1 ਅਪ੍ਰੈਲ ਤੋਂ ਪਹਿਲਾਂ ਇਸ ਤਰ੍ਹਾਂ ਬੰਦ ਕਰਵਾ ਸਕਦੇ ਹੋ Jio ਨੰਬਰ, ਨਹੀਂ ਆਏਗਾ ਬਿੱਲ

Tuesday, Mar 07, 2017 - 02:19 PM (IST)

1 ਅਪ੍ਰੈਲ ਤੋਂ ਪਹਿਲਾਂ ਇਸ ਤਰ੍ਹਾਂ ਬੰਦ ਕਰਵਾ ਸਕਦੇ ਹੋ Jio ਨੰਬਰ, ਨਹੀਂ ਆਏਗਾ ਬਿੱਲ
ਜਲੰਧਰ- 1 ਅਪ੍ਰੈਲ ਤੋਂ ਰਿਲਾਇੰਸ ਜਿਓ ਦੇ ਪ੍ਰਾਈਮ ਮੈਂਬਰਸ਼ਿਪ ਦੀ ਸ਼ੁਰੂਆਤ ਹੋ ਜਾਵੇਗੀ ਜੋ ਵੀ ਯੂਜ਼ਰ 1 ਅਪ੍ਰੈਲ ਤੋਂ ਆਪਣਾ ਜਿਓ ਦਾ ਨੰਬਰ ਨਹੀਂ ਚਲਾਉਣਾ ਚਾਹੁੰਦੇ ਹਨ ਤਾਂ ਤੁਸੀਂ ਆਪਣਾ ਨੰਬਰ ਬੰਦ ਕਰਵਾ ਸਕਦੇ ਹੋ। ਕਿਉਂਕਿ ਤੁਹਾਡਾ ਨੰਬਰ ਜੇਕਰ ਪੋਸਟਪੇਡ ਹੋਇਆ ਤਾਂ ਤੁਹਾਨੂੰ ਇਸ ਦਾ ਬਿੱਲ ਆਉਂਦਾ ਰਹੇਗਾ। ਜੇਕਰ ਪ੍ਰੀਪੇਡ ਨੰਬਰ ਵੀ ਆਪਣਾ ਨੰਬਰ ਬੰਦ ਕਰਾਉਣਾ ਚਾਹੁੰਦੇ ਹਨ ਤਾਂ ਉਹ ਵੀ ਕਰਵਾ ਸਕਦੇ ਹਨ। 
ਜੇਕਰ ਤੁਸੀਂ ਪੋਸਟਪੇਡ ਯੂਜ਼ਰ ਹੋ ਤਾਂ ਇਕ ਅਪ੍ਰੈਲ ਤੋਂ ਪਹਿਲਾਂ ਜਿਓ ਦੇ ਕਸਟਮਰ ਕੇਅਰ ''ਤੇ ਕਾਲ ਕਰਕੇ ਜਾਂ ਕਿਸੇ ਵੀ ਜਿਓ ਦੇ ਸਟੋਰ ''ਤੇ ਜਾ ਕੇ ਆਪਣਾ ਨੰਬਰ ਬੰਦ ਕਰਵਾ ਸਕਦੇ ਹੋ। ਇਥੇ ਕਾਲ ਕਰਨ ''ਤੇ ਤੁਹਾਡੇ ਕੋਲੋ ਪੁੱਛਿਆ ਜਾਵੇਗਾ ਕਿ ਤੁਸੀਂ ਨੰਬਰ ਨੂੰ ਕਿਉਂ ਬੰਦ ਕਰਾਉਣਾ ਚਾਹੁੰਦੇ ਹੋ। ਇਕ ਵਾਰ ਤੁਹਾਡੀ ਨੰਬਰ ਬੰਦ ਕਰਾਉਣ ਦੀ ਅਪੀਲ ਸਵੀਕਾਰ ਹੋ ਗਈ ਤਾਂ ਇਹ ਉਸ ਦੇ 7 ਦਿਨਾਂ ਦੇ ਅੰਦਰ ਬੰਦ ਹੋ ਜਾਵੇਗਾ। ਹਾਂ ਰਿਲਾਇੰਸ ਜਿਓ ਕੇਅਰ ''ਤੇ ਗੱਲ ਕਰਨ ਲਈ ਤੁਹਾਨੂੰ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ, ਇਸ ਤੋਂ ਬਿਹਤਰ ਹੋਵੇਗਾ ਕਿ ਤੁਸੀਂ ਕਿਸੇ ਜਿਓ ਸਟੋਰ ''ਤੇ ਜਾਓ। 

ਪ੍ਰੀਪੇਡ ਯੂਜ਼ਰ ਇਹ ਕਰਨ-
ਜੇਕਰ ਤੁਸੀਂ ਪ੍ਰੀਪੇਡ ਯੂਜ਼ਰ ਹੋ ਤਾਂ ਤੁਸੀਂ 31 ਮਾਰਚ ਤੋਂ ਆਪਣੇ ਸਿਮ ਨੂੰ ਫੋਨ ''ਚੋਂ ਕੱਢ ਕੇ ਰੱਖ ਦਿਓ। ਉਸ ਵਿਚ ਕੁਝ ਵੀ ਨਾ ਕਰੋ ਨਾ ਕੋਈ ਰਿਚਾਰਜ ਕਰਾਓ। 90 ਦਿਨਾਂ ਬਾਅਦ ਤੁਹਾਡਾ ਨੰਬਰ ਖੁਦ ਹੀ ਬੰਦ ਹੋ ਜਾਵੇਗਾ। ਜੇਕਰ ਤੁਸੀਂ  90 ਦਿਨਾਂ ਦਾ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਵੀ ਜਿਓ ਕੇਅਰ ''ਤੇ ਕਾਲ ਕਰਕੇ ਜਾਂ ਫਿਰ ਜਿਓ ਦੇ ਸਟੋਰ ''ਤੇ ਜਾ ਕੇ ਆਪਣੇ ਨੰਬਰ ਨੂੰ ਬੰਦ ਕਰਵਾ ਸਕਦੇ ਹਨ। 

ਤੁਹਾਡਾ ਜਿਓ ਨੰਬਰ ਪ੍ਰੀਪੇਡ ਹੈ ਜਾਂ ਪੋਸਟਪੇਡ ਇਸ ਤਰ੍ਹਾਂ ਪਤਾ ਲਗਾਓ-
- ਸਭ ਤੋਂ ਪਹਿਲਾਂ Myjio ਐਪ ਨੂੰ ਓਪਨ ਕਰੋ
- ਜਿਓ ਨੰਬਰ ਨੂੰ ਸਾਈਨ ਕਰੋ ਅਤੇ ਪਾਸਵਰਡ ਪਾਓ
- Menu ਦੇ ਖੱਬੇ ਪਾਸੇ ਸਵਾਈਪ ਕਰੋ
- ਹੁਣ My Plans ''ਤੇ ਟੈਪ ਕਰੋ
- ਇਥੇ ਤੁਹਾਡਾ ਨੰਬਰ ਪੋਸਟਪੇਡ ਹੈ ਜਾਂ ਪ੍ਰੀਪੇਡ ਇਸ ਦੀ ਪੂਰੀ ਜਾਣਕਾਰੀ ਮਿਲ ਜਾਵੇਗੀ।

Related News