ਜਾਣੋ ਸਮਾਰਟਫੋਨ ’ਤੇ ਕਿੰਨਾ ਖਰਚ ਕਰਦੇ ਹਾਂ ਅਸੀਂ ਭਾਰਤੀ

08/14/2019 5:26:23 PM

ਗੈਜੇਟ ਡੈਸਕ– ਭਾਰਤੀ ਬਾਜ਼ਾਰ ’ਚ ਫਲੈਗਸ਼ਿਪ ਸਮਾਰਟਫੋਨ ਇਨ੍ਹੀ ਦਿਨੀਂ ਤੇਜ਼ੀ ਨਾਲ ਲਾਂਚ ਹੋ ਰਹੇ ਹਨ, ਇਸ ਦੇ ਬਾਵਜੂਦ ਜ਼ਿਆਦਾਤਰ ਲੋਕ ਸਸਤੇ ਅਤੇ ਮਿਡ ਰੇਂਜ ਸਮਾਰਟਫੋਨ ਹੀ ਖਰੀਦ ਰਹੇ ਹਨ। ਆਈ.ਡੀ.ਸੀ. ਦੀ ਲੇਟੈਸਟ ਰਿਪੋਰਟ ਮੁਤਾਬਕ, 2019 ਦੀ ਦੂਜੀ ਤਿਮਾਹੀ ’ਚ ਸਮਾਰਟਫੋਨ ਦਾ ਐਵਰੇਜ ਸੇਲਿੰਗ ਪ੍ਰਾਈਜ਼ 159 ਡਾਲਰ (11,263 ਰੁਪਏ) ਰਿਹਾ। ਉਥੇ ਹੀ 78 ਫੀਸਦੀ ਬਾਜ਼ਾਰ 200 ਡਾਲਰ (14,167 ਰੁਪਏ) ਪ੍ਰਾਈਜ਼ ਸੈਗਮੈਂਟ ਦੇ ਹੇਠਾਂ ਰਿਹਾ। 

ਭਾਰਤ ’ਚ ਸਾਲ 2019 ਦੀ ਦੂਜੀ ਤਿਮਾਹੀ ’ਚ ਕੁਲ 69.3 ਮਿਲੀਅਨ (6.93 ਕਰੋੜ) ਮੋਬਾਇਲ ਫੋਨ ਦੀ ਸ਼ਿਪਿੰਗ ਕੀਤੀ ਗਈ, ਜੋ ਕਿ ਪਿਛਲੀ ਤਿਮਾਹੀ ਤੋਂ 7.6 ਫੀਸਦੀ ਜ਼ਿਆਦਾ ਹੈ। ਆਈ.ਡੀ.ਸੀ. ਦੀ ਰਿਪੋਰਟ ਮੁਤਾਬਕ, ਦੂਜੀ ਤਿਮਾਹੀ ’ਚ ਫੋਨ ਦੀ ਵਿਕਰੀ ਸਾਲ-ਦਰ-ਸਾਲ ਆਧਾਰ ’ਤੇ 9.9 ਫੀਸਦੀ ਅਤੇ ਤਿਮਾਹੀ-ਦਰ-ਤਿਮਾਹੀ ਦੇ ਆਧਾਰ ’ਤੇ 14.8 ਫੀਸਦੀ ਦੇ ਨਾਲ 36.9 ਮਿਲੀਅਨ (3.69 ਕਰੋੜ) ਰਹੀ। 

ਖਾਸ ਗੱਲ ਇਹ ਹੈ ਕਿ ਇਸ ਦੌਰਾਨ ਸਭ ਤੋਂ ਤੇਜ਼ੀ ਨਾਲ ਗ੍ਰੋਥ ਕਰਨ ਵਾਲਾ ਪ੍ਰਾਈਜ਼ ਸੈਗਮੈਂਟ 200 ਡਾਲਰ ਤੋਂ 300 ਡਾਲਰ (ਕਰੀਬ 21,250 ਰੁਪਏ) ਦੇ ਵਿਚਕਾਰ ਰਿਹਾ। ਅਜਿਹੇ ਇਸ ਲਈ ਕਿਉਂਕਿ ਗਾਹਕਾਂ ਵਲੋਂ ਇਨ੍ਹੀਂ ਦਿਨੀਂ ਅਪਗ੍ਰੇਡਿਡ ਫੋਨ ਦੀ ਮੰਗ ਵਧ ਰਹੀ ਹੈ ਅਤੇ ਚੀਨ ਦੀਆਂ ਕੰਪਨੀਆਂ ਮਿਡ ਪ੍ਰਾਈਜ਼ ਸੈਗਮੈਂਟ ’ਚ ਹੀ ਨਵੀਂ ਟੈਕਨਾਲੋਜੀ ਦੇ ਨਾਲ ਫਲੈਗਸ਼ਿਪ ਐਕਸਪੀਰੀਅੰਸ ਵਾਲੇ ਫੋਨ ਲਿਆਉਣ ’ਤੇ ਜ਼ੋਰ ਦੇ ਰਹੀਆਂ ਹਨ। 

ਗੱਲ ਕੀਤੀ ਜਾਵੇ 400 ਡਾਲਰ ਯਾਨੀ 28,300 ਰੁਪਏ ਤੋਂ ਜ਼ਿਆਦਾ ਦੇ ਮਿਡ-ਰੇਂਜ ਪ੍ਰਾਈਜ਼ ਸੈਗਮੈਂਟ ਦੀ ਤਾਂ ਇਸ ਵਿਚ ਵਨਪਲੱਸ 63.6 ਫੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਸਭ ਤੋਂ ਅੱਗੇ ਹੈ। ਉਥੇ ਹੀ ਪ੍ਰੀਮੀਅਮ ਸੈਗਮੈਂਟ ’ਚ ਐਪਲ ਨੇ ਓਵਰਆਲ 41.2 ਫੀਸਦੀ ਦੀ ਬਾਜ਼ਾਰ ਹਿੱਸੇਦਾਰੀ ਹਾਸਲ ਕੀਤੀ ਹੈ। ਐਪਲ ਦੇ ਇਸ ਵਾਧੇ ਕਾਰਨ ਕੀਮਤ ਘਟਣ ਕਾਰਨ ਆਈਫੋਨ ਐਕਸ ਆਰ ਦੀ ਮੰਗ ’ਚ ਵਾਧਾ ਦੱਸਿਆ ਜਾ ਰਿਹਾ ਹੈ। 


Related News