ਐਪਲ iOS 11 ਨੂੰ ਡਾਊਨਲੋਡ ਅਤੇ ਇੰਸਟਾਲ ਕਰਨ ਦਾ ਤਰੀਕਾ

06/07/2017 6:09:44 PM

ਜਲੰਧਰ- ਅਮਰੀਕਾ ਦੀ ਮਲਟੀਨੈਸ਼ਨਲ ਕੰਪਨੀ ਐਪਲ ਨੇ WWDC 2017 ਈਵੈਂਟ 'ਚ ਆਈ.ਓ.ਐਸ. ਦਾ ਅਪਗ੍ਰੇਡ ਵਰਜ਼ਨ iOS 11 ਪੇਸ਼ ਕਰ ਦਿੱਤਾ ਹੈ। iOS 11 ਪਿਛਲੇ ਆਪਰੇਟਿੰਗ ਸਿਸਟਮ ਦੇ ਮੁਕਾਬਲੇ ਕਾਫੀ ਬਿਹਤਰ ਅਤੇ ਨਵੇਂ ਫੀਚਰਜ਼ ਨਾਲ ਲੈਸ ਹੈ। ਇਸ ਵਿਚ ਸਿਰੀ ਪਹਿਲਾਂ ਨਾਲੋਂ ਹੋਰ ਜ਼ਿਆਦਾ ਸਮਾਰਟ ਹੋ ਗਿਆ ਹੈ। ਉਥੇ ਹੀ ਐਪਲ ਪੇ, ਮੈਪ ਅਤੇ iMessage 'ਚ ਕਈ ਬਦਲਾਅ ਕੀਤੇ ਗਏ ਹਨ। ਕੰਪਨੀ ਦੁਆਰਾ ਆਈ.ਓ.ਐੱਸ. 11 ਦਾ ਬੀਟਾ ਵਰਜ਼ਨ ਅਤੇ ਪਬਲਿਕ ਵਰਜ਼ਨ ਡਾਊਨਲੋਡ ਅਤੇ ਇੰਸਟਾਲ ਲਈ ਉਪਲੱਬਧ ਕਰਵਾ ਦਿੱਤੇ ਗਏ ਹਨ। ਆਓ ਜਾਣਦੇ ਹਾਂ ਆਈ.ਓ.ਐੱਸ. 11 ਨੂੰ ਡਾਊਨਲੋਡ ਅਤੇ ਇੰਸਟਾਲ ਕਰਨ ਦਾ ਤਰੀਕਾ।
ਐਪਲ ਦੁਆਰਾ ਇਸ ਗੱਲ ਦੀ ਜਾਣਕਾਰੀ ਪਹਿਲਾਂ ਹੀ ਦੇ ਦਿੱਤੀ ਗਈ ਸੀ ਕਿ ਆਈ.ਓ.ਐੱਸ. 11 'ਚ 32-ਬਿਟ ਵਾਲੇ ਐਪਸ ਸਪੋਰਟ ਨਹੀਂ ਕਰਨਗੇ। ਇਸ ਆਪਰੇਟਿੰਗ ਸਿਸਟਮ 'ਚ ਸਿਰਪ 64-ਬਿਟ ਵਾਲੇ ਐਪਸ ਨੂੰ ਹੀ ਸਪੋਰਟ ਮਿਲੇਗਾ। ਉਥੇ ਹੀ ਸਕਿਓਰਿਟੀ ਨੂੰ ਧਿਆਨ 'ਚ ਰੱਖਦੇ ਹੋਏ ਕੰਪਨੀ 32-ਬਿਟ ਵਾਲੇ ਐਪਸ ਨੂੰ ਜਲਦੀ ਹੀ ਐਪਸ ਸਟੋਰ ਤੋਂ ਹਟਾ ਦੇਵੇਗੀ। 

 

ਇਹ ਵੀ ਪੜ੍ਹੋ :  IOS 11 'ਚ ਮਿਲਣਗੇ ਇਹ 7 ਖਾਸ ਫੀਚਰਸ

 

iOS 11 ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਜ਼ਰੂਰੀ ਗੱਲਾਂ -
- ਸਭ ਤੋਂ ਪਹਿਲਾਂ ਆਪਣੇ ਡਿਵਾਈਸ 'ਚ ਮੌਜੂਦ ਡਾਟਾ ਦਾ ਆਈਕਲਾਊਡ 'ਤੇ ਬੈਕਅਪ ਲੈ ਲਓ। ਕਿਉਂਕਿ ਡਾਊਨਲੋਡ ਅਤੇ ਇੰਸਟਾਲ ਦੌਰਾਨ ਡਾਟਾ ਨੂੰ ਨੁਕਸਾਨ ਹੋ ਸਕਦਾ ਹੈ। 
- ਐਪਸ ਵੀ ਕ੍ਰੇਸ਼ ਹੋ ਸਕਦੇ ਹਨ। ਜੇਕਰ ਥਰਡ ਪਾਰਟੀ ਐਪ ਡਿਵੈੱਲਪਰਜ਼ ਨੇ ਆਈ.ਓ.ਐੱਸ. 11 ਲਈ ਅਜੇ ਤੱਕ ਆਪਣੇ ਐਪਸ ਨੂੰ ਅਪਡੇਟ ਨਹੀਂ ਕੀਤਾ ਹੈ ਤਾਂ ਸਮੱਸਿਆ ਹੋ ਸਕਦੀ ਹੈ। ਇਸ ਲਈ ਆਈ.ਓ.ਐੱਸ. 11 ਨੂੰ ਇੰਸਟਾਲ ਕਰਨ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖੋ।

iOS 11 ਦਾ ਡਿਵੈੱਲਪਰ ਪ੍ਰੀਵਿਊ ਡਾਊਨਲੋਡ ਕਰਨ ਦਾ ਤਰੀਕਾ-
iOS 11 ਲਈ ਲਾਂਚ ਦੇ ਨਾਲ ਹੀ ਡਿਵੈੱਲਪਰ ਪ੍ਰੀਵਿਊ ਉਪਲੱਬਧ ਹੋ ਚੁੱਕਾ ਹੈ ਜਿਸ ਲਈ ਯੂਜ਼ਰਸ ਨੂੰ ਐਪਲ ਦੇ ਡਿਵੈੱਲਪਰਜ਼ ਪ੍ਰੋਗਰਾਮ 'ਚ ਇਨਰੋਲ ਕਰਨਾ ਹੋਵੇਗਾ। ਜੇਕਰ ਤੁਸੀਂ ਇਸ ਦੇ ਮੈਂਬਰ ਨਹੀਂ ਹੋ ਤਾਂ ਇਸ ਸਰਵਿਸ ਲਈ 99 ਡਾਲਰ ਸਾਲਾਨਾ ਖਰਚ ਕਰਨੇ ਪੈਣਗੇ। ਉਥੇ ਹੀ ਡਿਵੈੱਲਪਰ ਅਕਾਊਂਟ 'ਤੇ ਲਾਗ-ਇਨ ਕਰਨਾ ਹੋਵੇਗਾ। ਜਿਸ ਲਈ developer account ਦੇ ਲਿੰਕ 'ਤੇ ਕਲਿੱਕ ਕਰੋ। ਇਥੇ ਤੁਹਾਨੂੰ ਆਪਣਾ ਐਪਲ ਅਕਾਊਂਟ ਲਿਖਣਾ ਹੋਵੇਗਾ, ਜੇਕਰ ਨਵੇਂ ਯੂਜ਼ਰ ਹੋ ਤਾਂ ਪਹਿਲਾਂ ਅਕਾਊਂਟ ਬਣਾ ਲਓ। ਜਿਸ ਤੋਂ ਬਾਅਦ ਇਥੇ ਮੰਗੀਆਂ ਗਈਆਂ ਸਾਰੀਆਂ ਜਾਣਕਾਰੀਆਂ ਨੂੰ ਭਰਨ ਤੋਂ ਬਾਅਦ ਤੁਸੀਂ ਡਿਵੈੱਲਪਰ ਪ੍ਰੀਵਿਊ ਡਾਊਨਲੋਡ ਕਰਨ ਦੇ ਯੋਗ ਹੋਵੋਗੇ। 

ਇੰਝ ਕਰੋ iOS 11 ਡਾਊਨਲੋਡ
ਐਪਲ ਦੁਆਰਾ ਆਈ.ਓ.ਐੱਸ. 11 ਦਾ ਪਬਲਿਕ ਬੀਟਾ ਵਰਜ਼ਨ ਵੀ ਉਪਲੱਬਧ ਕਰਵਾ ਦਿੱਤਾ ਗਿਆ ਹੈ। ਜਿਸ ਲਈ ਯੂਜ਼ਰਸ ਨੂੰ ਐਪਲ ਬੀਟਾ ਪ੍ਰੋਗਰਾਮ 'ਤੇ ਜਾ ਕੇ ਇਨਰੋਲ ਕਰਨਾ ਹੋਵੇਗਾ ਜੋ ਕਿ ਪੂਰੀ ਤਰ੍ਹਾਂ ਮੁਫਤ ਹੈ। ਇਸ ਲਈ ਇਸ ਲਿੰਕ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਨੋਟੀਫਿਕੇਸ਼ਨ ਰਾਹੀਂ ਨਵਾਂ ਆਈ.ਓ.ਐੱਸ. ਇੰਸਟਾਲ ਕਰਨ ਦੀ ਜਾਣਕਾਰੀ ਮਿਲ ਜਾਵੇਗੀ। ਉਥੇ ਹੀ ਇਸ ਲਈ ਮੈਨੁਅਲੀ ਅਪਡੇਟ ਵੀ ਚੈੱਕ ਕੀਤਾ ਜਾ ਸਕਦਾ ਹੈ। ਜਿਸ ਲਈ ਤੁਹਾਨੂੰ ਡਿਵਾਈਸ ਦੀ Settings > General > Software Update as an over the air (OTA) 'ਤੇ ਜਾਣਾ ਹੋਵੇਗਾ। ਆਈ.ਓ.ਐੱਸ. 11 ਨੂੰ iTunes ਦੀ ਮਦਦ ਨਾਲ ਇੰਸਟਾਲ ਕੀਤਾ ਜਾ ਸਕਦਾ ਹੈ। 
ਧਿਆਨ ਰੱਖੋ ਕਿ ਆਈਫੋਨ 5 ਯੂਜ਼ਰ ਹੋ ਤਾਂ ਤੁਹਾਨੂੰ ਆਈ.ਓ.ਐੱਸ. 11 ਅਪਡੇਟ ਨਹੀਂ ਮਿਲੇਗੀ। ਆਈ.ਓ.ਐੱਸ. 11 ਸਿਰਫ ਆਈਫੋਨ 5 ਅਤੇ ਉਸ ਤੋਂ ਬਾਅਦ ਦੇ ਸਾਰੇ ਵੇਰੀਅੰਟ ਅਤੇ ਆਈਪੈਡ ਏਅਰ ਤੇ ਆਈਪੈਡ ਪ੍ਰੋ ਦੇ ਸਾਰੇ ਮਾਡਲ ਦੇ ਨਾਲ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਹ iPad 5th generation, iPad mini 2 ਅਤੇ ਉਸ ਦੋਂ ਬਾਅਦ ਦੇ ਵੇਰੀਅੰਟ ਅਤੇ iPod touch 6th generation ਨੂੰ ਸਪੋਰਟ ਕਰਨ 'ਚ ਸਮਰਥ ਹੈ।


Related News