WhatsApp ਰਾਹੀਂ ਬੁੱਕ ਕਰੋ ਦਿੱਲੀ ਮੈਟ੍ਰੋ ਦੀ ਟਿਕਟ, ਇਹ ਹੈ ਆਸਾਨ ਤਰੀਕਾ
Saturday, Oct 07, 2023 - 06:41 PM (IST)
ਗੈਜੇਟ ਡੈਸਕ- ਦਿੱਲੀ ਮੈਟ੍ਰੋ ਰੇਲ ਕਾਰਪੋਰੇਸ਼ਨ (DMRC) ਨੇ ਹਾਲ ਹੀ 'ਚ ਵਟਸਐਪ ਰਾਹੀਂ ਟਿਕਟ ਬੁਕਿੰਗ ਦੀ ਸਹੂਲਤ ਦਿੱਤੀ ਹੈ। ਹੁਣ ਤੁਸੀਂ ਆਰਾਮ ਨਾਲ ਵਟਸਐਪ ਤੋਂ ਹੀ ਦਿੱਲੀ ਮੈਟ੍ਰੋ ਲਈ ਟਿਕਟ ਬੁੱਕ ਕਰ ਸਕਦੇ ਹੋ ਅਤੇ ਕਿਤੋਂ ਵੀ ਯਾਤਰਾ ਕਰ ਸਕਦੇ ਹੋ। ਵਟਸਐਪ ਰਾਹੀਂ ਦਿੱਲੀ ਮੈਟ੍ਰੋ ਅਤੇ ਗੁਰੂਗ੍ਰਾਮ ਰੈਪਿਡ ਮੈਟ੍ਰੋ ਦੀ ਵੀ ਟਿਕਟ ਲਈ ਜਾ ਸਕਦੀ ਹੈ। ਤੁਹਾਨੂੰ ਵਟਸਐਪ ਚੈਟ 'ਚ ਹੀ ਟਿਕਟ ਮਿਲ ਜਾਵੇਗੀ ਜਿਸਨੂੰ ਸਕੈਨ ਕਰਕੇ ਤੁਸੀਂ ਯਾਤਰਾ ਕਰ ਸਕੋਗੇ।
ਦਿੱਲੀ ਮੈਟ੍ਰੋ ਦਾ ਵਟਸਐਪ ਆਧਾਰਿਤ ਟਿਕਟ ਸਿਸਟਮ ਹਿੰਦੀ ਅਤੇ ਅੰਗਰੇਜੀ ਦੋਵਾਂ 'ਚ ਉਪਲੱਬਧ ਹੈ। ਇਹ ਪੂਰਾ ਕੰਮ ਇਕ ਚੈਟਬਾਟ ਰਾਹੀਂ ਪੂਰਾ ਹੋਵੇਗਾ। ਮੈਟ੍ਰੋ ਟਿਕਟ ਬੁੱਕ ਕਰਨ ਲਈ ਆਪਣੇ ਫੋਨ 'ਚ +91-9650855800 ਨੰਬਰ ਸੇਵ ਕਰ ਲੋ।
ਇਹ ਵੀ ਪੜ੍ਹੋ- WhatsApp ਨੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਵੱਡਾ ਝਟਕਾ, 74 ਲੱਖ ਤੋਂ ਵੱਧ ਅਕਾਊਂਟਸ ਕੀਤੇ ਬੈਨ
WhatsApp ਰਾਹੀਂ ਦਿੱਲੀ ਮੈਟ੍ਰੋ ਦੀ ਟਿਕਟ ਬੁੱਕ ਕਰਨ ਦਾ ਤਰੀਕਾ
- ਵਟਸਐਪ 'ਤੇ ਜਾ ਕੇ 9650855800 'ਤੇ Hi ਲਿਖ ਕੇ ਭੇਜੋ।
- ਹੁਣ ਆਪਣੀ ਭਾਸ਼ਾ ਚੁਣੋ।
- ਇਸਤੋਂ ਬਾਅਦ 'Buy Ticket' ਦੇ ਬਟਨ 'ਤੇ ਕਲਿੱਕ ਕਰੋ।
- ਹੁਣ ਉਸ ਸਟੇਸ਼ਨ ਦਾ ਨਾਂ ਭਰੋ ਜਿੱਥੋਂ ਤੁਸੀਂ ਯਾਤਰਾ ਕਰਨੀ ਹੈ।
- ਇਸਤੋਂ ਬਾਅਦ ਪੇਮੈਂਟ ਕਰੋ ਅਤੇ ਟਿਕਟ ਪ੍ਰਾਪਤ ਕਰੋ।
ਇਕ ਵਾਰ 'ਚ ਤੁਸੀਂ ਜ਼ਿਆਦਾ ਤੋਂ ਜ਼ਿਆਦਾ 6 ਟਿਕਟਾਂ ਬੁੱਕ ਕਰ ਸਕਦੇ ਹੋ। ਵਟਸਐਪ 'ਤੇ ਹੀ ਤੁਹਾਨੂੰ ਕਿਊ.ਆਰ. ਕੋਡ ਵਾਲੀ ਟਿਕਟ ਮਿਲ ਜਾਵੇਗੀ। ਟਿਕਟ ਬੁਕਿੰਗ ਦੀ ਇਹ ਸਹੂਲਤ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤਕ ਸਾਰੀਆਂ ਮੈਟ੍ਰੋ ਲਾਈਨਾਂ ਲਈ ਲਈ ਉਪਲੱਬਧ ਹੋਵੇਗੀ। ਏਅਰਪੋਰਟ ਲਾਈਨ ਲਈ ਟਿਕਟ ਬੁਕਿੰਗ ਸਵੇਰੇ 4 ਵਜੇ ਤੋਂ ਰਾਤ ਦੇ 11 ਵਜੇ ਤਕ ਹੋਵੇਗੀ। ਵਟਸਐਪ ਤੋਂ ਟਿਕਟ ਲੈਣ ਤੋਂ ਬਾਅਦ ਉਸਨੂੰ ਕੈਂਸਲ ਨਹੀਂ ਕੀਤਾ ਜਾ ਸਕੇਗਾ। ਯੂ.ਪੀ.ਆਈ. ਰਾਹੀਂ ਪੇਮੈਂਟ ਕਰਨ 'ਤੇ ਕੋਈ ਵਾਧੂ ਚਾਰਜ ਨਹੀਂ ਲੱਗੇਗਾ, ਹਾਲਾਂਕਿ ਕਾਰਡ ਰਾਹੀਂ ਪੇਮੈੰਟ ਕਰਨ 'ਤੇ ਫੀਸ ਲਈ ਜਾਵੇਗੀ।
ਇਹ ਵੀ ਪੜ੍ਹੋ- ਆ ਗਈ Android 14 ਦੀ ਅਪਡੇਟ, ਤੁਹਾਡਾ ਪੁਰਾਣਾ ਫੋਨ ਵੀ ਬਣ ਜਾਵੇਗਾ ਨਵੇਂ ਵਰਗਾ