਕਿਓਰ ਰੱਖ ਸਕਦੇ ਹੋ।
Fingerprint Unlock
ਗੂਗਲ ਪਲੇ-ਸਟੋਰ ''ਤੇ ਫ੍ਰੀ ''ਚ ਉਪਲੱਬਧ ਇਹ ਬੇਹੱਦ ਫਾਇਦਮੰਦ ਐਪ ਹੈ ਜਿਸ ਦੇ ਰਾਹੀ ਯੂਜ਼ਰ ਆਸਾਨੀ ਨਾਲ ਆਪਣੇ ਐਪਲੀਕੇਸ਼ਨ ਨੂੰ ਲਾਕ ਕਰ ਸਕਦੇ ਹਨ। ਇਸ ਨੂੰ ਡਾਊਨਲੋਡ ਕਰਨ ਦੇ ਬਾਅਦ ਸਮਾਰਟਫੋਨ ''ਚ ਮੌਜੂਦ ਸਾਰੇ ਐਪ ਤੁਹਾਡੇ ਅੰਗੂਠੇ ਦਾ ਨਿਸ਼ਾਨ ਮਿਲਣ ''ਤੇ ਓਪਨ ਹੋਣਗੇ। ਹੁਣ ਤੱਕ ਇਸ ਐਪ ਨੂੰ ਕਰੀਬ 10 ਲੱਖ ਯੂਜਰਸ ਨੇ ਡਾਊਨਲੋਡ ਕੀਤਾ ਹੈ
FaceLock for app
ਫੇਸ ਲਾਕ ਫਾਰ ਐਪਸ ਐਪਲੀਕੇਸ਼ਨ ਨੂੰ ਫੋਨ ''ਚ ਇੰਸਟਾਲ ਕਰਨ ਤੋਂ ਬਾਅਦ ਕਿਸੇ ਵੀ ਐਪ ਨੂੰ ਅਨਲਾਕ ਕਰਨ ਲਈ ਚਿਹਰੇ ਅਤੇ ਅਵਾਜ਼ ਨੂੰ ਪਾਸਵਰਡ ਬਣਾ ਸਕਦੇ ਹਨ। ਇਸ ਦੀ ਖਾਸਿਅਤ ਇਹ ਹੈ ਕਿ ਤੁਹਾਡੀ ਬਿਨਾਂ ਆਗਿਆ ਦੇ ਫੋਨ ''ਚ ਕੋਈ ਵੀ ਇਸ ਐਪ ਨੂੰ ਖੋਲ ਨਹੀਂ ਸਕੇਗਾ। ਆਪਣੀ ਪ੍ਰਾਇਵੇਸੀ ਬਰਕਰਾਰ ਰੱਖਣ ਲਈ ਤੁਸੀਂ ਆਪਣੇ ਫੋਨ ''ਚ ਹਾਇਟੈੱਕ ਸਕਿਓਰਿਟੀ ਫੀਚਰ ਦੇਣ ਵਾਲੇ ਐਪ ਨੂੰ ਡਾਊਨਲੋਡ ਕਰਕੇ ਹੈਂਡਸੈੱਟ ਨੂੰ ਹੋਰ ਸਮਾਰਟ ਬਣਾ ਸਕਦੇ ਹੋ।