ਕੈਮਰਾ ਦਾ ਲੈਂਜ਼ ਓਪਨ ਨਹੀਂ ਹੋ ਰਿਹਾ ਤਾਂ ਅਪਣਾਓ ਇਹ ਟਿਪਸ

Monday, Nov 14, 2016 - 12:31 PM (IST)

ਕੈਮਰਾ ਦਾ ਲੈਂਜ਼ ਓਪਨ ਨਹੀਂ ਹੋ ਰਿਹਾ ਤਾਂ ਅਪਣਾਓ ਇਹ ਟਿਪਸ
ਜਲੰਧਰ- ਡਿਜੀਟਲ ਕੈਮਰੇ ਦੇ ਵਧਦੇ ਬਾਜ਼ਾਰ ''ਚ ਅਜੇ ਡੀ.ਐੱਸ.ਐੱਲ.ਆਰ. ਕੈਮਰੇ ਦਾ ਕ੍ਰੇਜ਼ ਘੱਟ ਨਹੀਂ ਹੋਇਆ ਹੈ। ਜ਼ਿਆਦਾਤਰ ਪ੍ਰੋਫੈਸ਼ਨਲ ਫੋਟੋਗ੍ਰਾਫਰ ਡੀ.ਐੱਸ.ਐੱਲ.ਆਰ. ਕੈਮਰੇ ਦੀ ਹੀ ਵਰਤੋਂ ਹੀ ਕਰਦੇ ਹਨ। ਕਿਸੇ ਵੀ ਕੈਮਰੇ ਦਾ ਲੈਂਜ਼ ਉਸ ਦਾ ਸਭ ਤੋਂ ਅਹਿਮ ਅਤੇ ਸੈਂਸੀਟਿਵ ਪਾਰਟ ਹੁੰਦਾ ਹੈ। ਕੈਮਰਾ ਦਾ ਰੱਖ-ਰਖਾਅ ਠੀਕ ਨਾ ਹੋਵੇ ਤਾਂ ਇਸ ਦੇ ਲੈਂਜ਼ ਨੂੰ ਖਰਾਬ ਹੁੰਦੇ ਜ਼ਰਾ ਵੀ ਦੇਰ ਨਹੀਂ ਲੱਗਦੀ। ਬਾਜ਼ਾਰ ''ਚ ਕਈ ਤਰ੍ਹਾਂ ਦੇ ਲੈਂਜ਼ ਆ ਰਹੇ ਹਨ ਜਿਨ੍ਹਾਂ ਦੀ ਕੀਮਤ ਕਾਫੀ ਜ਼ਿਆਦਾ ਹੁੰਦੀ ਹੈ। ਧੂੜ ਜੰਮਣ ਨਾਲ ਹੀ ਕੈਮਰੇ ਦਾ ਲੈਂਜ਼ ਆਟੋਮੈਟਿਕ ਤਰੀਕੇ ਨਾਲ ਖੁਲ੍ਹ ਨਹੀਂ ਪਾਉਂਦਾ। ਅਜਿਹੇ ''ਚ ਤੁਸੀਂ ਲੈਂਜ਼ ਨੂੰ ਜ਼ੋਰ ਲਗਾ ਕੇ ਜ਼ਬਰਦਸਤੀ ਖੋਲ੍ਹਣ ਦੀ ਕੋਸ਼ਿਸ਼ ਬਿਲਕੁਲ ਵੀ ਨਾ ਕਰੋ। ਲੈਜ਼ ''ਚ ਧੂੜ ਜਾਣ ਨਾਲ ਜੇਕਰ ਉਹ ਓਪਨ ਨਹੀਂ ਹੋ ਰਿਹਾ ਤਾਂ ਕੁਝ ਗੱਲਾਂ ਨੂੰ ਧਿਆਨ ''ਚ ਰੱਖ ਕੇ ਤੁਸੀਂ ਕੈਮਰੇ ''ਤੋਂ ਲੈਂਜ਼ ਨੂੰ ਆਸਾਨੀ ਨਾਲ ਕੱਢ ਸਕਦੇ ਹੋ। 
ਜੇਕਰ ਤੁਸੀਂ ਡੀ.ਐੱਸ.ਐੱਲ.ਆਰ. ਕੈਮਰੇ ਦੀ ਵਰਤੋਂ ਕਰ ਰਹੇ ਤਾਂ ਲੈਂਜ਼ ਓਪਨ ਨਾ ਹੋਣ ''ਤੇ ਉਸ ਨੂੰ ਕੈਮਰੇ ਤੋਂ ਅਲੱਗ ਕਰਕੇ ਦੁਬਾਰਾ ਲਗਾਓ। ਜ਼ਿਆਦਾਤਰ ਲੈਂਜ਼ ਕਵਰ ਪਲਾਸਟਿਕ ਦੇ ਬਣੇ ਹੰਦੇ ਹਨ ਜਿਸ ਵਿਚ ਜੇਕਰ ਜ਼ਰਾ ਜਿਹੀ ਵੀ ਧੂੜ ਚਲੀ ਜਾਵੇ ਤਾਂ ਉਹ ਫੱਸ ਜਾਂਦੇ ਹਨ। ਇਸ ਦੇ ਨਾਲ ਹੀ ਲੈਂਜ਼ ''ਚ ਧੂੜ ਦੇ ਕਣਾਂ ਕਾਰਨ ਸਕ੍ਰੈਚ ਵੀ ਪੈ ਸਕਦੇ ਹਨ। 
ਜੇਕਰ ਤੁਹਾਡੇ ਕੈਮਰੇ ਦਾ ਲੈਂਜ਼ ਫੱਸ ਜਾਵੇ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਕੈਮਰੇ ਦੀ ਬੈਟਰੀ ਨੂੰ ਬਾਹਰ ਕੱਢ ਦਿਓ ਕਿਉਂਕਿ ਕਦੇ-ਕਦੇ ਪਾਵਰ ਕਾਰਨ ਵੀ ਲੈਂਜ਼ ''ਚ ਜ਼ੋਰ ਪੈਂਦਾ ਹੈ ਜਿਸ ਨਾਲ ਤੁਹਾਡਾ ਲੈਂਜ਼ ਖਰਾਬ ਹੋ ਸਕਦਾ ਹੈ। ਨਾਲ ਹੀ ਲੈਂਜ਼ ਕੱਢਦੇ ਸਮੇਂ ਕਦੇ ਵੀ ਪਾਵਰ ਕਾਰਨ ਉਹ ਕ੍ਰੈਕ ਹੋ ਸਕਦਾ ਹੈ। 
ਜਦੋਂ ਲੈਂਜ਼ ਬਾਹਰ ਕੱਢ ਲਓ ਤਾਂ ਉਸ ਵਿਚ ਜੰਮੀ ਧੂੜ ਨੂੰ ਸਾਫਟ ਬੂਰਸ਼ ਦੀ ਮਦਦ ਨਾਲ ਸਾਫ ਕਰ ਦਿਓ। ਕੈਮਰੇ ਦੇ ਲੈਂਜ਼ ''ਚ ਇਕ ਪਤਲੀ ਜਿਹੀ ਸ਼ੀਟ ਹੁੰਦੀ ਹੈ ਜੋ ਮੇਨ ਲੈਂਜ਼ ''ਚ ਧੂੜ ਜਾਣ ਤੋਂ ਰੋਕਦੀ ਹੈ। ਜਦੋਂ ਵੀ ਲੈਂਜ਼ ਨੂੰ ਮੇਨ ਕੈਮਰੇ ਤੋਂ ਅਲੱਗ ਕਰੋ ਤਾਂ ਉਸ ਸ਼ੀਟ ਨੂੰ ਸੰਭਾਲ ਕੇ ਕੱਢੋ ਕਿਉਂਕਿ ਉਸ ਵਿਚ ਹਲਕੀ ਜਿਹੀ ਵੀ ਧੂੜ ਦੀ ਰਗੜ ਕਾਰਨ ਤੁਹਾਡੇ ਕੈਮਰੇ ਦੀ ਸ਼ੀਟ ਖਰਾਬ ਹੋ ਸਕਦੀ ਹੈ।

Related News