ਅਣਚਾਹੇ ਈ-ਮੇਲਸ ਤੇ ਸਪੈਮ ਤੋਂ ਇੰਝ ਪਾਓ ਛੁਟਕਾਰਾ

01/11/2017 5:04:22 PM

ਜਲੰਧਰ- ਕੀ ਤੁਸੀਂ ਅਣਚਾਹੇ ਈ-ਮੇਲਸ ਤੋਂ ਪਰੇਸ਼ਾਨ ਹੋ? ਕੀ ਤੁਹਾਡਾ ਈ-ਮੇਲ ਇਨਬਾਕਸ, ਪ੍ਰਮੋਸ਼ਨਲ ਈ-ਮੇਲਸ ਅਤੇ ਸਪੈਮ ਮੈਸੇਜ ਨਾਲ ਭਰ ਜਾਂਦਾ ਹੈ? ਕੀ ਅਜਿਹੇ ਈ-ਮੇਲਸ ਦੇ ਚੱਲਦੇ ਤੁਸੀਂ ਆਪਣੇ ਮਹੱਤਵਪੂਰਨ ਈ-ਮੇਲ ਨੂੰ ਨਹੀਂ ਦੇਖ ਪਾਉਂਦੇ? ਜੇਕਰ ਤੁਸੀਂ ਇਸ ਤਰ੍ਹਾਂ ਦੇ ਈ-ਮੇਲਸ ਅਤੇ ਮੈਸੇਜਿਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਇਕ ਤਰੀਕਾ ਲੈ ਕੇ ਆਏ ਹਾਂ ਜਿਸ ਨਾਲ ਤੁਸੀਂ ਇਨ੍ਹਾਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਕੰਮ ''ਤੇ ਤੁਹਾਡੀ ਮਦਦ deseat.me ਨਾਂ ਦੀ ਵੈੱਬਸਾਈਟ ਕਰੇਗੀ। 
 
ਕੀ ਹੈ deseat.me ਵੈੱਬਸਾਈਟ?
ਇਹ ਵੈੱਬਸਾਈਟ ਤੁਹਾਡੇ ਗੂਗਲ ਅਕਾਊਂਟ ਨਾਲ ਕੁਨੈੱਕਟ ਹੋਣ ਤੋਂ ਬਾਅਦ ਇਹ ਪਤਾ ਲਗਾਉਂਦੀ ਹੈ ਕਿ ਤੁਹਾਡੇ ਜੀ-ਮੇਲ ਅਕਾਊਂਟ ''ਤੇ ਕਿਹੜੀ-ਕਿਹੜੀ ਸਰਵਿਸ ਨਾਲ ਈ-ਮੇਲ ਆਉਂਦੇ ਹਨ। ਇਸ ਤੋਂ ਬਾਅਦ ਇਹ ਤੁਹਾਨੂੰ ਉਨ੍ਹਾਂ ਈ-ਮੇਲ ਆਈ.ਡੀ. ਦੀ ਲਿਸਟ ਬਣਾ ਕੇ ਦਿੰਦੀ ਹੈ, ਜਿਥੋਂ ਤੁਹਾਨੂੰ ਈ-ਮੇਲਸ ਆਉਂਦੇ ਹਨ। ਇਸ ਦੇ ਨਾਲ ਹੀ ਇਥੇ ਤੁਹਾਨੂੰ ਸੰਬੰਧਿਤ ਈ-ਮੇਲ ਆਈ.ਡੀ. ਨੂੰ ਬਣਾਈ ਰੱਖਣ, ਡਿਲੀਟ ਕਰਨ ਅਤੇ ਅਨਸਬਸਕ੍ਰਾਈਬ ਕਰਨ ਦਾ ਆਪਸ਼ਨ ਵੀ ਦਿੱਤਾ ਜਾਵੇਗਾ। 
 
ਜੇਕਰ ਤੁਸੀਂ ਨਿਊਜ਼ਲੈਟਰ ਨੂੰ ਹਟਾਉਣਾ ਚਾਹੁੰਦੇ ਹੋ ਤਾਂ-
ਜੇਕਰ ਤੁਹਾਡਾ ਇਨਬਾਕਸ ਅਣਚਾਹੇ ਨਿਊਜ਼ਲੈਟਰ ਨਾਲ ਭਰ ਜਾਂਦਾ ਹੈ, ਤਾਂ ਤੁਸੀਂ ”nroll.me ਵੈੱਬਸਾਈਟ ਦੀ ਮਦਦ ਲੈ ਸਕਦੇ ਹੋ। ਇਹ ਤੁਹਾਡੇ ਈ-ਮੇਲ ਆਈ.ਡੀ. ''ਤੇ ਆਉਣ ਵਾਲੀਆਂ ਨਿਊਜ਼ਲੈਟਰਜ਼ ਦੀ ਇਕ ਲਿਸਟ ਬਣਾਏਗੀ। ਜਿਸ ਦੀ ਮਦਦ ਨਾਲ ਤੁਸੀਂ ਜਿਸ ਵੀ ਨਿਊਜ਼ਲੈਟਰ ਨੂੰ ਹਟਾਉਣਾ ਚਾਹੁੰਦੇ ਹੋ, ਹਟਾ ਸਕਦੇ ਹੋ। ਇਥੇ ਤੁਹਾਨੂੰ ਨਿਊਜ਼ਲੈਟਰ ਹਟਾਉਣ ਦਾ ਆਪਸਨ ਵੀ ਦਿੱਤਾ ਜਾਵੇਗਾ।

Related News