ਹੈੱਡ-ਫੋਨ ਨਾਲ ਹੁੰਦਾ ਹੈ ਸਿਹਤ ''ਤੇ ਅਸਰ, ਨਵੇਂ ਖਰੀਦਣ ਤੋਂ ਪਹਿਲਾਂ ਇਹ ਗੱਲਾਂ ਜਰੂਰ ਜਾਣੋ (ਦੇਖੋ ਤਸਵੀਰਾਂ)
Monday, Aug 03, 2015 - 05:58 PM (IST)
ਨਵੀਂ ਦਿੱਲੀ- ਹੈੱਡ-ਫੋਨ ਦੀ ਸਾਊਂਡ ਕੁਆਲਟੀ ''ਚ ਕਾਫੀ ਸੁਧਾਰ ਕੀਤਾ ਜਾ ਰਿਹਾ ਹੈ ਪਰ ਇਸ ਨੂੰ ਸੁਵਿਧਾਜਨਕ ਬਣਾਉਣ ਦੀ ਦਿਸ਼ਾ ''ਚ ਜ਼ਿਆਦਾ ਕੰਮ ਨਹੀਂ ਹੋ ਰਿਹਾ। ਅਜਿਹੇ ਸਮੇਂ ''ਚ ਜ਼ਰੂਰਤ, ਸੁਵਿਧਾ ਅਤੇ ਸਿਹਤ ਦੇ ਹਿਸਾਬ ਨਾਲ ਹੈੱਡ-ਫੋਨ ਦੀ ਚੋਣ ਕਰਨੀ ਮੁਸ਼ਕਲ ਹੋ ਜਾਂਦੀ ਹੈ। ਅਸੀਂ ਤੁਹਾਨੂੰ ਅਜਿਹੇ ਟਿਪਸ ਦੇ ਰਹੇ ਹਾਂ, ਜੋ ਬਿਹਤਰ ਹੈਡਫੋਨ ਦੀ ਚੌਣ ਲਈ ਤੁਹਾਡੀ ਮਦਦ ਕਰਨਗੇ।
ਈਅਰਬਰਡ
ਇਹ ਇਕ ਸਧਾਰਨ ਹੈੱਡ-ਫੋਨ ਹੈ। ਇਹ ਕੰਨ ਅੰਦਰ ਪੂਰੀ ਤਰ੍ਹਾਂ ਫਿੱਟ ਨਹੀਂ ਬੈਠਦੇ ਅਤੇ ਕੰਨ ਦੇ ਆਕਾਰ ਦੇ ਆਧਾਰ ''ਤੇ ਕਦੇ-ਕਦੇ ਇਸ ਦੀ ਵਰਤੋ ਔਖੀ ਹੋ ਜਾਂਦੀ ਹੈ।
ਖੂਬੀਆਂ- ਪੋਰਟੇਬਲ, ਛੋਟਾ ਸਾਈਜ਼ ਅਤੇ ਘੱਟ ਕੀਮਤ
ਖਾਮੀਆਂ- ਔਸਤ ਸਾਊੁਂਡ ਕੁਆਲਟੀ, ਬਾਹਰੀ ਆਵਾਜ਼ਾਂ ਤੋਂ ਪਰੇਸ਼ਾਨੀ
ਕਿਉਂ ਖਰੀਦੀਏ- ਜ਼ਿਆਦਾ ਟ੍ਰੈਵਲ ਕਰਦੇ ਹੋ ਅਤੇ ਹਮੇਸ਼ਾ ਹੈੱਡ-ਫੋਨ ਆਪਣੇ ਨਾਲ ਰੱਖਣਾ ਚਾਹੁੰਦੇ ਹੋ ਤਾਂ ਇਸ ਨੂੰ ਚੁਣ ਸਕਦੇ ਹੋ।
ਕੈਨਲਫੋਨਜ਼ ਅਤੇ ਕੈਨਲਬਡਜ਼
ਕੈਨਲਫੋਨਜ਼ ਤੁਹਾਡ ਕੰਨ ਦੇ ਅੰਦਰ ਤੱਕ ਕਾਫੀ ਫਿੱਟ ਬੈਠਦੇ ਹਨ। ਇਸ ਦਾ ਰਬੜ ਨਾਲ ਬਣਿਆ ਹੋਣਾ ਹੀ ਕੈਨਲਬਡਸ ਈਅਰਫੋਨਜ਼ ਹੈ
ਖੂਬੀਆਂ- ਪੋਰਟੇਬਲ, ਛੋਟਾ ਸਾਈਜ਼, ਵਧੀਆ ਸਾਊਂਡ ਅਤੇ ਬਾਹਰੀ ਆਵਾਜ਼ਾਂ ਨਹੀਂ ਆਉਂਦੀਆਂ
ਖਾਮੀਆਂ- ਕੈਨਲਫੋਨਜ਼ ਕੰਨਾਂ ''ਚ ਚੁੱਭ ਸਕਦੇ ਹਨ।
ਕਿਉਂ ਖਰੀਦੀਏ- ਬਾਹਰੀ ਆਵਾਜਾਂ ਤੋਂ ਪਰੇਸ਼ਾਨ ਹੁੰਦੇ ਹੋ ਅਤੇ ਸਿਰਫ ਮਿਊਜ਼ਿਕ ਵੱਲ ਧਿਆਨ ਦੇਣਾ ਚਾਹੁੰਦੇ ਹੋ ਤਾਂ ਇਹ ਖਰੀਦ ਸਕਦੇ ਹੋ।
ਲਾਈਟ ਵੇਟ ਅਤੇ ਫੁੱਲ ਸਾਈਜ਼
ਇਹ ਹੈਡਫੋਨਜ਼ ਸਾਈਜ਼ ''ਚ ਵੱਡੇ ਹੁੰਦੇ ਹਨ ਅਤੇ ਸਾਉੂਂਡ ਕੁਆਲਟੀ ਛੋਟੇ ਹੈਡਫੋਨਜ਼ ਨਾਲੋ ਵਧੀਆ ਹੁੰਦੀ ਹੈ
ਖੂਬੀਆਂ- ਆਰਾਮਦਾਇਕ, ਵਧੀਆ ਬਾਸ, ਫੁੱਲਸਾਈਜ਼ ''ਚ ਬੈਸਟ ਸਾਊਂਡ
ਖਾਮੀਆਂ- ਵੱਡਾ ਸਾਈਜ਼, ਸਹੀ ਡਿਜ਼ਾਇਨ ਨਾ ਹੋਣ ''ਤੇ ਬਾਹਰੀ ਆਵਾਜ਼ਾਂ ਦਾ ਆਉਣਾ
ਕਿਉਂ ਖਰੀਦੀਏ- ਸਾਈਜ਼ ''ਚ ਸਮੱਸਿਆ ਨਾ ਹੋਵੇ ਅਤੇ ਸਾਊਂਡ ਕੁਆਲਟੀ ਨਾਲ ਸਮਝੋਤਾ ਨਹੀਂ ਕਰਨਾ ਚਾਹੁੰਦੇ ਤਾਂ ਇਸ ਨੂੰ ਖਰੀਦ ਸਕਦੇ ਹੋ।
ਨਾਈਜ਼ ਕੈਂਸਲਿੰਗ ਹੈਡਫੋਨਜ਼
ਖੂਬੀਆਂ- ਆਰਾਮਦਾਇਕ, ਬਾਹਰੀ ਆਵਾਜ਼ ਨੂੰ ਘੱਟ ਕਰਨ ''ਚ ਫਾਇਦੇਮੰਦ
ਖਾਮੀਆਂ- ਵੱਡਾ ਸਾਈਜ਼, ਆਡਿਓ ਸਾਫ ਪਰ ਕੁਆਲਟੀ ਕਮਜ਼ੋਰ
ਕਿਉਂ ਖਰੀਦੀਏ- ਜੇਕਰ ਵਧੀਆ ਬੈਟਰੀ ਬੈਕਅੱਪ ਵਾਲੇ ਡਿਵਾਈਸ ''ਚ ਹੈਡਫੋਨ ਦੀ ਵਰਤੋ ਕਰਦੇ ਹੋ ਅਤੇ ਕੁਆਲਟੀ ਤੋਂ ਜ਼ਿਆਦਾ ਸਾਫ ਆਡਿਓ ਪਸੰਦ ਹੈ ਤਾਂ ਇਸ ਨੂੰ ਖਰੀਦ ਸਕਦੇ ਹੋ।
ਬਲਿਊਟੁੱਥ ਸਟੀਰੀਓ
ਇਹ ਵਾਇਰਲੈੱਸ ਹੈਡਫੋਨਜ਼ ਮੋਬਾਇਲ, ਕੰਪਿਊਟਰ ਅਤੇ ਹੋਰ ਬਲਿਊਟੁੱਥ ਅਧਾਰਿਤ ਡਿਵਾਈਸ ਨਾਲ ਕਨਟੈਕਟ ਹੋ ਸਕਦੇ ਹੋ। ਮਿਊਜ਼ਿਕ ਨਾਲ ਵਾਇਸ ਫੀਚਰ ਵੀ ਉਪਲੱਬਧ
ਖੂਬੀਆਂ- ਵਾਇਰਲੈਸ, ਆਰਾਮਦਾਇਕ
ਖਾਮੀਆਂ- ਔਸਤ ਸਾਊਂਡ ਕੁਆਲਟੀ, ਵਾਇਰਲੈਸ ਕੂਨੈਕਸ਼ਨ ਦਾ ਟੁੱਟਣਾ
ਕਿਉਂ ਖਰੀਦੀਏ- ਜੇਕਰ ਤੁਸੀਂ ਦੌੜਦੇ ਸਮੇਂ ਮਿਊਜ਼ਿਕ ਸੁਣਨ ਦਾ ਸ਼ੋਂਕ ਰੱਖਦੇ ਹੋ ਤਾਂ ਇਨ੍ਹਾਂ ਨੂੰ ਖਰੀਦ ਸਕਦੇ ਹੋ।
ਹੈਡਫੋਨਜ਼ ਦਾ ਸਿਹਤ ''ਤੇ ਅਸਰ:
ਜ਼ਿਆਦਾ ਆਵਾਜ਼ ਹੋਣ ''ਤੇ ਸੁਣਨ ਦੀ ਸਮਰਥਾ ''ਤੇ ਅਸਰ ਹੋ ਸਕਦਾ ਹੈ
ਕੀ ਕਰੀਏ- 15 ਮਿੰਟ ਤੋਂ ਜ਼ਿਆਦਾ ਲਗਾਤਾਰ ਹੈਡਫੋਨਜ਼ ਦੀ ਵਰਤੋ ਨਾ ਕਰੋ
ਈਅਰਫੋਨ ਸ਼ੇਅਰ ਕਰਨ ''ਤੇ ਕੰਨ ਬੰਦ ਹੋਣ ਦਾ ਖਤਰਾ ਰਹਿੰਦਾ ਹੈ
ਕੀ ਕਰੀਏ- ਇਯਰਫੋਨ ਸ਼ੇਅਰ ਨਾ ਕਰੋ। ਹਮੇਸ਼ਾ ਸਾਫ ਹੈਡਫੋਨ ਦੀ ਵਰਤੋ ਕਰੋ
ਹੈਡਫੋਨ ਦੀ ਲਗਾਤਾਰ ਵਰਤੋ ਨਾਲ ਇਯਰ ਪੈਸੇਜ ਬਲਾਕ ਹੋ ਸਕਦਾ ਹੈ, ਜਿਸ ਨਾਲ ਮਵਾਦ ਅਤੇ ਦਰਦ ਦੀ ਆਸ਼ੰਕਾ ਰਹਿੰਦੀ ਹੈ।
ਕੀ ਕਰੀਏ- ਕੈਨਲਫੋਨਜ਼ ਅਤੇ ਕੈਨਲਬਡਜ਼ ਦੀ ਵਰਤੋ ਘੱਟ ਤੋਂ ਘੱਟ ਕਰੋ।
